18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਡਾ . ਰਾਜਿੰਦਰ ਸਿੰਘ ਨੇ ਪੀ . ਏ . ਯੂ . ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਦਾ ਅਹੁਦਾ ਸੰਭਾਲਿਆ

ਲੁਧਿਆਣਾ, 17 ਨਵੰਬਰ (ਜਸਵਿੰਦਰ ਸਿੰਘ)- ਡਾ. ਰਾਜਿੰਦਰ ਸਿੰਘ ਨੇ ਪੀ.

ਅਜੀਤ ਡੈਸਕ 18-11-2026
ਲੁਧਿਆਣਾ, 17 ਨਵੰਬਰ (ਜਸਵਿੰਦਰ ਸਿੰਘ)- ਡਾ. ਰਾਜਿੰਦਰ ਸਿੰਘ ਨੇ ਪੀ. ਏ. ਯੂ. ਵਿਖੇ ਪਸਾਰ ਸਿੱਖਿਆ ਦੇ ਵਧੀਕ ਨਿਰਦੇਸ਼ਕ ਦਾ ਅਹੁਦਾ ਸੰਭਾਲ ਲਿਆ ਹੈ। ਪੀ. ਏ. ਯੂ. ਤੋਂ ਹੀ ਸਬਜ਼ੀ ਵਿਗਿਆਨ ਵਿਚ ਐਮ. ਐਸ. ਸੀ. ਤੇ ਪੀ. ਐਚ. ਡੀ. ਕਰਨ ਵਾਲੇ ਡਾ. ਰਾਜਿੰਦਰ ਸਿੰਘ ਨੇ 2002 ਵਿਚ ਕਿਸਾਨ ਸੇਵਾ ਸਲਾਹ ਕੇਂਦਰ ਗੁਰਦਾਸਪੁਰ ਤੋਂ ਜ਼ਿਲ੍ਹਾ ਪਸਾਰ ਮਾਹਿਰ (ਸਬਜ਼ੀਆਂ) ਦੇ ਤੌਰ ’ਤੇ ਆਪਣੇ ਪੇਸ਼ੇਵਰ ਸਫ਼ਰ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਹ ਸਹਿਯੋਗੀ ਨਿਰਦੇਸ਼ਕ ਬੀਜ ਦੇ ਤੌਰ ਤੇ ਵੀ ਕਾਰਜਸ਼ੀਲ ਰਹੇ। ਉਨ੍ਹਾਂ ਦੇ ਪ੍ਰਮੁੱਖ ਯੋਗਦਾਨ ਵਿਚ ਮੇਥੀ, ਮੂਲ਼ੀ, ਤਰਬੂਜ਼ ਤੇ ਬਰੌਕਲੀ ਦੀਆਂ ਨਵੀਆਂ ਕਿਸਮਾਂ ਦੇ ਵਿਕਾਸ ਦੇ ਨਾਲ-ਨਾਲ 17 ਉਤਪਾਦਨ ਤਕਨੀਕਾਂ ਦੀਆਂ ਸਿਫ਼ਾਰਸ਼ਾਂ ਨੂੰ ਗਿਣਿਆ ਜਾ ਸਕਦਾ ਹੈ। ਵਿਸ਼ੇਸ਼ ਤੌਰ ’ਤੇ ਸਬਜ਼ੀਆਂ ਦੇ ਬੀਜ ਉਤਪਾਦਨ ਅਤੇ ਸਬਜ਼ੀਆਂ ਦੀ ਮੌਸਮੀ ਕਿੱਟ ਤਿਆਰ ਕਰਕੇ ਕਿਸਾਨਾਂ ਤੱਕ ਪਹੁੰਚਾਉਣ ਨੂੰ ਡਾ. ਸਿੰਘ ਦੇ ਪ੍ਰਮੁੱਖ ਯੋਗਦਾਨ ਵਜੋਂ ਦੇਖਿਆ ਜਾ ਸਕਦਾ ਹੈ। ਆਲੂਆਂ ਤੇ ਹਲਦੀ ਦੀਆਂ ਵਾਇਰਸ ਮੁਕਤ ਕਿਸਮਾਂ ਦੇ ਉਤਪਾਦਨ ਲਈ ਵੀ ਉਨ੍ਹਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਨਿਰਦੇਸ਼ਕ ਬੀਜ ਦੇ ਤੌਰ ’ਤੇ ਪੀ.ਏ.ਯੂ. ਦੀਆਂ ਕਣਕ ਦੀਆਂ ਕਿਸਮਾਂ ਪੀ. ਬੀ. ਡਬਲਯੂ. 826, ਪੀ.ਬੀ.ਡਬਲਯੂ. 872 ਅਤੇ ਝੋਨੇ ਦੀ ਕਿਸਮ ਪੀ.ਆਰ. 131 ਦੇ ਪਸਾਰ ਲਈ ਯੋਗਦਾਨ ਪਾਇਆ। ਉਨ੍ਹਾਂ ਕੋਲ ਯੂ.ਜੀ.ਸੀ. ਅਤੇ ਨਾਬਾਰਡ ਦੇ ਦੋ ਖੋਜ ਪ੍ਰੋਜੈਕਟ ਸਫਲਤਾ ਨਾਲ ਨੇਪਰੇ ਚੜ੍ਹੇ। ਇਸ ਤੋਂ ਇਲਾਵਾ ਚਾਰ ਕੌਮਾਂਤਰੀ ਸਿਖਲਾਈਆਂ ਆਯੋਜਿਤ ਕਰਨ ਲਈ ਡਾ. ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ। ਐਮ. ਐਸ. ਸੀ. ਦੇ 12 ਅਤੇ ਪੀ. ਐਚ. ਡੀ. ਦੇ 2 ਵਿਦਿਆਰਥੀਆਂ ਦੀ ਅਗਵਾਈ ਕਰਨ ਦੇ ਨਾਲ-ਨਾਲ 45 ਖੋਜ ਅਤੇ 20 ਪਸਾਰ ਲੇਖ, 28 ਬੁਲਿਟਿਨ ਅਤੇ 3 ਕਿਤਾਬਚੇ ਉਨ੍ਹਾਂ ਦੇ ਨਾਂ ਹੇਠ ਛਪੇ।
ਪਿਛਲੀ ਖ਼ਬਰ ਡਾਇਰੈਕਟਰ ਹੈਲਥ ਸਰਵਿਸਿਜ਼ ਡਾ . ਸੁਨੀਲ ਬਾਂਸਲ ਵਲੋਂ ਸਿਵਲ ਹਸਪਤਾਲ ਦਾ ਦੌਰਾ ਅਗਲੀ ਖ਼ਬਰ ਸ਼ਾਲੀਮਾਰ ਸਕੂਲ ਵਿਖੇ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।