ਲਿਟਲ ਲਰਨਰਜ਼ ਪ੍ਰੀ ਸਕੂਲ ਲਿਖੇ ਦਿਵਾਲੀ ਦਾ ਤਿਉਹਾਰ ਮਨਾਇਆ
ਆਲਮਗੀਰ, 6 ਨਵੰਬਰ (ਜਰਨੈਲ ਸਿੰਘ ਪੱਟੀ)- ਸਥਾਨਕ ਲਿਟਲ ਲਰਨਰਜ਼ ਪ੍ਰੀਸਕੂਲ ਨੇ ਵਿਖੇ ਸਕੂਲ ਡਾਇਰੈਕਟਰ ਪਰਵਿੰਦਰ ਕੌਰ ਦੀ ਦੇਖ-ਰੇਖ ਹੇਠ ਦੀਵਾਲੀ ਦਾ ਤਿਉਹਾਰ ਬਹੁਤ ਉਤਸ਼ਾਹ ਤੇ ਤਿਉਹਾਰੀ ਭਾਵਨਾ ਨਾਲ ਮਨਾਇਆ। ਸਕੂਲ ਦਾ ਵਿਹੜਾ ਖੁਸ਼ੀ ਭਰੇ ਮਾਹੌਲ ਨਾਲ ਲਬਾਲਬ ਹੋਇਆ ਸੀ ਕਿਉਂਕਿ ਛੋਟੇ ਛੋਟੇ ਬੱਚੇ ਰੰਗੀਨ ਪਹਿਰਾਵੇ ਵਿੱਚ ਸਜ ਕੇ ਪਹੁੰਚੇ ਸਨ, ਜਿਸ ਨਾਲ ਜਸ਼ਨ ਵਿੱਚ ਸੁਹਜ ਅਤੇ ਜੀਵੰਤਤਾ ਆਈ।
ਅਜੀਤ ਡੈਸਕ
07-11-2026