ਛੱਠ ਪੂਜਾ ਭਾਰਤੀ ਸੱਭਿਆਚਾਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ - ਮੁਹੰਮਦ ਗੁਲਾਬ
ਲੁਧਿਆਣਾ, 16 ਨਵੰਬਰ (ਭੁਪਿੰਦਰ ਸਿੰਘ ਬੈਂਸ)-ਕਾਂਗਰਸ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਮੁਹੰਮਦ ਗੁਲਾਬ ਨੇ ਫੋਕਲ ਪੁਆਇੰਟ ਵਿਖੇ ਰਾਸ਼ਟਰੀ ਜਨਤਾ ਦਲ ਪੰਜਾਬ ਦੇ ਪ੍ਰਧਾਨ ਵਿਪਨ ਕੁਮਾਰ ਗੁਪਤਾ, ਬਾਬੂ ਰਾਮ ਯਾਦਵ ਅਤੇ ਪੂਰਵਾਂਚਲ ਛੱਠ ਪੂਜਾ ਕਮੇਟੀ ਵਲੋਂ ਕਰਵਾਏ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਛੱਠ ਪੂਜਾ ਦੀਆਂ ਵਧਾਈਆਂ ਦਿੱਤੀਆਂ ਅਤੇ ਪੂਜਾ ਸਮਾਗਮ ਵਿਚ ਸੇਵਾ ਵੀ ਕੀਤੀ।
ਅਜੀਤ ਡੈਸਕ
17-11-2026