27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੀ. ਸੀ. ਟੀ.-ਸੀ. ਜੀ. ਸੀ. ਲਾਂਡਰਾਂ ਵਿਖੇ ਤਿੰਨ ਰੋਜ਼ਾ ‘ਮਾਈ ਭਾਰਤ’ ਯੂਥ ਲੀਡਰਸ਼ਿਪ ਬੂਟਕੈਂਪ ਦਾ ਉਦਘਾਟਨ

ਐੱਸ. ਏ.

ਸੀ. ਸੀ. ਟੀ.-ਸੀ. ਜੀ. ਸੀ. ਲਾਂਡਰਾਂ ਵਿਖੇ ਤਿੰਨ ਰੋਜ਼ਾ ‘ਮਾਈ ਭਾਰਤ’ ਯੂਥ ਲੀਡਰਸ਼ਿਪ ਬੂਟਕੈਂਪ ਦਾ ਉਦਘਾਟਨ ਕਰਦੇ ਹੋਏ ਡਾ. ਪਲਕੀ ਸਾਹਿਬ ਕੌਰ, ਡਾ. ਗਗਨਦੀਪ ਭੁੱਲਰ ਤੇ ਹੋਰ ਪਤਵੰਤੇ। ਅਜੀਤ ਤਸਵੀਰ 27-08-2026
ਐੱਸ. ਏ. ਐੱਸ. ਨਗਰ, 26 ਅਗਸਤ (ਪ੍ਰੋ. ਅਵਤਾਰ ਸਿੰਘ)- ਮਾਈ ਭਾਰਤ ਮੁਹਾਲੀ ਵਲੋਂ ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀ. ਸੀ. ਟੀ.)-ਸੀ. ਜੀ. ਸੀ. ਲਾਂਡਰਾਂ ਵਿਖੇ ਤਿੰਨ ਰੋਜ਼ਾ ‘ਫਿਊਚਰ ਯੂਥ ਲੀਡਰਸ਼ਿਪ ਬੂਟਕੈਂਪ’ ਦਾ ਉਦਘਾਟਨ ਕੀਤਾ ਗਿਆ। ਇਸ ਕੈਂਪ ‘ਚ 35 ਉਤਸ਼ਾਹੀ ਨੌਜਵਾਨਾਂ ਨੇ ਭਾਗ ਲਿਆ। ਬੂਟਕੈਂਪ ਦਾ ਰਸਮੀ ਉਦਘਾਟਨ ਡਾ. ਪਲਕੀ ਸਾਹਿਬ ਕੌਰ ਡਾਇਰੈਕਟਰ-ਪ੍ਰਿੰਸੀਪਲ ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ ਲਾਂਡਰਾਂ ਤੇ ਡਾ. ਗਗਨਦੀਪ ਭੁੱਲਰ, ਡਾਇਰੈਕਟਰ ਸਟੂਡੈਂਟ ਵੈੱਲਫ਼ੇਅਰ ਸੀ. ਜੀ. ਸੀ. ਲਾਂਡਰਾਂ ਵਲੋਂ ਮੋਹਿਤ ਕੁਮਾਰ ਸੈਣੀ ਡਿਪਟੀ ਡਾਇਰੈਕਟਰ ਮਾਈ ਭਾਰਤ ਮੁਹਾਲੀ ਦੀ ਮੌਜੂਦਗੀ ‘ਚ ਕੀਤਾ ਗਿਆ। ਇਸ ਮੌਕੇ ਡਾ. ਪਲਕੀ ਸਾਹਿਬ ਕੌਰ ਨੇ ਸਵਾਗਤੀ ਭਾਸ਼ਣ ਦਿੱਤਾ, ਜਦਕਿ ਡਾ. ਗਗਨਦੀਪ ਭੁੱਲਰ ਨੇ ਵਿਦਿਆਰਥੀਆਂ ਨੂੰ ਇਸ ਤਿੰਨ ਰੋਜ਼ਾ ਮਹੱਤਵਪੂਰਨ ਪ੍ਰੋਗਰਾਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਜੇਂਦਰ ਸਿੰਘ ਸਾਬਕਾ ਡੀ. ਆਈ. ਜੀ. ਸੀ. ਆਰ. ਪੀ. ਐਫ./ ਸਾਬਕਾ ਆਰਮੀ ਮੇਜਰ ਨੇ ਵੀ ਉਚੇਚੇ ਤੌਰ ‘ਤੇ ਹਾਜ਼ਰੀ ਭਰਦਿਆਂ ਉਦਘਾਟਨੀ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਤਜ਼ਰਬੇ ਤੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ। ਕੈਂਪ ਦਾ ਪਹਿਲਾ ਸੈਸ਼ਨ ‘ਵਟ ਮੇਕਸ ਏ ਲੀਡਰ’ ਵਿਸ਼ੇ ‘ਤੇ ਕਰਵਾਇਆ ਗਿਆ, ਜਿਸ ਦੌਰਾਨ ਐਨ. ਜੀ. ਓ. ਹਾਰਟਫੁੱਲਨੈੱਸ ਨਾਲ ਸੰਬੰਧਿਤ ਜੁਗਲ ਕੌਲ ਨੇ ਨੌਜਵਾਨ ਲੀਡਰਸ਼ਿਪ, ਨਿੱਜੀ ਵਿਕਾਸ ਅਤੇ ਇਕ ਪ੍ਰਭਾਵਸ਼ਾਲੀ ਲੀਡਰ ਬਣਨ ਲਈ ਲੋੜੀਂਦੇ ਗੁਣਾਂ ਬਾਰੇ ਜਾਣਕਾਰੀ ਭਰਪੂਰ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਦੂਜਾ ਸੈਸ਼ਨ ਸਚਿਨ ਗੋਇਲ ਵਲੋਂ ‘ਕਰੀਅਰ ਗਾਈਡੈਂਸ’ ਵਿਸ਼ੇ ‘ਤੇ ਕਰਵਾਇਆ ਗਿਆ। ਤਿੰਨ ਰੋਜ਼ਾ ਇਸ ਬੂਟਕੈਂਪ ਦਾ ਉਦੇਸ਼ ਨੌਜਵਾਨ ਭਾਗੀਦਾਰਾਂ ‘ਚ ਜ਼ਰੂਰੀ ਲੀਡਰਸ਼ਿਪ ਗੁਣ, ਸੰਚਾਰ ਕੌਸ਼ਲ, ਟੀਮ ਵਰਕ, ਫ਼ੈਸਲਾ ਲੈਣ ਦੀ ਸਮਰੱਥਾ, ਉੱਦਮਸ਼ੀਲ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਕਰਨਾ ਹੈ। ਇਹ ਪ੍ਰੋਗਰਾਮ ਨੌਜਵਾਨਾਂ ਨੂੰ ਤਜ਼ਰਬੇਕਾਰ ਲੀਡਰਾਂ ਤੋਂ ਸਿੱਖਣ, ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਸੰਵਾਦ ਕਰਨ ਅਤੇ ਸਮਾਜ ‘ਚ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਲਈ ਲੋੜੀਂਦਾ ਆਤਮ-ਵਿਸ਼ਵਾਸ ਵਿਕਸਿਤ ਕਰਨ ਲਈ ਢੁਕਵਾਂ ਮੰਚ ਸਾਬਿਤ ਹੋ ਰਿਹਾ ਹੈ। ਬੂਟਕੈਂਪ ਦਾ ਪਹਿਲਾ ਦਿਨ ਪ੍ਰੇਰਨਾਦਾਇਕ ਤੇ ਦਿਲਚਸਪ ਮਾਹੌਲ ‘ਚ ਸਮਾਪਤ ਹੋਇਆ।
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਪੰਚਾਇਤੀ ਕਾਮਿਆਂ ਦਾ ਵਫ਼ਦ ਪੈਨਸ਼ਨ ਸੈੱਲ ਦੇ ਮੁਖੀ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।