19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਮੈਡੀਵੇਜ ਹਸਪਤਾਲ ਵਿਖੇ ਮੁਫ਼ਤ ਪੇਟ ਤੇ ਜਿਗਰ ਦੇ ਰੋਗਾਂ ਦਾ ਕੈਂਪ 22 ਨੂੰ

ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)- ਮੈਡੀਵੇਜ ਹਸਪਤਾਲ, ਫਿਰੋਜ਼ਪੁਰ ਰੋਡ ਵਿਖੇ 22 ਨਵੰਬਰ, ਦਿਨ ਐਤਵਾਰ ਨੂੰ ਸਵੇਰੇ 10.

ਅਜੀਤ ਡੈਸਕ 20-11-2026
ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)- ਮੈਡੀਵੇਜ ਹਸਪਤਾਲ, ਫਿਰੋਜ਼ਪੁਰ ਰੋਡ ਵਿਖੇ 22 ਨਵੰਬਰ, ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਮੁਫਤ ਪੇਟ ਅਤੇ ਜਿਗਰ ਦੇ ਰੋਗਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਸਿੰਘ ਕਾਲੜਾ ਨੇ ਦੱਸਿਆ ਕਿ ਕੈਂਪ ਵਿੱਚ ਗੈਸਟਰੋਐਂਟਰੋਲੋਜਿਸਟ ਦਾ ਮੁਫ਼ਤ ਸਲਾਹ ਮਸ਼ਵਰਾ, ਮੁਫ਼ਤ ਈ.ਆਰ.ਸੀ.ਪੀ., ਪਿੱਤੇ ਦੀ ਨਾਲੀ ਦੀ ਪੱਥਰੀ ਦਾ ਅਪ੍ਰੇਸ਼ਨ 5 ਲੱਖ ਤੇ 10 ਲੱਖ ਵਾਲੇ ਕਾਰਡ ਦੇ ਤਹਿਤ ਕੀਤਾ ਜਾਵੇਗਾ ਅਤੇ ਐਂਡੋਸਕੋਪੀ ਅਤੇ ਕੋਲੋਨੋਸਕੋਪੀ ਤੇ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਾਈਬਰੋ ਸਕੈਨ ਸਿਰਫ 500 ਰੁਪਏ ਵਿੱਚ ਕੀਤੀ ਜਾਵੇਗੀ। ਕੈਂਪ ਵਿੱਚ ਫੈਟੀ ਲੀਵਰ, ਲੀਵਰ ਸਿਰੋਸਿਸ, ਸ਼ਰਾਬ ਕਾਰਨ ਹੋਣ ਵਾਲੀਆਂ ਬਿਮਾਰੀਆਂ, ਮੋਟਾਪਾ, ਪੀਲੀਆ, ਕਾਲਾ ਪੀਲੀਆ ਅਤੇ ਲੀਵਰ ਨਾਲ ਸੰਬੰਧਿਤ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਕੈਂਪ ਵਿੱਚ ਪੇਟ ਅਤੇ ਜਿਗਰ ਰੋਗਾਂ ਦੇ ਮਾਹਿਰ ਡਾ. ਵਿਸ਼ਵਨੂਰ ਸਿੰਘ ਕਾਲੜਾ ਐਮ.ਡੀ ਮੈਡੀਸਨ, ਡੀ.ਐਮ ਗੈਸਟਰੋਐਂਟਰੋਲੋਜਿਸਟ ਤੇ ਹੈਪਾਟੋਲੋਜਿਸਟ ਮਰੀਜ਼ਾਂ ਦੀ ਜਾਂਚ ਕਰਨਗੇ। ਡਾ. ਕਾਲੜਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਸਮੇਂ ਸਿਰ ਪਹੁੰਚ ਕੇ ਆਪਣੀ ਜਾਂਚ ਕਰਵਾਉਣ।
ਪਿਛਲੀ ਖ਼ਬਰ ਬਲਜੀਤ ਸਿੰਘ ਗਿੱਲ ਵੱਡੀ ਗਿਣਤੀ ਸਾਥੀਆਂ ਸਮੇਤ ਏਟਕ ’ਚ ਸ਼ਾਮਿਲ ਅਗਲੀ ਖ਼ਬਰ ਜੋੜਾ ਘਰ ਦੇ ਸੇਵਾਦਾਰਾਂ ਨੇ ਸੰਗਰਾਂਦ ਮੌਕੇ ਦੁੱਧ ਦੇ ਲੰਗਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।