04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੈਕਟਰ -45 ਤੇ 46 ਦੇ ਫੁੱਟਪਾਥ ਹੋਣਗੇ ਪੈਦਲ ...

( ਸਫ਼ਾ 5 ਦੀ ਬਾਕੀ ) ਲੋੜੀਂਦੀ ਥਾਂ ਨਹੀਂ ਬਚਦੀ। ਇਸ ਕਾਰਨ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਹੋਰਨਾਂ ਲੋਕਾਂ ਨੂੰ ਮਜਬੂਰੀਵੱਸ ਸੜਕ ’ਤੇ ਤੁਰਨਾ ਪੈਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਅਜੀਤ ਡੈਸਕ 04-09-2026
( ਸਫ਼ਾ 5 ਦੀ ਬਾਕੀ ) ਲੋੜੀਂਦੀ ਥਾਂ ਨਹੀਂ ਬਚਦੀ। ਇਸ ਕਾਰਨ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਹੋਰਨਾਂ ਲੋਕਾਂ ਨੂੰ ਮਜਬੂਰੀਵੱਸ ਸੜਕ ’ਤੇ ਤੁਰਨਾ ਪੈਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਮੱਸਿਆ ਦੇ ਪੱਕੇ ਹੱਲ ਲਈ ਫੁੱਟਪਾਥ ’ਤੇ ਕਰੀਬ 6 ਫੁੱਟ ਜਗਾ ਪੈਦਲ ਰਾਹਗੀਰਾਂ ਲਈ ਸੁਰੱਖਿਅਤ ਰੱਖੀ ਜਾਵੇਗੀ ਅਤੇ ਇਸ ਹਿੱਸੇ ਨੂੰ ਜੀ.ਈ. ਪਾਈਪ ਦੀਆਂ ਰੇਲਿੰਗਾਂ ਰਾਹੀਂ ਵੱਖ ਕੀਤਾ ਜਾਵੇਗਾ। ਬਾਕੀ ਹਿੱਸੇ ਵਿਚ ਵਾਹਨਾਂ ਨੂੰ ਨਿਰਧਾਰਤ ਢੰਗ ਨਾਲ ਖੜ੍ਹਾ ਕਰਨ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਕ ਪਾਸੇ ਪੈਦਲ ਰਾਹਗੀਰਾਂ ਨੂੰ ਸੁਰੱਖਿਅਤ ਰਸਤਾ ਮਿਲੇਗਾ, ਜਦਕਿ ਦੂਜੇ ਪਾਸੇ ਪਾਰਕਿੰਗ ਦੀ ਸਮੱਸਿਆ ਨੂੰ ਵੀ ਸੁਚੱਜੇ ਢੰਗ ਨਾਲ ਹੱਲ ਕਰਨ ਵਿਚ ਮਦਦ ਮਿਲੇਗੀ। ਬਜ਼ੁਰਗਾਂ , ਔਰਤਾਂ ਤੇ ਬੱਚਿਆਂ ਨੂੰ ਹੋਵੇਗੀ ਵਧੇਰੇ ਸਹੂਲਤ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਰੇਲਿੰਗਾਂ ਲੱਗਣ ਤੋਂ ਬਾਅਦ ਬਜ਼ੁਰਗਾਂ, ਔਰਤਾਂ, ਬੱਚਿਆਂ ਅਤੇ ਹੋਰਨਾਂ ਪੈਦਲ ਰਾਹਗੀਰਾਂ ਨੂੰ ਸੁਰੱਖਿਅਤ ਢੰਗ ਨਾਲ ਆਉਣ-ਜਾਣ ਲਈ ਲੋੜੀਂਦੀ ਥਾਂ ਮਿਲੇਗੀ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਮਾਰਕੀਟ ਖੇਤਰਾਂ ਵਿਚ ਫੁੱਟਪਾਥਾਂ ’ਤੇ ਵਾਹਨਾਂ ਦੀ ਬੇਤਰਤੀਬ ਪਾਰਕਿੰਗ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਵੀਂ ਵਿਵਸਥਾ ਨਾਲ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਨੇਹਾ, ਅਨੀਤਾ ਪਾਹਵਾ, ਮੈਡਮ ਕੋਹਲੀ, ਸ਼ੀਲਾ ਯਾਦਵ, ਸੁਸ਼ੀਲਾ ਬਾਂਸਲ, ਰਾਜ ਰਾਣੀ, ਪੂਨਮ, ਬੇਬੀ ਠਾਕੁਰ, ਮਨਮੋਹਨ ਆਸ਼ੂ, ਵਰਿੰਦਰ ਸਿੰਘ, ਜੋਗਿੰਦਰ ਕੁਮਾਰ, ਸ਼ਿਵਮ ਸ਼ਰਮਾ, ਹਰਦੀਪ ਸਿੰਘ, ਕਿਰਨ, ਗੁਲਨਾਜ਼ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਵਾਰਡ ਵਾਸੀ, ਦੁਕਾਨਦਾਰ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਹੁਸ਼ਿਆਰਪੁਰ ’ਚ 50 ਮੀਟਰ ਤੋਂ ਵੱਧ ਡੂੰਘੀ ਖੁਦਾਈ ਦੀ ਸ਼ਿਕਾਇਤ, ਹਾਈ ਕੋਰਟ ਵਲੋਂ ਮੌਕੇ ਦੀ ਜਾਂਚ ਦੇ ਹੁਕਮ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ’ ਚ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਨਾਮਜ਼ਦਗੀ ਅਹੁਦੇਦਾਰਾਂ ਨੇ ਆਪਣੇ - ਆਪਣੇ ਵਿਚਾਰ ਕੀਤੇ ਸਾਂਝ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।