27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬਾਬਾ ਮੁਕੰਦ ਸਿੰਘ ਸਕੂਲ ਡਾਬਾ ਵਿਖੇ ਦਸਵਾਂ ਗੁਰਮੇਲ ਸਿੰਘ ਯਾਦਗਾਰੀ ਸਾਲਾਨਾ ਸ਼ਬਦ ਗਾਇਨ ਮੁਕਾਬਲਾ ਹੋਇਆ

ਡਾਬਾ/ਲੁਹਾਰਾ,26 ਅਕਤੂਬਰ (ਕੁਲਵੰਤ ਸਿੰਘ ਸੱਪਲ)- ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਡਾਬਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਵਾਂ ਸ. ਗੁਰਮੇਲ ਸਿੰਘ ਯਾਦਗਾਰੀ ਸਲਾਨਾ ਸ਼ਬਦ ਗਾਇਨ ਮੁਕਾਬਲਾ ਹੋਇਆ।

ਅਜੀਤ ਡੈਸਕ 27-10-2026
ਡਾਬਾ/ਲੁਹਾਰਾ,26 ਅਕਤੂਬਰ (ਕੁਲਵੰਤ ਸਿੰਘ ਸੱਪਲ)- ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਡਾਬਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਵਾਂ ਸ.ਗੁਰਮੇਲ ਸਿੰਘ ਯਾਦਗਾਰੀ ਸਲਾਨਾ ਸ਼ਬਦ ਗਾਇਨ ਮੁਕਾਬਲਾ ਹੋਇਆ। ਇਸ ਮੌਕੇ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਇਲਾਕੇ ਦੇ ਸਕੂਲਾਂ ਦੀਆਂ 12 ਟੀਮਾਂ ਨੇ ਭਾਗ ਲਿਆ। ਇਸ ਧਾਰਮਿਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਭਾਈ ਬਲਵਿੰਦਰ ਸਿੰਘ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਸ.ਗੋਬਿੰਦਰ ਸਿੰਘ ਆਲਮਪੁਰੀ, ਪ੍ਰੋ. ਅਮਨਦੀਪ ਸਿੰਘ, ਸ੍ਰੀ ਮਤੀ ਸੰਦੀਪ ਕੌਰ ਬਤੌਰ ਜੱਜ ਸ਼ਾਮਿਲ ਹੋਏ । ਸਮਾਗਮ ਦੇ ਅੰਤ ਵਿੱਚ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤਰ ਸਕੂਲ ਸ਼ਬਦ ਗਾਇਨ ਮੁਕਾਬਲੇ ਵਿੱਚ ਗੁਰੂ ਨਾਨਕ ਮਾਡਲ ਸੀਨੀ, ਸੈਕੰ. ਸਕੂਲ ਪ੍ਰਭਾਤ ਨਗਰ ਢੋਲੇਵਾਲ ਨੇ ਪਹਿਲਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੁੱਗਰੀ ਨੇ ਦੂਜਾ, ਅਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀ.ਸੈਕੰ.ਸਕੂਲ ਨੇ ਡਾਬਾ ਨੇ ਹੌਂਸਲਾ ਵਧਾਊ ਇਨਾਮ ਹਾਸਿਲ ਕੀਤਾ। ਇਸ ਪੂਰੇ ਸਮਾਗਮ ਦੌਰਾਨ ਗੁਰੁ ਕੇ ਲੰਗਰ ਅਤੁੱਟ ਵਰਤਾਏ ਗਏ। ਹੈੱਡ ਗ੍ਰੰਥੀ ਬਲਵਿੰਦਰ ਸਿੰਘ ਮੰਜੀ ਸਾਹਿਬ ਆਲਮਗੀਰ ਵਾਲਿਆਂ ਨੇ ਆਪਣੇ ਵੱਡਮੁੱਲੇ ਸ਼ਬਦਾਂ ਨਾਲ ਬੱਚਿਆਂ ਤੇ ਸੰਗਤਾਂ ਨੂੰ ਸੇਧ ਦਿੱਤੀ। ਇਸ ਸਮਾਗਮ ਵਿੱਚ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਹਿਲ ਸਿੰਘ,ਚੇਅਰਮੈਨ ਮੇਹਰ ਸਿੰਘ,ਮੀਤ ਪ੍ਰਧਾਨ ਸੋਹਣ ਸਿੰਘ ਗਰੇਵਾਲ,ਮੀਤ ਪ੍ਰਧਾਨ ਅਵਤਾਰ ਸਿੰਘ,ਮੀਤ ਪ੍ਰਧਾਨ ਮਨਜੀਤ ਸਿੰਘ,ਜਨਰਲ ਸੈਕਟਰੀ ਜਸਵਿੰਦਰ ਸਿੰਘ,ਕੈਸ਼ੀਅਰ ਜਗਦੀਪ ਸਿੰਘ, ਮੋਹਣ ਸਿੰਘ, ਜਸਵੰਤ ਸਿੰਘ,ਹਰਵਿੰਦਰ ਸਿੰਘ,ਪਰਮਜੀਤ ਸਿੰਘ,ਦਿਲਬਾਗ ਸਿੰਘ ਸ਼ਾਮਿਲ ਹੋਏ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ.ਹਰਪ੍ਰੀਤ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਦਾ 73ਵਾਂ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।