ਆਦਿ ਬਦਰੀ ਤੇ ਲੋਹਗੜ੍ਹ-ਭਗਵਾਨਪੁਰ ਦੇ ਵਿਕਾਸ ਨੂੰ ਲੋਕ ਨਿਰਮਾਣ ਵਿਭਾਗ ਦੇਵੇਗਾ ਨਵੀਂ ਰਫ਼ਤਾਰ-ਰਣਬੀਰ ਗੰਗਵਾ
ਚੰਡੀਗੜ੍ਹ, 22 ਅਗਸਤ (ਰਾਮ ਸਿੰਘ ਬਰਾੜ)-ਸਰਕਾਰ ਪ੍ਰਦੇਸ਼ ਦੇ ਇਤਿਹਾਸਕ ਅਤੇ ਧਾਰਮਿਕ ਸਥਾਨਾਂ ਨੂੰ ਸੈਰ-ਸਪਾਟੇ ਦੇ ਨਜ਼ਰੀਏ ਤੋਂ ਵਿਕਸਤ ਕਰ ਕੇ ਉਨ੍ਹਾਂ ਨੂੰ ਨਵੀਂ ਪਛਾਣ ਦਿਵਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸੇ ਲੜੀ ਤਹਿਤ ਲੋਕ ਨਿਰਮਾਣ ਵਿਭਾਗ (ਭਵਨ ਤੇ ਸੜਕ) ਵਲੋਂ ਯਮੁਨਾਨਗਰ ਜ਼ਿਲ੍ਹੇ ਦੇ ਆਦਿ ਬਦਰੀ ਤੇ ਲੋਹਗੜ੍ਹ-ਭਗਵਾਨਪੁਰ ਨੂੰ ਸੈਰ-ਸਪਾਟਾ ਹੱਬ ਵਜੋਂ ਵਿਕਸਤ ਕਰਨ ਲਈ 24 ਕਰੋੜ 16 ਲੱਖ 4 ਹਜ਼ਾਰ ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਦੇ ਦਿੱਤੀ ਗਈ ਹੈ।
ਅਜੀਤ ਡੈਸਕ
23-08-2026