03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜੀ.ਐਨ.ਈ. ਦਾ ਏਪੈਕਸ ਫੇਅਰ 2026 ਨੌਜਵਾਨ ਪ੍ਰਤਿਭਾਵਾਂ ਲਈ ਬਣਿਆ ਨਵੀਨਤਾਕਾਰੀ ਮੰਚ

ਆਲਮਗੀਰ, 2 ਨਵੰਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਿਖੇ ਆਯੋਜਿਤ ਏਪੈਕਸ ਫੇਅਰ-2026 ਵਿਚ 30 ਤੋਂ ਵੱਧ ਸਕੂਲਾਂ ਦੇ 550 ਤੋਂ ਵਧੇਰੇ ਵਿਦਿਆਰਥੀਆਂ ਅਤੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਉਕਤ ਮੇਲੇ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਰਚਨਾਤਮਿਕ ਤੇ ਨਵੀਨਤਾਕਾਰੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਇਕ ਵਿਲੱਖਣ ਮੰਚ ਪ੍ਰਦਾਨ ਕੀਤਾ।

ਅਜੀਤ ਡੈਸਕ 03-11-2026
ਆਲਮਗੀਰ, 2 ਨਵੰਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਿਖੇ ਆਯੋਜਿਤ ਏਪੈਕਸ ਫੇਅਰ-2026 ਵਿਚ 30 ਤੋਂ ਵੱਧ ਸਕੂਲਾਂ ਦੇ 550 ਤੋਂ ਵਧੇਰੇ ਵਿਦਿਆਰਥੀਆਂ ਅਤੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਉਕਤ ਮੇਲੇ ਨੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਰਚਨਾਤਮਿਕ ਤੇ ਨਵੀਨਤਾਕਾਰੀ ਗਤੀਵਿਧੀਆਂ ਵਿਚ ਭਾਗ ਲੈਣ ਲਈ ਇਕ ਵਿਲੱਖਣ ਮੰਚ ਪ੍ਰਦਾਨ ਕੀਤਾ। ਇਸ ਮੌਕੇ ਡਾ. ਦੀਪਇੰਦਰ ਸਿੱਧੂ ਪ੍ਰੋਫੈਸਰ ਯੂਨੀਵਰਸਿਟੀ ਆਫ ਮੈਰੀਲੈਂਡ ਅਮਰੀਕਾ ਨੇ ਭਵਿੱਖ ਦੀਆਂ ਆਧੁਨਿਕ ਤਕਨੀਕਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਕੰਪਿਊਟਿੰਗ ਵਰਗੀਆਂ ਉਭਰ ਰਹੀਆਂ ਤਕਨੀਕਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਵਿਚ ਸਾਬਕਾ ਕੈਬਨਿਟ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਟਰੱਸਟੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਹਰਸ਼ਾਂਤ ਕੁਮਾਰ ਸਹਾਇਕ ਕਾਰਜਕਾਰੀ ਇੰਜੀਨੀਅਰ ਜਲ ਸਰੋਤ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨੌਜਵਾਨ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਜਨੂਨ ਅਨੁਸਾਰ ਖੇਤਰ ਚੁਣਨ ਅਤੇ ਉਜਵਲ ਭਵਿੱਖ ਦੇ ਨਿਰਮਾਣ ਲਈ ਪ੍ਰੇਰਿਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿਚ ਉਤਮਤਾ ਹਾਸਲ ਕਰਨ ਅਤੇ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਮਾਰਗ ਦਰਸ਼ਨ ਅਤੇ ਆਸ਼ੀਰਵਾਦ ਬੱਚਿਆਂ ਦੀ ਸਫਲਤਾ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਵੱਖ-ਵੱਖ ਸਕੂਲਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਵਿਚ ਤਜਰਬੇ ਆਧਾਰਿਤ ਸਿੱਖਿਆ, ਰਚਨਾਤਮਿਕਤਾ ਅਤੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿਚ ਅਜਿਹੇ ਉਪਰਾਲਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਡਾ. ਹਰਪ੍ਰੀਤ ਕੌਰ ਗਰੇਵਾ ਲ ਮੁਖੀ ਅਪਲਾਈਡ ਸਾਇੰਸਜ਼ ਵਿਭਾਗ ਅਤੇ ਓਵਰਆਲ ਇੰਚਾਰਜ ਨੇ ਭਾਗ ਲੈਣ ਵਾਲੀਆਂ ਸੰਸਥਾਵਾਂ, ਸਪਾਂਸਰਾਂ ਅਤੇ ਸਹਿਯੋਗੀ ਭਾਈਵਾਲਾਂ ਦਾ ਉਨ੍ਹਾਂ ਦੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਦਾ ਤਾਲਮੇਲ ਡਾ. ਰਣਧੀਰ ਸਿੰਘ ਵਲੋਂ ਕੀਤਾ ਗਿਆ, ਜਦਕਿ ਡਾ. ਰਾਜਵੀਰ ਕੌਰ ਨੇ ਸਹਿ ਕੋਆਰਡੀਨੇਟਰ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਸਮਾਗਮ ਨੂੰ ਪੰਜਾਬ ਐਂਡ ਸਿੰਧ ਬੈਂਕ ਐਂਬਰੋਸੀਆ, ਗਿੱਲ ਗਾਰਡਨ ਅਤੇ ਕਬੀਰ ਇਨਫਰਾ, ਟੈਸਟਿੰਗ ਐਂਡ ਕੰਸਲਟੈਂਸੀ ਸੈਲ ਜੀ.ਐਨ.ਡੀ.ਈ.ਸੀ., ਟ੍ਰਾਈਡੈਂਟ, ਔਰਬਿਟ ਸਪ੍ਰਿੰਗਜ਼ ਸੇਫ਼ ਇੰਜੀਨੀਅਰਿੰਗ ਅਤੇ ਏਰੀਅਲ ਟੈਲੀਕਮਿਊਨੀਕੇਸ਼ਨ ਸਿਸਟਮਜ਼, ਇਮੀਗ੍ਰੇਸ਼ਨ ਕੋਸ਼ੈਂਟ ਕੈਨੇਡਾ, ਕੋਕਾ ਕੋਲਾ, ਜੀ.ਐਨ.ਡੀ.ਈ.ਸੀ. ਅਲੂਮਨੀ ਬੈਚ 2021 ਤੋਂ 2025 ਫਾਊਂਡਰਜ਼ ਆਫ਼ ਕੌਸਮਿਕ ਕਲੱਬ ਐਸ.ਕੇ. ਟਰਾਫ਼ੀ, ਮਨਰਾਸ਼ ਪ੍ਰੋਡਕਸ਼ਨਜ਼, ਆਈ.ਸੀ.ਸੀ.ਵਾਈ. ਪੌਪਸ, ਐੱਸ.ਪੀ.ਏ. ਪਬਲੀਕੇਸ਼ਨ ਗਰੁੱਪ ਅਤੇ ਟੈਕਕੈਡ ਵਲੋਂ ਬਤੌਰ ਸਪਾਂਸਰ ਸਹਿਯੋਗ ਦਿੱਤਾ ਗਿਆ। ਜੀ.ਐਨ.ਈ. ਦਾ ਏਪੈਕਸ ਫੇਅਰ-2026 ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ, ਨਵੀਨਤਾ ਨੂੰ ਪ੍ਰਫੁੱਲਿਤ ਕਰਨ ਅਤੇ ਸਕੂਲਾਂ ਤੇ ਉੱਚ ਸਿੱਖਿਆ ਸੰਸਥਾਵਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਕਾਲਜ ਦੀ ਵਚਨਬੱਧਤਾ ਨੂੰ ਮੁੜ ਦਰਸਾਉਂਦਾ ਸਮਾਪਤ ਹੋਇਆ।
ਪਿਛਲੀ ਖ਼ਬਰ ਸੱਤਿਆ ਭਾਰਤੀ ਸਕੂਲ ਹਸੈਨਪੁਰਾ ਵਿਖੇ ਸਾਲਾਨਾ ਖੇਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਲੋਂ ਮਾਪਿਆਂ - ਅਧਿਆਪਕ ਮਿਲਣੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।