27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਲੋਕਾਂ ਨੂੰ ਅਪੀਲ : ਡਿਜੀਟਲ ਜਨਗਣਨਾ ਲਈ 30 ਤੱਕ ਘਰ ਬੈਠੇ ਦਰਜ ਕਰਵਾਓ ਵੇਰਵੇ

ਲੁਧਿਆਣਾ, 26 ਨਵੰਬਰ (ਡਾ. ਤਰਲੋਚਨ ਸਿੰਘ)- ਪ੍ਰਸਿੱਧ ਫ਼ੋਟੋ ਆਰਟਿਸਟ ਸਵ.

ਅਜੀਤ ਡੈਸਕ 27-11-2026
ਲੁਧਿਆਣਾ, 26 ਨਵੰਬਰ (ਡਾ. ਤਰਲੋਚਨ ਸਿੰਘ)- ਪ੍ਰਸਿੱਧ ਫ਼ੋਟੋ ਆਰਟਿਸਟ ਸਵ. ਪਦਮਸ੍ਰੀ ਸੋਭਾ ਸਿੰਘ ਦੇ 125ਵੇਂ ਜਨਮ ਦਿਵਸ ਨੂੰ ਸਮਰਪਿਤ 5 ਰੋਜ਼ਾ ਫ਼ੋਟੋ ਪ੍ਰਦਰਸ਼ਨੀ, ਜੋ ਫ਼ੋਟੋ ਵਿਜ਼ਨ ਗੈਲਰੀ, 95 ਸਿਟੀਜਨ ਇਨਕਲੇਵ, ਲੇਨ ਨੰਬਰ-1 ਪਿੱਛੇ ਹੋਟਲ ਪਾਮਕੋਰਟ ਲੁਧਿਆਣਾ ਵਿਖੇ 21 ਨਵੰਬਰ ਤੋਂ ਸ਼ੁਰੂ ਹੋਈ ਸੀ, ਸਮਾਪਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਫ਼ੋਟੋ ਆਰਟਿਸਟ ਤੇਜਪ੍ਰਤਾਪ ਸਿੰਘ ਸੰਧੂ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਪ੍ਰਸਿੱਧ ਆਰਟਿਸਟ ਪਦਮਸ੍ਰੀ ਸ਼ੋਭਾ ਸਿੰਘ ਦੇ 29 ਨਵੰਬਰ ਨੂੰ ਆ ਰਹੇ 125ਵੇਂ ਜਨਮ ਦਿਵਸ ਨੂੰ ਸਮਰਪਿਤ ਸੀ। ਪ੍ਰਦਰਸ਼ਨੀ ਦਾ ਉਦਘਾਟਨ ਪ੍ਰਸਿੱਧ ਪੇਂਟਰ ਆਰ.ਐਮ. ਸਿੰਘ ਵਲੋਂ ਕੀਤਾ ਗਿਆ ਸੀ। ਇਸ ਪ੍ਰਦਰਸ਼ਨੀ ਵਿਚ 50 ਤੋਂ ਵਧੇਰੇ ਵੱਖ-ਵੱਖ ਉਮਰ ਵਰਗ ਦੇ ਫ਼ੋਟੋ ਆਰਟਿਸਟਾਂ ਵਲੋਂ ਆਪਣੀਆਂ ਕਲਾਕ੍ਰਿਤਾਂ ਨੂੰ ਪੇਸ਼ ਕੀਤਾ ਗਿਆ ਸੀ। ਇਸ 5 ਰੋਜ਼ਾ ਪ੍ਰਦਰਸ਼ਨੀ ਨੂੰ ਦੇਖਣ ਲਈ 1 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਵੱਖ-ਵੱਖ ਫ਼ੋਟੋ ਆਰਟਿਸਟਾਂ ਵਲੋਂ ਬਣਾਈਆਂ ਗਈਆਂ ਕਲਾਕ੍ਰਿਤਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਪ੍ਰਦਰਸ਼ਨੀ ਦੇ ਪ੍ਰਬੰਧਕ ਪ੍ਰਸਿੱਧ ਫ਼ੋਟੋ ਆਰਟਿਸਟ ਤੇਜ ਪ੍ਰਤਾਪ ਸਿੰਘ ਸੰਧੂ ਨੇ ਦੱਸਿਆ ਕਿ ਇਹ 5 ਰੋਜ਼ਾ ਪ੍ਰਦਰਸ਼ਨੀ ਰੋਜ਼ਾਨਾ ਸ਼ਾਮ 4.30 ਵਜੇ ਤੋਂ ਰਾਤ 8.30 ਤੱਕ ਜਾਰੀ ਰਹੀ। ਪ੍ਰਦਰਸ਼ਨੀ ਵਿਚ ਡਾ. ਸਰਦਾਰਾ ਸਿੰਘ ਜੌਹਲ, ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਗੁਰਪ੍ਰੀਤ ਸਿੰਘ ਤੂਰ, ਰੁਪਿੰਦਰ ਕੌਰ ਤੂਰ, ਹਰਪ੍ਰੀਤ ਸਿੱਧੂ, ਸੰਦੀਪ ਰਿਸ਼ੀ, ਰਣਜੋਧ ਸਿੰਘ, ਡਾ. ਵਿਵੇਕ, ਅਜੀਤ ਪਾਲ ਸੰਧੂ, ਅਨਿਲ ਗਾਬਾ, ਅੰਮ੍ਰਿਤਪਾਲ ਸਿੰਘ ਗਿੱਲ, ਏ.ਪੀ. ਸਿੰਘ, ਅਮਰਜੀਤ ਸਿੰਘ ਬਾਠ, ਅਸ਼ਵਿੰਦਰ ਸੇਠੀ, ਹਰਮੋਹਿਤ ਤੂਰ, ਅਨਮੋਲ ਤੂਰ , ਜਸਦੇਵ ਸਿੰਘ ਸੇਖੋਂ, ਜਸਕਰਨ ਸਿੰਘ ਰਿਐਤ, ਕਮਲਜੀਤ ਕੌਰ, ਡਾ. ਰਣਜੀਤ ਸਿੰਘ, ਸਹਿਜ ਕੰਧਾਰੀ, ਕੰਵਲਜੀਤ ਸਿੰਘ ਆਹਲੂਵਾਲੀਆ, ਕੌਤਕ ਸਿੰਘ ਚੀਮਾ, ਹਰਕਰਨ ਸਿੰਘ ਵੈਦ, ਪਰਮਜੀਤ ਸਿੰਘ ਸੋਹਲ, ਰਾਣਾ ਹੈਬੋਵਾਲ, ਹਰਪ੍ਰੀਤ ਸਿੰਘ ਸੰਧੂ, ਜਸਪ੍ਰੀਤ ਕੌਰ, ਤਨਵੀਰ ਸਿੰਘ ਰੀਹਲ, ਪੀ.ਐਸ. ਗਿੱਲ ਐਡਵੋਕੇਟ, ਮਨਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲਾਂ ਪ੍ਰੇਮੀਆਂ ਅਤੇ ਦਰਸ਼ਕਾਂ ਵਲੋਂ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵਲੋਂ ਇਸ ਪ੍ਰਦਰਸ਼ਨੀ ਦੀ ਭਰਪੂਰ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸਵ: ਅਮਰਜੀਤ ਸਿੰਘ ਨਮਿਤ ਅੰਤਿਮ ਅਰਦਾਸ ਭਲਕੇ ਅਗਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ ਚ ਅਕਾਲੀ - ਭਾਜਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ - ਚੰਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।