26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੀ. ਜੀ. ਆਈ ’ਚ ਰਾਸ਼ਟਰੀ ਅੱਖਾਂ ਦਾਨ ਪੰਦ੍ਹਰਵਾੜਾ ਦਿਵਸ ਦੀ ਹੋਈ ਸ਼ਰੂਆਤ

ਚੰਡੀਗੜ੍ਹ,25 ਅਗਸਤ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵਿਖੇ 41ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਦਿਵਸ ਮਨਾਇਆ ਗਿਆ। ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਇਕ ਦੇਸ਼ ਵਿਆਪੀ 15 ਦਿਨਾਂ ਜਾਗਰੂਕਤਾ ਮੁਹਿੰਮ ਹੈ।

ਅਜੀਤ ਡੈਸਕ 26-08-2026
ਚੰਡੀਗੜ੍ਹ,25 ਅਗਸਤ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵਿਖੇ 41ਵੇਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਦਿਵਸ ਮਨਾਇਆ ਗਿਆ। ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਇਕ ਦੇਸ਼ ਵਿਆਪੀ 15 ਦਿਨਾਂ ਜਾਗਰੂਕਤਾ ਮੁਹਿੰਮ ਹੈ। ਜੋ ਹਰ ਸਾਲ ਭਾਰਤ ਸਰਕਾਰ ਦੇ ਸਮਰਥਨ ਨਾਲ ਮਨਾਇਆ ਜਾਂਦਾ ਹੈ। ਪੰਦਰਵਾੜੇ ਦਾ ਰਸਮੀ ਉਦਘਾਟਨ ਪੀ.ਜੀ.ਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਅਤੇ ਵਿਭਾਗ ਦੇ ਮੁਖੀ ਪ੍ਰੋ. ਊਸ਼ਾ ਸਿੰਘ ਦੁਆਰਾ ਗੁਬਾਰਾ ਛੱਡਣ ਨਾਲ ਕੀਤਾ ਗਿਆ। ਪ੍ਰੋਗਰਾਮ ਵਿਚ ਐਡਵਾਂਸਡ ਆਈ ਸੈਂਟਰ ਦੇ ਕੌਰਨੀਆ ਫੈਕਲਟੀ, ਜਿਨ੍ਹਾਂ ਵਿਚ ਪ੍ਰੋ. ਅਮਿਤ ਗੁਪਤਾ ਇੰਚਾਰਜ ਕੌਰਨੀਆ ਅਤੇ ਰਿਫਰੈਕਟਿਵ ਸਰਜਰੀ ਪ੍ਰੋ. ਚਿੰਤਨ, ਡਾ. ਪਾਰੁਲ ਚਾਵਲਾ, ਡਾ. ਜਿਤੇਂਦਰ, ਡਾ. ਸੋਨਮ, ਡਾ. ਆਂਚਲ ਅਤੇ ਡਾ. ਜੈਨੰਦ ਆਈ ਬੈਂਕ ਸਟਾਫ ਨੇ ਸ਼ਿਰਕਤ ਕੀਤੀ। ਇਸ ਮੁਹਿੰਮ ਦਾ ਉਦੇਸ਼ ਸਿਹਤ ਸੰਭਾਲ ਸੰਸਥਾਵਾਂ ਅਤੇ ਹੋਰ ਹਿੱਸੇਦਾਰਾਂ ਨੂੰ ਅੱਖਾਂ ਦਾਨ ਸੰਬੰਧੀ ਤੀਬਰ ਜਨਤਕ ਜਾਗਰੂਕਤਾ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕਰਨਾ ਹੈ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ 1985 ਤੋਂ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਆਈ ਵਿਭਾਗ ਦੇ ਮੁਖੀ ਪ੍ਰੋ. ਊਸ਼ਾ ਸਿੰਘ ਨੇ ਦੱਸਿਆ ਕਿ ਕੌਰਨੀਆ ਟਰਾਂਸਪਲਾਂਟੇਸ਼ਨ ਵਿਚ ਮਹੱਤਵਪੂਰਨ ਤਰੱਕੀ ਦੇ ਬਾਵਜੂਦ, ਦਾਨ ਕੀਤੇ ਕੌਰਨੀਆ ਦੀ ਜ਼ਰੂਰਤ ਅਤੇ ਉਪਲਬਧਤਾ ਵਿਚ ਇੱਕ ਵੱਡਾ ਪਾੜਾ ਬਣਿਆ ਨਜ਼ਰ ਆ ਰਿਹਾ ਹੈ। ਪੰਦਰਵਾੜੇ ਚੱਲਣ ਵਾਲੀ ਇਸ ਮੁਹਿੰਮ ਦੇ ਹਿੱਸੇ ਵਜੋਂ ਵਿਦਿਅਕ ਸੰਸਥਾਵਾਂ ਅਤੇ ਜਨਤਕ ਥਾਵਾਂ ’ਤੇ ਅੱਖਾਂ ਦੇ ਦਾਨ ਬਾਰੇ ਜਾਗਰੂਕਤਾ ਭਾਸ਼ਣਾਂ ਦੀ ਇੱਕ ਲੜੀ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਪੋਸਟਰ ਬਣਾਉਣ ਅਤੇ ਲੇਖ ਲਿਖਣ ਦੇ ਮੁਕਾਬਲੇ ਸਮੇਤ ਕਈ ਗਤੀਵਿਧੀਆਂ ਸਕੂਲਾਂ ਵਿਚ ਵੀ ਕਰਵਾਉਣ ਬਾਰੇ ਦੱਸਿਆ ਗਿਆ। ਇਹ ਪੰਦਰਵਾੜਾ 5 ਸਤੰਬਰ ਨੂੰ ਐਡਵਾਂਸਡ ਆਈ ਸੈਂਟਰ ਪੀ.ਜੀ.ਆਈ ਵਿਖੇ ਇੱਕ ਸਮਾਪਤੀ ਸਮਾਰੋਹ ਨਾਲ ਸਮਾਪਤ ਹੋਵੇਗਾ। ਜਿਸ ਦੌਰਾਨ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਵਿਚ ਸ਼ਾਮਲ ਭਾਗੀਦਾਰਾਂ ਅਤੇ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਫੋਰਟਿਸ ਮੋਹਾਲੀ ਨੇ ਕਿਡਨੀ ਸਟੋਨ ਤੇ ਵਧੇ ਹੋਏ ਪ੍ਰੋਸਟੇਟ ਦੇ ਬਿਨਾਂ ਚੀਰੇ ਵਾਲੇ ਇਲਾਜ ਲਈ ਉੱਤਰੀ ਭਾਰਤ ਦਾ ਪਹਿਲਾ ਮੋਜ਼ੇ... ਅਗਲੀ ਖ਼ਬਰ ਬਿਜਲੀ ਖਪਤਕਾਰਾਂ ਨੂੰ ਗ਼ਲਤ ਬਿੱਲ ਭੇਜਣ ਦੀ ਜ਼ਿੰਮੇਵਾਰੀ ਕਿਸ ਦੀ ? ਸਰਕਾਰ ਤੇ ਬਿਜਲੀ ਨਿਗਮ ਜਵਾਬ ਦੇਣ-ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।