11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵੈਟਰਨਰੀ ਯੂਨੀਵਰਸਿਟੀ ਵਿਖੇ ‘ ਜੀਨੋਮ ਸੰਪਾਦਨ ’ ਬਾਰੇ ਅੰਤਰਰਾਸ਼ਟਰੀ ਗੋਸ਼ਠੀ ਕਰਵਾਈ

ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ‘ਭੋਜਨ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਐਡੀਟਿੰਗ (ਸੰਪਾਦਨ)’ ਵਿਸ਼ੇ ‘ਤੇ ਕਰਵਾਈ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਸ਼ਠੀ ’ਚ ਦੇਸ਼-ਵਿਦੇਸ਼ ਦੇ ਉੱਘੇ ਮਾਹਿਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਡਾ. ਸਟੈਨਫੋਰਡ ਬਲੇਡ ਉਪ-ਮਹਾਨਿਰਦੇਸ਼ਕ, ਖੋਜ ਅਤੇ ਨਵੀਨਤਾ, ਡਾ.

ਮੁਕਾਬਲੇ ਦੇ ਇਕ ਜੇਤੂ ਵਿਦਿਆਰਥੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ, ਅਧਿਕਾਰੀ ਤੇ ਹੋਰ। ਅਜੀਤ ਤਸਵੀਰ 12-11-2026
ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ‘ਭੋਜਨ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਐਡੀਟਿੰਗ (ਸੰਪਾਦਨ)’ ਵਿਸ਼ੇ ‘ਤੇ ਕਰਵਾਈ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਸ਼ਠੀ ’ਚ ਦੇਸ਼-ਵਿਦੇਸ਼ ਦੇ ਉੱਘੇ ਮਾਹਿਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਡਾ. ਸਟੈਨਫੋਰਡ ਬਲੇਡ ਉਪ-ਮਹਾਨਿਰਦੇਸ਼ਕ, ਖੋਜ ਅਤੇ ਨਵੀਨਤਾ, ਡਾ. ਮਨੀਸ਼ ਕੇ. ਚਟਲੀ , ਡਾ. ਜੇ ਵਿਲਸਨ, ਯੂਨੀਵਰਸਿਟੀ ਆਫ਼ ਸਸਕੈਚਵਨ, ਕੈਨੇਡਾ, ਡਾ. ਕੰਵਰਪਾਲ ਸਿੰਘ ਧੁੱਗਾ, ਮੈਕਸੀਕੋ, ਡਾ. ਸਿਮੋਨ ਸੁਜ਼ੈਨ ਲਿਪਿੰਸਕੀ, ਜਰਮਨੀ, ਡਾ. ਗਿਰਧਰ ਕੁਮਾਰ ਪਾਂਡੇ, ਦਿੱਲੀ ਯੂਨੀਵਰਸਿਟੀ ਤੇ ਮੈਕਗਿਲ ਯੂਨੀਵਰਸਿਟੀ ਦੇ ਮਾਹਿਰ ਡਾ. ਮਾਰਕ ਲੇਫਸਰੂਡ , ਡਾ. ਕਰੀਨਾ ਗੁਟੀਰੇਜ਼ ਤੇ ਡਾ. ਮਹਿਤਾਬ ਸਿੰਘ ਸ਼ਾਮਲ ਸਨ।ਮਾਹਿਰਾਂ ਨੇ ਜੀਨੋਮ ਐਡੀਟਿੰਗ ਤੇ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਹੋ ਰਹੀਆਂ ਨਵੀ ਤਰੱਕੀ ਤੇ ਖੇਤੀਬਾੜੀ, ਪਸ਼ੂਧਨ ਵਿਕਾਸ ਤੇ ਟਿਕਾਊ ਭੋਜਨ ਉਤਪਾਦਨ ਵਿਚ ਇਨ੍ਹਾਂ ਦੀ ਵਰਤੋਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਮਨੁੱਖੀ ਭਲਾਈ, ਟਿਕਾਊ ਵਿਕਾਸ ਅਤੇ ਵਿਸ਼ਵਵਿਆਪੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ‘ਭੋਜਨ ਸੁਰੱਖਿਆ’ ਦੇ ਅਹਿਮ ਮਹੱਤਵ ‘ਤੇ ਚਾਨਣਾ ਪਾਇਆ। ਇਸ ਤੋਂ ਇਲਾਵਾ ਤਿੰਨ-ਮਿੰਟ ਥੀਸਿਸ ਮੁਕਾਬਲਾ ਵਿਚ ਰਿਸ਼ਭ ਸ਼ੁਕਲਾ ਨੇ ਪਹਿਲਾ ਇਨਾਮ, ਨਵਦੀਪ ਕੌਰ ਧੀਮਾਨ ਨੇ ਦੂਜਾ, ਜਦੋਂ ਕਿ ਡਾ. ਤਰਨਦੀਪ ਕੌਰ ਅਤੇ ਪਿਆਲੀ ਦਾਸ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਡਾ. ਜਸਵਿੰਦਰ ਸਿੰਘ, ਡਾਇਰੈਕਟਰ, ਮੈਕਗਿਲ ਯੂਨੀਵਰਸਿਟੀ, ਕੈਨੇਡਾ ਨੇ ਕਿਹਾ ਕਿ ਗੋਸ਼ਠੀ ਜੀਨੋਮ-ਸੰਪਾਦਨ ਖੋਜ ਨੂੰ ਅੱਗੇ ਵਧਾਉਣ ਅਤੇ ਵਿਗਿਆਨਕ ਖੋਜਾਂ ਨੂੰ ਇਕ ਟਿਕਾਊ ਤੇ ਭੋਜਨ-ਸੁਰੱਖਿਅਤ ਭਵਿੱਖ ਲਈ ਪ੍ਰਭਾਵਸ਼ਾਲੀ ਤਕਨਾਲੋਜੀਆਂ ਵਿਚ ਬਦਲਣ ਲਈ ਨਿਰੰਤਰ ਵਿਸ਼ਵਵਿਆਪੀ ਸਹਿਯੋਗ ਦੇ ਸੱਦੇ ਨਾਲ ਸਮਾਪਤ ਹੋਇਆ।ਡਾ. ਰਾਜ ਦੁੱਗਾਵਤੀ, ਚੇਅਰ, ਐਨੀਮਲ ਸਾਇੰਸ, ਮੈਕਗਿਲ ਯੂਨੀਵਰਸਿਟੀ, ਕੈਨੇਡਾ ਨੇ ਧੰਨਵਾਦ ਕੀਤਾ ਤੇ ਅੰਤਰਰਾਸ਼ਟਰੀ ਗੋਸ਼ਠੀ ਨੂੰ ਸਫਲ ਬਣਾਉਣ ਵਿਚ ਭਾਗ ਲੈਣ ਵਾਲੇ ਮਾਹਿਰਾਂ, ਸਹਿਭਾਗੀ ਸੰਸਥਾਵਾਂ, ਡੈਲੀਗੇਟਾਂ, ਪ੍ਰਬੰਧਕਾਂ ਤੇ ਵਿਦਿਆਰਥੀਆਂ ਦੇ ਯੋਗਦਾਨ ਨੂੰ ਸਰਾਹਿਆ।
ਪਿਛਲੀ ਖ਼ਬਰ ਜੀ . ਜੀ . ਐਨ . ਆਈ . ਐਮ . ਟੀ . ਦੇ ਐਮ . ਬੀ . ਏ . ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਨੇ ਸ਼ਬਦ ਗਾਇਨ ਮੁਕਾਬਲਿਆਂ ’ ਚ ਤੀਜਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।