29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ਼ੇਅਰਾਂ ’ਚ ਨਿਵੇਸ਼ ਕਰਵਾਉਣ ਦੇ ਨਾਂਅ ’ਤੇ ਸੇਵਾਮੁਕਤ ਫ਼ੌਜੀ ਨਾਲ 30.49 ਲੱਖ ਰੁਪਏ ਦੀ ਠੱਗੀ

ਐੱਸ. ਏ.

ਅਜੀਤ ਡੈਸਕ 29-08-2026
ਐੱਸ. ਏ. ਐੱਸ. ਨਗਰ, 28 ਅਗਸਤ (ਕਪਿਲ ਵਧਵਾ)- ਮੁਹਾਲੀ ਦੇ ਇਕ ਸੇਵਾਮੁਕਤ ਫ਼ੌਜੀ ਨਾਲ ਸ਼ੇਅਰਾਂ ’ਚ ਨਿਵੇਸ਼ ਕਰਵਾ ਕੇ ਕਰੀਬ 30.49 ਲੱਖ ਰੁ. ਹਾਸਲ ਕਰਕੇ ਆਨਲਾਈਨ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਪੁਲਿਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਬੀ. ਐੱਨ . ਐੱਸ. ਦੀ ਧਾਰਾ 318 (4), 61 (2) ਅਤੇ ਆਈ. ਟੀ. ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਭਾਰਤੀ ਫ਼ੌਜ ਤੋਂ ਸੇਵਾਮੁਕਤ ਹੈ ਅਤੇ ਪਿਛਲੇ ਕਰੀਬ ਛੇ ਸਾਲਾਂ ਤੋਂ ਇਕ ਵਿਅਕਤੀ ਦੇ ਸੰਪਰਕ ਵਿਚ ਸੀ, ਜੋ ਕਿ ਉਸ ਨੂੰ ਸਮੇਂ-ਸਮੇਂ ’ਤੇ ਸ਼ੇਅਰਾਂ ਵਿਚ ਨਿਵੇਸ਼ ਕਰਨ ਸੰਬੰਧੀ ਸਲਾਹ ਦਿੰਦਾ ਰਿਹਾ। ਪੁਰਾਣੀ ਜਾਣ-ਪਛਾਣ ਅਤੇ ਭਰੋਸੇ ਦਾ ਫਾਇਦਾ ਚੁੱਕਦਿਆਂ ਉਕਤ ਵਿਅਕਤੀ ਨੇ ਉਸ ਨੂੰ ਪਿਛਲੇ ਸਾਲ ਮਈ-ਜੂਨ ਦੌਰਾਨ ‘ਸਪਾਰਟਨ’ ਨਾਮ ਦੀ ਕੰਪਨੀ ਵਿਚ ਨਿਵੇਸ਼ ਕਰਨ ਲਈ ਕਿਹਾ। ਸ਼ਿਕਾਇਤਕਰਤਾ ਅਨੁਸਾਰ ਅਮਨ ਨਾਮ ਤੋਂ ਜਾਣੇ ਜਾਣ ਵਾਲੇ ਵਿਅਕਤੀ ਦੇ ਕਹਿਣ ’ਤੇ ਉਸ ਨੇ 19 ਮਈ 2025 ਨੂੰ ਖਾਤਾ ਖੁਲਵਾਉਣ ਲਈ ਪਹਿਲਾਂ 2 ਹਜ਼ਾਰ ਰੁਪਏ ਉਸ ਵਲੋਂ ਦਿੱਤੇ ਯੂ. ਪੀ. ਆਈ. ’ਤੇ ਭੇਜੇ ਅਤੇ ਇਸੇ ਦਿਨ 60 ਹਜ਼ਾਰ ਰੁਪਏ ਹੋਰ ਟਰਾਂਸਫਰ ਕੀਤੇ। ਇਸ ਤੋਂ ਬਾਅਦ 21 ਮਈ 2025 ਤੋਂ ਜੂਨ 2026 ਤੱਕ ਵੀ ਉਸ ਨੇ ਵੱਖ-ਵੱਖ ਮਿਤੀਆਂ ਨੂੰ ਕੁੱਲ 30.49 ਲੱਖ ਰੁ. ਟਰਾਂਸਫਰ ਕਰ ਦਿੱਤੇ। ਪੈਸੇ ਕਢਵਾਉਣ ਲਈ ਕਿਹਾ ਤਾਂ ਲਾਉਂਦਾ ਰਿਹਾ ਟਾਲ-ਮਟੋਲ : ਪੀੜਤ ਨੇ ਦੱਸਿਆ ਕਿ ਨਿਵੇਸ਼ ਕੀਤੀ ਰਕਮ ਵਾਪਸ ਕਢਵਾਉਣ ਲਈ ਜਦੋਂ ਉਸ ਨੇ ਅਮਨ ਨਾਲ ਕਈ ਵਾਰ ਸੰਪਰਕ ਕੀਤਾ ਤਾਂ ਉਹ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਟਾਲਦਾ ਰਿਹਾ। ਇਸ ਕਾਰਨ ਉਸ ਨੂੰ ਅਮਨ ’ਤੇ ਸ਼ੱਕ ਹੋ ਗਿਆ। ਬਾਅਦ ਵਿਚ ਉਸ ਨੇ ਸਾਈਬਰ ਕ੍ਰਾਈਮ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਅਨੁਸਾਰ ਪੀੜਤ ਵਲੋਂ ਦਿੱਤੇ ਬਿਆਨ ਅਤੇ ਮੁੱਢਲੀ ਜਾਂਚ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਪੈਸੇ ਜਿਨ੍ਹਾਂ ਖਾਤਿਆਂ ਵਿਚ ਟਰਾਂਸਫਰ ਹੋਏ, ਉਨ੍ਹਾਂ ਦੀ ਜਾਂਚ ਕਰਨ ਦੇ ਨਾਲ-ਨਾਲ ਸੰਬੰਧਿਤ ਵਿਅਕਤੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਪਿਛਲੀ ਖ਼ਬਰ ਅਡਾਨੀ ਗੈਸ ਬਿੱਲ ਐਪ ਦੇ ਨਾਂਅ ’ਤੇ ਚੰਡੀਗੜ੍ਹ ’ਚ ਇਕ ਹੋਰ ਸਾਈਬਰ ਧੋਖਾਧੜੀ ਫਰਜ਼ੀ ਏ. ਪੀ. ਕੇ. ਫਾਈਲ ਭੇਜ ਕੇ 4.13 ਲ... ਅਗਲੀ ਖ਼ਬਰ ਮੈਂ ਲੋਕਾਂ ਦਾ ਪੈਸਾ ਲੋਕਾਂ ’ਤੇ ਖ਼ਰਚ ਰਿਹਾ ਹਾਂ-ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।