27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪਿੰਡ ਘੜੂੰਆਂ ਵਿਖੇ ਖੁਦਾਈ ਵਾਲੀ ਥਾਂ ’ਤੇ ਪੁਲਿਸ ਕੀਤੀ ਤਾਇਨਾਤ

ਖਰੜ, 26 ਅਗਸਤ (ਜੰਡਪੁਰੀ)- ਪਿੰਡ ਘੜੂੰਆਂ ਵਿਖੇ ਖੁਦਾਈ ਦੌਰਾਨ ਚਾਂਦੀ ਦੇ ਸਿੱਕੇ ਨਿਕਲਣ ਵਾਲੀ ਥਾਂ ਦੀ ਜਾਂਚ ਲਈ ਪੁਰਾਤਤਵ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਖਰੜ ਦੇ ਐਸ.

ਅਜੀਤ ਡੈਸਕ 27-08-2026
ਖਰੜ, 26 ਅਗਸਤ (ਜੰਡਪੁਰੀ)- ਪਿੰਡ ਘੜੂੰਆਂ ਵਿਖੇ ਖੁਦਾਈ ਦੌਰਾਨ ਚਾਂਦੀ ਦੇ ਸਿੱਕੇ ਨਿਕਲਣ ਵਾਲੀ ਥਾਂ ਦੀ ਜਾਂਚ ਲਈ ਪੁਰਾਤਤਵ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਖਰੜ ਦੇ ਐਸ. ਡੀ. ਐਮ. ਗੁਰਮੀਤ ਸਿੰਘ ਨੇ ਦੱਸਿਆ ਕਿ ਅਤੇ ਸਰਵੇ ਆਫ਼ ਇੰਡੀਆ ਨੂੰ ਮੌਕੇ ਦੀ ਜਾਂਚ ਕਰਨ ਲਈ ਪੱਤਰ ਲਿਖਿਆ ਗਿਆ ਹੈ। ਦੂਜੇ ਪਾਸੇ ਨਗਰ ਪੰਚਾਇਤ ਘੜੂੰਆਂ ਦੇ ਕਾਰਜ ਸਾਧਕ ਅਫ਼ਸਰ ਨੇ ਇਸ ਜਗ੍ਹਾ ਉੱਤੇ ਕੈਮਰੇ ਲਗਾ ਦਿੱਤੇ ਹਨ ਅਤੇ ਨਾਲ ਹੀ ਖੁਦਾਈ ਦਾ ਕੰਮ ਰੋਕ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ, ਜਿਸ ਦੇ ਚਲਦਿਆਂ ਪੁਲਿਸ ਵਿਭਾਗ ਵਲੋਂ ਉਥੇ ਇਕ ਪੱਕਾ ਮੁਲਜ਼ਾਮ ਤਾਇਨਾਤ ਕਰ ਦਿੱਤਾ ਗਿਆ ਹੈ। ਇੱਕ ਕਰਮਚਾਰੀ ਨੂੰ ਉੱਥੇ ਪੱਕਾ ਨਿਯੁਕਤ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਥਾਂ ‘ਤੇ ਪਹਿਲਾਂ ਧਰਮਸ਼ਾਲਾ ਬਣੀ ਹੋਈ ਸੀ, ਜਿਸ ਨੂੰ ਢਾਹ ਕੇ ਦੁਬਾਰਾ ਕੋਈ ਨਵੀਂ ਉਸਾਰੀ ਕੀਤੀ ਜਾਣੀ ਸੀ ਅਤੇ ਇਸ ਦੌਰਾਨ ਨਵੇਂ ਢਾਂਚੇ ਦੀਆਂ ਨੀਂਹਾਂ ਪੁੱਟਣ ਮੌਕੇ ਧਰਤੀ ‘ਚੋਂ ਬੱਚਿਆਂ ਨੂੰ ਪੁਰਤਾਨ ਕਾਲ ਦੇ ਚਾਂਦੀ ਦੇ ਸਿੱਕੇ ਮਿਲੇ ਸਨ।
ਪਿਛਲੀ ਖ਼ਬਰ ਗਮਾਡਾ ਦੀ ਨਾਜਾਇਜ਼ ਢਾਹ-ਢੁਆਈ ਦੀ ਕਾਰਵਾਈ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਭੜਕੇ ਅਗਲੀ ਖ਼ਬਰ ਸ਼ੇਅਰ ਮਾਰਕੀਟ ’ਚ ਮੁਨਾਫੇ ਦਾ ਝਾਂਸਾ ਦੇ ਕੇ ਜ਼ੀਰਕਪੁਰ ਵਾਸੀ ਨਾਲ 10.39 ਲੱਖ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।