01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਬੈਰੀਐਟ੍ਰਿਕ ਸਰਜਰੀ ਸੰਬੰਧੀ ਪ੍ਰੀ ਕਾਨਫ਼ਰੰਸ ਵਰਕਸ਼ਾਪ ਕਰਵਾਈ

ਆਲਮਗੀਰ 31 ਅਕਤੂਬਰ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋਲਾਈਫ ਸੁਪਰ ਸਪੈਸ਼ਲਿਟੀ ਐਂਡ ਟਰੌਮਾ ਕੇਅਰ ਹਸਪਤਾਲ ਵਿਖੇ ਪੁੰਜ ਸਰਜ 2026 ਦੇ ਬੈਨਰ ਹੇਠ ਬੈਰੀਐਟ੍ਰਿਕ ਸਰਜਰੀ ਸਬੰਧੀ ਵਿਸ਼ੇਸ਼ ਪ੍ਰੀ-ਕਾਨਫ਼ਰੰਸ ਵਰਕਸ਼ਾਪ ਐਸੋਸੀਏਸ਼ਨ ਆਫ ਸਰਜਨਜ਼ ਆਫ ਇੰਡੀਆ ਅਤੇ ਇਸ ਦੀ ਪੰਜਾਬ ਸਟੇਟ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਮੈਡੀਕਲ ਮਾਹਿਰਾਂ, ਸਰਜਨਾਂ ਅਤੇ ਡੈਲੀਗੇਟਾਂ ਨੇ ਭਾਗ ਲਿਆ।

ਅਜੀਤ ਡੈਸਕ 01-11-2026
ਆਲਮਗੀਰ 31 ਅਕਤੂਬਰ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋਲਾਈਫ ਸੁਪਰ ਸਪੈਸ਼ਲਿਟੀ ਐਂਡ ਟਰੌਮਾ ਕੇਅਰ ਹਸਪਤਾਲ ਵਿਖੇ ਪੁੰਜ ਸਰਜ 2026 ਦੇ ਬੈਨਰ ਹੇਠ ਬੈਰੀਐਟ੍ਰਿਕ ਸਰਜਰੀ ਸਬੰਧੀ ਵਿਸ਼ੇਸ਼ ਪ੍ਰੀ-ਕਾਨਫ਼ਰੰਸ ਵਰਕਸ਼ਾਪ ਐਸੋਸੀਏਸ਼ਨ ਆਫ ਸਰਜਨਜ਼ ਆਫ ਇੰਡੀਆ ਅਤੇ ਇਸ ਦੀ ਪੰਜਾਬ ਸਟੇਟ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਮੈਡੀਕਲ ਮਾਹਿਰਾਂ, ਸਰਜਨਾਂ ਅਤੇ ਡੈਲੀਗੇਟਾਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਡਾ. ਹਰਪ੍ਰੀਤ ਸਿੰਘ ਜੌਲੀ, ਡਾਇਰੈਕਟਰ ਲੈਪਰੋਸਕੋਪਿਕ ਐਂਡ ਬੈਰੀਐਟ੍ਰਿਕ ਸਰਜਰੀ, ਮੈਸ਼ ਪ੍ਰੋਲਾਈਫ ਹਸਪਤਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਐਡਵਾਂਸਡ ਬੈਰੀਐਟ੍ਰਿਕ ਅਤੇ ਮੈਟਾਬੋਲਿਕ ਸਰਜਰੀ ਦੇ ਖੇਤਰ ਵਿਚ ਆਪਣੇ ਤਜਰਬੇ ਅਤੇ ਮਾਹਿਰ ਜਾਣਕਾਰੀ ਸਾਂਝੀ ਕੀਤੀ। ਸਮਾਗਮ ਵਿਚ ਡਾ. ਹਰਸ਼ ਮੱਟਾ ਚੇਅਰਮੈਨ ਆਰਗੇਨਾਈਜ਼ਿੰਗ ਕਮੇਟੀ ਅਤੇ ਡਾ. ਆਸ਼ੀਸ਼ ਓਹਰੀ ਸਕੱਤਰ ਆਰਗੇਨਾਈਜ਼ਿੰਗ ਕਮੇਟੀ ਨੇ ਵੀ ਵਿਸ਼ੇਸ਼ ਤੌਰ ‘ਤੇ ਭਾਗ ਲਿਆ। ਵਰਕਸ਼ਾਪ ਦਾ ਮੁੱਖ ਉਦੇਸ਼ ਬੈਰੀਐਟ੍ਰਿਕ ਸਰਜਰੀ ਦੇ ਖੇਤਰ ਵਿਚ ਆ ਰਹੀਆਂ ਨਵੀਆਂ ਤਕਨੀਕਾਂ, ਆਧੁਨਿਕ ਸਰਜੀਕਲ ਤਰੀਕਿਆਂ ਅਤੇ ਮੈਡੀਕਲ ਖੋਜਾਂ ਬਾਰੇ ਡਾਕਟਰਾਂ ਨੂੰ ਜਾਣੂ ਕਰਵਾਉਣਾ ਸੀ। ਇਸ ਦੌਰਾਨ ਵਧ ਰਹੀ ਮੋਟਾਪੇ ਦੀ ਸਮੱਸਿਆ ਅਤੇ ਇਸ ਨਾਲ ਜੁੜੀਆਂ ਸਿਹਤ ਸਬੰਧੀ ਪੇਚੀਦਗੀਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਮੈਡੀਕਲ ਮਾਹਿਰਾਂ ਨੇ ਦੱਸਿਆ ਕਿ ਮੋਟਾਪਾ ਸਿਰਫ਼ ਸੁੰਦਰਤਾ ਜਾਂ ਸਰੀਰਕ ਦਿੱਖ ਨਾਲ ਜੁੜੀ ਸਮੱਸਿਆ ਨਹੀਂ ਸਗੋਂ ਇਹ ਇਕ ਗੰਭੀਰ ਸਿਹਤ ਸਮੱਸਿਆ ਹੈ। ਇਸ ਕਾਰਨ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਫੈਟੀ ਲਿਵਰ, ਜੋੜਾਂ ਦੇ ਦਰਦ ਅਤੇ ਨੀਂਦ ਦੌਰਾਨ ਸਾਹ ਲੈਣ ਵਿਚ ਦਿੱਕਤ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵਧ ਸਕਦਾ ਹੈ। ਜਿਹੜੇ ਮਰੀਜ਼ ਖ਼ੁਰਾਕ, ਕਸਰਤ ਅਤੇ ਜੀਵਨ ਸ਼ੈਲੀ ਵਿਚ ਬਦਲਾਅ ਦੇ ਬਾਵਜੂਦ ਲੋੜੀਂਦਾ ਭਾਰ ਘਟਾਉਣ ਵਿਚ ਸਫਲ ਨਹੀਂ ਹੁੰਦੇ, ਉਨ੍ਹਾਂ ਲਈ ਡਾਕਟਰੀ ਜਾਂਚ ਤੋਂ ਬਾਅਦ ਬੈਰੀਐਟ੍ਰਿਕ ਸਰਜਰੀ ਇਕ ਪ੍ਰਭਾਵਸ਼ਾਲੀ ਇਲਾਜ ਵਿਕਲਪ ਹੋ ਸਕਦੀ ਹੈ। ਵਰਕਸ਼ਾਪ ਦੌਰਾਨ ਮਰੀਜ਼ਾਂ ਦੀ ਚੋਣ, ਸਰਜਰੀ ਤੋਂ ਪਹਿਲਾਂ ਦੀ ਜਾਂਚ, ਆਧੁਨਿਕ ਲੈਪਰੋਸਕੋਪਿਕ ਤਕਨੀਕਾਂ ਅਤੇ ਸਰਜਰੀ ਤੋਂ ਬਾਅਦ ਦੀ ਦੇਖਭਾਲ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਨੇ ਡਾਕਟਰਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਅਤੇ ਨਵੀਆਂ ਸਰਜੀਕਲ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ। ਮੈਸ਼ ਪ੍ਰੋਲਾਈਫ ਹਸਪਤਾਲ ਵਲੋਂ ਆਧੁਨਿਕ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਲੋਕਾਂ ਨੂੰ ਮੋਟਾਪੇ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਮੋਟਾਪਾ ਮੁਕਤ ਪੰਜਾਬ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਵਿਚ ਜਾਗਰੂਕਤਾ ਟਾਕ ਸ਼ੋਅ ਕਰਵਾਏ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਮੋਟਾਪੇ ਦੇ ਕਾਰਨਾਂ, ਇਸ ਨਾਲ ਹੋਣ ਵਾਲੀਆਂ ਬਿਮਾਰੀਆਂ, ਸੰਤੁਲਿਤ ਖ਼ੁਰਾਕ, ਨਿਯਮਿਤ ਕਸਰਤ ਅਤੇ ਬੈਰੀਐਟ੍ਰਿਕ ਸਰਜਰੀ ਸਮੇਤ ਆਧੁਨਿਕ ਇਲਾਜ ਦੇ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਮੋਟਾਪੇ ਪ੍ਰਤੀ ਜਾਗਰੂਕ ਕਰਨਾ, ਸਮੇਂ ਸਿਰ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਡਾ. ਹਰਪ੍ਰੀਤ ਸਿੰਘ ਜੌਲੀ ਦੀ ਅਗਵਾਈ ਹੇਠ ਇਹ ਮੁਹਿੰਮ ਪੰਜਾਬ ਭਰ ਵਿਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਮੈਸ਼ ਪ੍ਰੋਲਾਈਫ ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਮੈਡੀਕਲ ਵਰਕਸ਼ਾਪਾਂ ਅਤੇ ਜਾਗਰੂਕਤਾ ਪ੍ਰੋਗਰਾਮ ਡਾਕਟਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ, ਮਾਹਿਰਾਂ ਦੇ ਤਜਰਬੇ ਸਾਂਝੇ ਕਰਨ ਅਤੇ ਆਮ ਲੋਕਾਂ ਤੱਕ ਸਿਹਤ ਸਬੰਧੀ ਸਹੀ ਜਾਣਕਾਰੀ ਪਹੁੰਚਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਪਿਛਲੀ ਖ਼ਬਰ ਤਿਉਹਾਰਾਂ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿਚ ਬਦਲਣ ਤੋਂ ਰੋਕਣ ਲਈ ਪਟਾਕਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਰੱਖਣਾ ਚਾਹੀਦਾ ਅਗਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ’ ਚ ਹੈਲੋਵੀਨ ਥੀਮ ’ ਤੇ ਬੱਚਿਆਂ ਨੇ ਕੀਤੀ ਖੂਬ ਮਸਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।