23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੌਲੀਜਾਗਰਾਂ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ, 22 ਅਗਸਤ (ਕਪਿਲ ਵਧਵਾ)-ਮੌਲੀ ਜਾਗਰਾਂ ਇਲਾਕੇ ਵਿਚ ਸ਼ੁੱਕਰਵਾਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਬਾਬਾ ਪਾਰਕਿੰਗ, ਮੌਲੀ ਜਾਗਰਾਂ ਨੇੜੇ ਇਕ ਵਿਅਕਤੀ ਤੋਂ ਸੋਨੇ ਦਾ ਲਾਕੇਟ ਝਪਟ ਲਿਆ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ।

ਅਜੀਤ ਡੈਸਕ 23-08-2026
ਚੰਡੀਗੜ੍ਹ, 22 ਅਗਸਤ (ਕਪਿਲ ਵਧਵਾ)-ਮੌਲੀ ਜਾਗਰਾਂ ਇਲਾਕੇ ਵਿਚ ਸ਼ੁੱਕਰਵਾਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਬਾਬਾ ਪਾਰਕਿੰਗ, ਮੌਲੀ ਜਾਗਰਾਂ ਨੇੜੇ ਇਕ ਵਿਅਕਤੀ ਤੋਂ ਸੋਨੇ ਦਾ ਲਾਕੇਟ ਝਪਟ ਲਿਆ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ।ਪੁਲਿਸ ਮੁਤਾਬਕ ਇਸ ਸਬੰਧੀ ਥਾਣਾ ਮੌਲੀ ਜਾਗਰਾਂ ਵਿਚ ਵਿਕਾਸ ਨਗਰ, ਮੌਲੀ ਜਾਗਰਾਂ ਵਾਸੀ ਪ੍ਰਕਾਸ਼ ਕੁਮਾਰ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ ਗਈ ਸੀ। ਇਹ ਮਾਮਲਾ 21 ਅਗਸਤ 2026 ਨੂੰ ਵਾਪਰੀ ਵਾਰਦਾਤ ਸਬੰਧੀ ਦਰਜ ਹੋਇਆ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਪੱਪੂ ਵਾਸੀ ਸੈਕਟਰ-16, ਪੰਚਕੂਲਾ, ਅਰਜੁਨ ਵਾਸੀ ਇੰਦਰਾ ਕਾਲੋਨੀ, ਸੈਕਟਰ-17, ਪੰਚਕੂਲਾ ਅਤੇ ਕਨ੍ਹਈਆ ਵਾਸੀ ਇੰਦਰਾ ਕਾਲੋਨੀ, ਸੈਕਟਰ-17, ਪੰਚਕੂਲਾ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 304(2), 126(2), 3(5) ਬੀ.ਐੱਨ.ਐੱਸ ਤਹਿਤ ਐੱਫ. ਆਈ. ਆਰ. ਨੂੰ ਦਰਜ ਕੀਤਾ ਸੀ, ਜਿਸ ਵਿਚ ਬਾਅਦ ਵਿਚ ਧਾਰਾ 317(2) ਬੀ.ਐੱਨ.ਐੱਸ ਵੀ ਸ਼ਾਮਲ ਕੀਤੀ ਗਈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ
ਪਿਛਲੀ ਖ਼ਬਰ ਏ. ਪੀ. ਕੇ. ਫਾਈਲ ਭੇਜ ਕੇ 85 ਹਜ਼ਾਰ ਦੀ ਠੱਗੀ.... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ’ਚ ਪ੍ਰਧਾਨ ਅਹੁਦੇ ਲਈ ਏ. ਬੀ. ਵੀ. ਪੀ. ਨੇ ਅੰਕਿਤ ਬਿਧਾਨ ਨੂੰ ਪ੍ਰਧਾਨ ਅਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।