02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

2027 ਵਿਧਾਨ ਸਭਾ ਚੋਣਾਂ ਲਈ ‘ ਆਪ ’ ਦੀ ਪਹਿਲੀ ਲਿਸਟ ’ ਚ ਹਲਕਾ ਪੂਰਬੀ ਤੋਂ ਭੋਲਾ ਗਰੇਵਾਲ ਨੂੰ ਐਲਾਨਿਆ ਉਮੀਦਵਾਰ

ਲੁਧਿਆਣਾ, 1 ਨਵੰਬਰ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਚੋਣਾਂ 2027 ਲਈ ਆਪ ਵਲੋਂ ਜਾਰੀ ਕੀਤੀ ਪਹਿਲੀ ਲਿਸਟ ‘ਚ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੂੰ ਪਾਰਟੀ ਵਲੋਂ ਮੁੜ ਤੋਂ ਟਿਕਟ ਦਿੱਤੀ ਗਈ ਹੈ, ਜਿਸ ਦੀ ਖ਼ਬਰ ਮਿਲਦੇ ਸਾਰ ਹੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ।

ਅਜੀਤ ਡੈਸਕ 02-11-2026
ਲੁਧਿਆਣਾ, 1 ਨਵੰਬਰ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਚੋਣਾਂ 2027 ਲਈ ਆਪ ਵਲੋਂ ਜਾਰੀ ਕੀਤੀ ਪਹਿਲੀ ਲਿਸਟ ‘ਚ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੂੰ ਪਾਰਟੀ ਵਲੋਂ ਮੁੜ ਤੋਂ ਟਿਕਟ ਦਿੱਤੀ ਗਈ ਹੈ, ਜਿਸ ਦੀ ਖ਼ਬਰ ਮਿਲਦੇ ਸਾਰ ਹੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਹਲਕਾ ਵਾਸੀਆਂ ਅਤੇ ਪਾਰਟੀ ਵਰਕਰਾਂ ਵਲੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਮੁੱਖ ਤੌਰ ਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਪਹੁੰਚੇ ਅਤੇ ਵਿਧਾਇਕ ਗਰੇਵਾਲ ਨੂੰ ਵਧਾਈਆਂ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਭੋਲਾ ਨੇ ਕਿਹਾ ਕਿ ਦੂਜੀ ਵਾਰ ਪਾਰਟੀ ਦਾ ਭਰੋਸਾ ਮੇਰੇ ਹਲਕਾ ਵਾਸੀਆਂ ਵਲੋਂ ਦਿੱਤੇ ਗਏ ਮਾਣ ਸਨਮਾਨ ਅਤੇ ਅਸ਼ੀਰਵਾਦ ਸਦਕਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਨਿਭਾਈਆਂ ਗਈਆਂ ਪਿਛਲੇ ਸਮੇਂ ਦੌਰਾਨ ਸੇਵਾਵਾਂ ਤੇ ਹਲਕਾ ਵਾਸੀਆਂ ਤੋਂ ਬਾਅਦ ਮੇਰੀ ਪਾਰਟੀ ਦੀ ਹਾਈ ਕਮਾਂਡ ਵਲੋਂ ਮੋਹਰ ਲਗਾਈ ਗਈ ਹੈ। ਇਸ ਮੌਕੇ ਕੁਲਵਿੰਦਰ ਸਿੰਘ ਗਰੇਵਾਲ, ਕੌਂਸਲਰ ਸੁਖਮੇਲ ਸਿੰਘ ਗਰੇਵਾਲ, ਕੌਂਸਲਰ ਅਸ਼ਵਨੀ ਗੋਭੀ, ਕੌਂਸਲਰ ਲਵਲੀ ਮਨੋਚਾ, ਕੌਂਸਲਰ ਨਿਧੀ ਗੁਪਤਾ, ਕੌਂਸਲਰ ਅਨੁਜ ਚੌਧਰੀ, ਕੌਂਸਲਰ ਜਗਦੀਸ਼ ਦੀਸ਼ਾ, ਸੰਜੂ ਸ਼ਰਮਾ, ਬਖਸ਼ੀਸ਼ ਹੀਰ, ਤੇਜ ਵੀਰ ਸਿੰਘ ਗਰੇਵਾਲ, ਕੌਂਸਲਰ ਅਮਰਜੀਤ ਸਿੰਘ, ਰਮੇਸ਼ ਪਿੰਕਾ, ਰਣਜੀਤ ਰਾਣਾ, ਰਾਜ ਗਰੇਵਾਲ, ਗੱਗੂ, ਅੰਕੁਰ ਗੁਲਾਟੀ, ਗੁਰਨਾਮ ਗਾਮਾ, ਲਖਵਿੰਦਰ ਲੱਖਾ, ਬਾਜ਼ ਸਿੰਘ ਸਿੱਧੂ, ਜਤਿੰਦਰ ਸਿੰਘ ਸੋਢੀ, ਬੈਂਕ ਮੈਨੇਜਰ ਦਲਵਿੰਦਰ ਸਿੰਘ, ਅਮਰੀਕ ਸਿੰਘ ਸ਼ਕਤੀ ਨਗਰ, ਭੁਪਿੰਦਰ ਸਿੰਘ ਸੰਧੂ, ਜਗਪਾਲ ਸਿੰਘ ਲਾਲੀ, ਭੂਸ਼ਣ ਸ਼ਰਮਾ, ਦਿਨੇਸ਼ ਸ਼ਰਮਾ, ਗੱਗੀ ਸ਼ਰਮਾ, ਗੁਰਸ਼ਰਨ ਸਿੰਘ ਪੀਏ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਥਰੀਕੇ ਨੇ 9ਵੀਂ ਵਾਰ ਜਿੱਤੀ ਓਵਰਆਲ ਟਰਾਫ਼ੀ ਅਗਲੀ ਖ਼ਬਰ ਨਿਊ ਬਹਾਦਰਕੇ ਵਿਖੇ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।