ਚੋਰਾਂ ਆਟਾ ਚੱਕੀ ਦਾ ਸ਼ਟਰ ਤੋੜ ਕੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ
ਇਯਾਲੀ/ਥਰੀਕੇ, 15 ਨਵੰਬਰ (ਮਨਜੀਤ ਸਿੰਘ ਦੁੱਗਰੀ)- ਥਾਣਾ ਸਦਰ ਦੇ ਘੇਰੇ ਅਧੀਨ ਆਉਂਦੇ ਪਿੰਡ ਥਰੀਕੇ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਨੇ ਕੇਹਰ ਕੁੰਦਨ ਆਟਾ ਚੱਕੀ ਦਾ ਸ਼ਟਰ ਲੋਹੇ ਦੀ ਰਾਡ ਨਾਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਉਹ ਗੱਲੇ ਵਿਚ ਪਈ ਕਰੀਬ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਹਰਕਤ ਉੱਥੇ ਲੱਗੇ ਸੀ.
ਇਯਾਲੀ/ਥਰੀਕੇ, 15 ਨਵੰਬਰ (ਮਨਜੀਤ ਸਿੰਘ ਦੁੱਗਰੀ)- ਥਾਣਾ ਸਦਰ ਦੇ ਘੇਰੇ ਅਧੀਨ ਆਉਂਦੇ ਪਿੰਡ ਥਰੀਕੇ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ, ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ, ਨੇ ਕੇਹਰ ਕੁੰਦਨ ਆਟਾ ਚੱਕੀ ਦਾ ਸ਼ਟਰ ਲੋਹੇ ਦੀ ਰਾਡ ਨਾਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦੌਰਾਨ ਉਹ ਗੱਲੇ ਵਿਚ ਪਈ ਕਰੀਬ 10 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰਾਂ ਦੀ ਇਹ ਸਾਰੀ ਹਰਕਤ ਉੱਥੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਚੋਰ ਏਨੇ ਛਾਤਰ ਸਨ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਾਂਦੇ ਹੋਏ ਇਕ ਸੀ.ਸੀ. ਟੀਵੀ ਕੈਮਰਾ ਵੀ ਪੁੱਟ ਕੇ ਆਪਣੇ ਨਾਲ ਲੈ ਗਏ। ਚੱਕੀ ਮਾਲਕਾਂ ਵਲੋਂ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 112 ‘ਤੇ ਦਿੱਤੀ ਗਈ, ਜਿਸ ਉਪਰੰਤ ਦੁਪਹਿਰ ਸਮੇਂ ਥਾਣਾ ਸਦਰ ਤੋਂ ਸਹਾਇਕ ਥਾਣੇਦਾਰ ਪੀਟਰ ਜੌਨ ਮੌਕੇ ‘ਤੇ ਪਹੁੰਚੇ। ਪਰਿਵਾਰਕ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਚੱਕੀ ਮਾਲਕਾਂ ਨੂੰ ਅਗਲੇ ਦਿਨ ਥਾਣੇ ਆ ਕੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ। ਇਸ ਸਬੰਧੀ ਜਦੋਂ ਸਹਾਇਕ ਥਾਣੇਦਾਰ ਪੀਟਰ ਜੌਨ ਨਾਲ ਪੁਲਿਸ ਕਾਰਵਾਈ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਘਟਨਾ ਸਥਾਨ ਦਾ ਦੌਰਾ ਕਰ ਚੁੱਕੇ ਹਨ ਅਤੇ ਅੱਜ ਛੁੱਟੀ ਹੋਣ ਕਾਰਨ ਕੱਲ੍ਹ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।