28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵੈਟਰਨਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਮਿਆਂਮਾਰ ’ ਚ ਕੁੱਤਿਆਂ ਦੀਆਂ ਹੱਡੀਆਂ ਦੀ ਸਰਜਰੀ ਸੰਬੰਧੀ ਦਿੱਤੀ ਸਿਖਲਾਈ

ਲੁਧਿਆਣਾ, 27 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਰਜਰੀ ਤੇ ਰੇਡੀਓਲੋਜੀ ਦੇ ਪ੍ਰੋਫੈਸਰ ਡਾ. ਅਸ਼ਵਨੀ ਕੁਮਾਰ ਨੂੰ ਮਿਆਂਮਾਰ ਵੈਟਰਨਰੀ ਐਸੋਸੀਏਸ਼ਨ ਦੁਆਰਾ ਯਾਂਗੂਨ, ਮਿਆਂਮਾਰ ਵਿਚ ਕੁੱਤਿਆਂ ਦੀਆਂ ਹੱਡੀਆਂ ਦੀ ਸਰਜਰੀ ਲਈ ਪੰਜ ਦਿਨਾਂ ਦੇ ਹੱਥੀਂ ਸਿਖਲਾਈ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਸੱਦਾ ਦਿੱਤਾ ਗਿਆ ਸੀ।

ਅਜੀਤ ਡੈਸਕ 28-11-2026
ਲੁਧਿਆਣਾ, 27 ਨਵੰਬਰ (ਜਸਵਿੰਦਰ ਸਿੰਘ)- ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਰਜਰੀ ਤੇ ਰੇਡੀਓਲੋਜੀ ਦੇ ਪ੍ਰੋਫੈਸਰ ਡਾ. ਅਸ਼ਵਨੀ ਕੁਮਾਰ ਨੂੰ ਮਿਆਂਮਾਰ ਵੈਟਰਨਰੀ ਐਸੋਸੀਏਸ਼ਨ ਦੁਆਰਾ ਯਾਂਗੂਨ, ਮਿਆਂਮਾਰ ਵਿਚ ਕੁੱਤਿਆਂ ਦੀਆਂ ਹੱਡੀਆਂ ਦੀ ਸਰਜਰੀ ਲਈ ਪੰਜ ਦਿਨਾਂ ਦੇ ਹੱਥੀਂ ਸਿਖਲਾਈ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਸੱਦਾ ਦਿੱਤਾ ਗਿਆ ਸੀ। ਵੈਟਰਨਰੀ ਸਰਜਰੀ ਸ਼ਕਤੀਕਰਨ ਪ੍ਰੋਗਰਾਮ-ਬੁਨਿਆਦੀ ਵੈਟਨਰੀ ਆਰਥੋਪੀਡਿਕ ਸਰਜਰੀ ਸਿਖਲਾਈ ਕੋਰਸ ਦੇ ਇਸ ਪ੍ਰੋਗਰਾਮ ਦੀ ਅਗਵਾਈ ਡਾਇਰੈਕਟਰ ਅੰਕਿਤ ਪਾਰਿਕ ਨੇ ਕੀਤੀ। ਡਾ. ਥਾਨ ਮਾਈਂਟ, ਵਾਈਸ ਪ੍ਰੈਜ਼ੀਡੈਂਟ-2 ਨੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ, ਜਦੋਂ ਕਿ ਡਾ. ਕਯਾਵ ਸੈਨ ਆਂਗ ਤੇ ਸਾਵ ਹਟੂ ਥਾ ਪੋ ਨੇ ਸਿਖਲਾਈ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਵੈਟਰਨਰੀ ਸਾਇੰਸ ਯੂਨੀਵਰਸਿਟੀ, ਮਿਆਂਮਾਰ ਦੇ ਦੋ ਫੈਕਲਟੀ ਮੈਂਬਰਾਂ ਸਮੇਤ ਕੁੱਲ 50 ਪਸ਼ੂਆਂ ਦੇ ਡਾਕਟਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਤਿੰਨ ਕਾਰਜਕਾਰੀ ਮੈਂਬਰ ਵੀ ਸ਼ਾਮਿਲ ਹੋਏ । ਇਸ ਕੋਰਸ ਵਿਚ ਹੱਡੀਆਂ ਦੇ ਮਾਡਲਾਂ ਅਤੇ ਕੁੱਤਿਆਂ ‘ਤੇ ਵਿਹਾਰਕ ਸਿਖਲਾਈ ਦੇ ਨਾਲ ਸਿਧਾਂਤਕ ਲੈਕਚਰਾਂ ਨੂੰ ਜੋੜਿਆ ਗਿਆ। ਵਿਸ਼ਿਆਂ ਵਿਚ ਹੱਡੀਆਂ ਦੀ ਜਾਂਚ, ਟੁੱਟੀਆਂ ਹੱਡੀਆਂ ਦੀ ਪੜਤਾਲ ਕਰਨਾ ਅਤੇ ਹੋਰ ਕਈ ਇਲਾਜ ਵਿਧੀਆਂ ਸ਼ਾਮਲ ਸਨ। ਪ੍ਰਦਰਸ਼ਨ ਵਿਚ ਲੰਬੀਆਂ ਹੱਡੀਆਂ ਲਈ ਸਰਜੀਕਲ ਇਲਾਜ ਅਤੇ ਪਲੇਟਾਂ ਪਾਉਣ ਵਰਗੀਆਂ ਤਕਨੀਕਾਂ ਸ਼ਾਮਲ ਸਨ। ਪ੍ਰਤੀਭਾਗੀਆ ਨੇ ਪੇਚੀਦਗੀਆਂ, ਉਨ੍ਹਾਂ ਦੀ ਰੋਕਥਾਮ ਅਤੇ ਪ੍ਰਬੰਧਨ ਤੇ ਸੋਧੇ ਹੋਏ ਨਵੇਂ ਢੰਗਾਂ ਬਾਰੇ ਵੀ ਸਿੱਖਿਆ।
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਐਸ . ਜੀ . ਪੀ . ਸੀ . ਅੰਤਰਿੰਗ ਕਮੇਟੀ ਮੈਂਬਰ ਆਲਮਗੀਰ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਰੱਥ ਯਾਤਰਾ ਲਈ ਸ਼ਹਿਰ ਦੇ ਮਸ਼ਹੂਰ ਮਠਿਆਈ ਵਿਕਰੇਤਾ ਬਿਪਨ ਜੈਨ ਸ਼ਰਮਨ ਨੂੰ ਦਿੱਤਾ ਸੱਦਾ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।