10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਡਾ . ਮਨਜੀਤ ਸਿੰਘ ਨੂੰ ਲੀਡਰਸ਼ਿਪ ਐਕਸੀਲੈਂਸ ਐਵਾਰਡ ਹਾਸਿਲ

ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)-ਤਕਨੀਕੀ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਨਵੀਂ ਦਿੱਲੀ ਨੇ ਪੀ. ਏ.

ਅਜੀਤ ਡੈਸਕ 10-11-2026
ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)-ਤਕਨੀਕੀ ਸਿੱਖਿਆ ਬਾਰੇ ਭਾਰਤੀ ਸੁਸਾਇਟੀ ਨਵੀਂ ਦਿੱਲੀ ਨੇ ਪੀ.ਏ.ਯੂ. ਦੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੂੰ ਆਈ.ਐਸ.ਟੀ.ਈ. ਐਜੂਕੇਸ਼ਨ ਲੀਡਰਸ਼ਿਪ ਐਕਸੀਲੈਂਸ ਐਵਾਰਡ 2026 ਨਾਲ ਸਨਮਾਨਿਤ ਕਰਨ ਲਈ ਚੁਣਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਮਸ਼ੀਨਰੀ ਅਤੇ ਖੇਤੀ ਇੰਜੀਨੀਅਰਿੰਗ ਦੇ ਖੇਤਰ ਵਿਚ ਪਾਏ ਯੋਗਦਾਨ ਅਤੇ ਮਿਸਾਲੀ ਪ੍ਰਸ਼ਾਸਨ ਤੋਂ ਬਿਨਾਂ ਉਚੇਰੀ ਸਿੱਖਿਆ ਲਈ ਕੀਤੇ ਕਾਰਜ ਵਾਸਤੇ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵੱਕਾਰੀ ਇਨਾਮ ਨੂੰ ਦੇਣ ਲਈ ਹਰ ਵਰ੍ਹੇ ਉਸ ਵਿਗਿਆਨੀ ਨੂੰ ਚੁਣਿਆ ਜਾਂਦਾ ਹੈ ਜਿਸਨੇ ਸੰਸਥਾਈ ਵਿਕਾਸ, ਖੋਜ, ਕਾਢ ਅਤੇ ਮਿਆਰੀ ਸਿੱਖਿਆ ਦੇ ਖੇਤਰ ਵਿਚ ਭਰਪੂਰ ਅਕਾਦਮਿਕ ਯੋਗਦਾਨ ਪਾਇਆ ਹੋਵੇ। ਬੀਤੇ ਦਿਨੀਂ ਡਾ. ਮਨਜੀਤ ਸਿੰਘ ਨੂੰ ਸੰਗਰੂਰ ਦੇ ਭਾਈ ਗੁਰਦਾਸ ਸੰਸਥਾ ਸਮੂਹ ਵਿਚ ਆਈ.ਐਸ.ਟੀ.ਈ. ਦੀ ਖੇਤਰੀ ਇਕੱਤਰਤਾ ਅਤੇ ਰਾਸ਼ਟਰੀ ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਸੀ।
ਪਿਛਲੀ ਖ਼ਬਰ ਛੱਠ ਪੂਜਾ ਮਨਾਉਣ ਸੰਬੰਧੀ ਨਿਰਮਲ ਸਿੰਘ ਐਸ . ਐਸ . ਦੀ ਅਗਵਾਈ ਹੇਠ ਮੀਟਿੰਗ ਅਗਲੀ ਖ਼ਬਰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ 22 ਵੇਂ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।