25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਪੰਜਾਬ ਦੀ ਮੋਹਰੀ ਸੰਸਦੀ ਆਵਾਜ਼ ਵਜੋਂ ਉੱਭਰੇ ਸੰਸਦ ’ਚ ਪੰਜਾਬ ਦੇ ਮੂਲ ਮੁੱਦੇ ਉਠਾਉਣ ਦੀ ਆਪਣੀ ਪ੍ਰੰਪਰਾ ਨੂੰ ਰੱਖਿਆ ਜਾਰੀ

ਐੱਸ. ਏ.

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ 25-08-2026
ਐੱਸ. ਏ. ਐੱਸ. ਨਗਰ, 24 ਅਗਸਤ (ਪ੍ਰੋ. ਅਵਤਾਰ ਸਿੰਘ)- ਪੰਜਾਬ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਹਾਲ ਹੀ ‘ਚ ਸਮਾਪਤ ਹੋਏ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਆਪਣੀ ਲਗਾਤਾਰ ਸੰਸਦੀ ਸ਼ਮੂਲੀਅਤ, ਹਾਜ਼ਰੀ, ਵਿਧਾਨਕ ਦਖ਼ਲਅੰਦਾਜ਼ੀਆਂ ਤੇ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਦੇ ਨਾਲ-ਨਾਲ ਰਾਸ਼ਟਰੀ ਮਹੱਤਵ ਵਾਲੇ ਵਿਸ਼ਿਆਂ ‘ਤੇ ਨਿਰੰਤਰ ਪੈਰਵਾਈ ਰਾਹੀਂ ਸੂਬੇ ਦੀ ਮੋਹਰੀ ਸੰਸਦੀ ਆਵਾਜ਼ ਵਜੋਂ ਉੱਭਰੇ ਹਨ। ਭਾਵੇਂ ਇਹ ਸੈਸ਼ਨ ਵਾਰ-ਵਾਰ ਪਏ ਵਿਘਨਾਂ ਕਾਰਨ ਪ੍ਰਭਾਵਿਤ ਰਿਹਾ, ਪਰ ਸੰਸਦ ਮੈਂਬਰ ਸਤਨਾਮ ਸੰਧੂ ਨੇ 100 ਫ਼ੀਸਦੀ ਹਾਜ਼ਰੀ ਦਾ ਪ੍ਰਭਾਵਸ਼ਾਲੀ ਰਿਕਾਰਡ ਦਰਜ ਕਰਵਾਇਆ। ਜਨਵਰੀ 2024 ‘ਚ ਭਾਰਤ ਦੇ ਰਾਸ਼ਟਰਪਤੀ ਵਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ 92 ਫ਼ੀਸਦੀ ਹਾਜ਼ਰੀ ਨਾਲ ਪ੍ਰਭਾਵਸ਼ਾਲੀ ਸੰਸਦੀ ਰਿਕਾਰਡ ਕਾਇਮ ਰੱਖਿਆ ਹੈ, ਜਿਸ ‘ਚ ਚਾਰ ਸੰਸਦੀ ਸੈਸ਼ਨਾਂ ਦੌਰਾਨ 100 ਫ਼ੀਸਦੀ ਹਾਜ਼ਰੀ ਸ਼ਾਮਿਲ ਹੈ। ਇਹ 80 ਫ਼ੀਸਦੀ ਦੀ ਰਾਸ਼ਟਰੀ ਔਸਤ ਨਾਲੋਂ ਕਾਫ਼ੀ ਜ਼ਿਆਦਾ ਹੈ। ਸਿਖਰਲੇ ਪੱਧਰ ‘ਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ, ਅਸ਼ੋਕ ਕੁਮਾਰ ਮਿੱਤਲ, ਮਾਲਵਿੰਦਰ ਸਿੰਘ ਕੰਗ ਅਤੇ ਗੁਰਜੀਤ ਸਿੰਘ ਔਜਲਾ ਨੇ ਸਾਰੀਆਂ 19 ਬੈਠਕਾਂ ‘ਚ ਹਾਜ਼ਰ ਰਹਿੰਦਿਆਂ 100 ਫ਼ੀਸਦੀ ਹਾਜ਼ਰੀ ਦਰਜ ਕਰਵਾਈ ਹੈ, ਜਦਕਿ ਰਾਘਵ ਚੱਢਾ 94.73 ਫ਼ੀਸਦੀ, ਡਾ. ਅਮਰ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ 89.4 ਫ਼ੀਸਦੀ ਹਾਜ਼ਰੀ ਦਰਜ ਕੀਤੀ ਹੈ, ਜੋ ਕਿ ਸੰਸਦੀ ਕਾਰਵਾਈ ‘ਚ ਮਜ਼ਬੂਤ ਸ਼ਮੂਲੀਅਤ ਨੂੰ ਦਰਸਾਉਂਦੀ ਹੈ। ਪੰਜਾਬ ਦੇ ਰਾਜ ਸਭਾ ਮੈਂਬਰਾਂ ‘ਚੋਂ ਸਤਨਾਮ ਸਿੰਘ ਸੰਧੂ ਨਾ ਸਿਰਫ਼ ਆਪਣੀ 100 ਫ਼ੀਸਦੀ ਹਾਜ਼ਰੀ ਕਰਕੇ, ਸਗੋਂ ਆਪਣੀ ਸੰਸਦੀ ਸ਼ਮੂਲੀਅਤ ਦੀ ਡੂੰਘਾਈ ਅਤੇ ਵਿਸ਼ਾਲਤਾ ਕਰਕੇ ਵੀ ਵੱਖਰੇ ਨਜ਼ਰ ਆਏ। ਸੰਸਦ ਮੈਂਬਰ ਸੰਧੂ ਨੇ ਮੌਨਸੂਨ ਸੈਸ਼ਨ ਦੌਰਾਨ 11 ਬਹਿਸਾਂ ‘ਚ ਹਿੱਸਾ ਲਿਆ ਅਤੇ 29 ਸਵਾਲ ਉਠਾਏ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਿਨਿਯੋਗ (ਨੰ. 3) ਬਿੱਲ 2026 ‘ਤੇ ਹੋਈ ਚਰਚਾ ‘ਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਰਾਜ ਸਭਾ ‘ਚ ਇਸ ਦੇ ਵਿਚਾਰ-ਵਟਾਂਦਰੇ ਦੌਰਾਨ ਇਸ ਕਾਨੂੰਨ ਦਾ ਸਮਰਥਨ ਕੀਤਾ। ਇਸ ‘ਚ ਕੋਈ ਸ਼ੱਕ ਨਹੀਂ ਕਿ ਮੌਨਸੂਨ ਸੈਸ਼ਨ ‘ਚ ਪੰਜਾਬ ਦੀ ਨੁਮਾਇੰਦਗੀ ਕਈ ਪ੍ਰਭਾਵਸ਼ਾਲੀ ਆਵਾਜ਼ਾਂ ਰਾਹੀਂ ਹੋਈ, ਪਰ ਇਸ ਸੈਸ਼ਨ ‘ਚ ਸਤਨਾਮ ਸਿੰਘ ਸੰਧੂ ਨੂੰ ਵੱਖਰਾ ਬਣਾਉਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਹਾਜ਼ਰੀ, ਸਵਾਲ, ਸ਼ਮੂਲੀਅਤ ਅਤੇ ਉਠਾਏ ਗਏ ਮੁੱਦਿਆਂ ਦੀ ਵਿਸ਼ਾਲਤਾ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ।
ਪਿਛਲੀ ਖ਼ਬਰ ਫਲੂ ਸੀਜ਼ਨ ਤੋਂ ਪਹਿਲਾਂ ਸਿਹਤ ਮੰਤਰੀ ਆਰਤੀ ਸਿੰਘ ਰਾਓ ਦਾ ਅਲਰਟ ਸਿਹਤ ਮੰਤਰੀ ਆਰਤੀ ਰਾਓ ਦੇ ਨਿਰਦੇਸ਼ਾਂ ’ਤੇ ਪੂਰੇ ਹਰਿ... ਅਗਲੀ ਖ਼ਬਰ ਭਾਜਪਾ ਦੇ ਕੌਮੀ ਸੰਗਠਨ ਮੰਤਰੀ ਬੀ. ਐੱਲ. ਸੰਤੋਸ਼ ਦਾ ਸੂਬਾ ਪ੍ਰਧਾਨ ਢਿੱਲੋਂ ਤੇ ਹੋਰ ਭਾਜਪਾ ਆਗੂਆਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।