04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਜੀਤ, ਜਲੰਧਰ ਥਾਰ ਗੱਡੀ ਨਾਲ ਨੌਜਵਾਨ ਨੂੰ ਦਰੜਨ ਦੇ ਮਾਮਲੇ ਵਿਚ ਦੋ ਮੁਲਜ਼ਮ ਗ੍ਰਿਫ਼ਤਾਰ ਸਕਾਰਪੀਓ ਗੱਡੀ ਵੀ ਬਰਾਮਦ, ਦੋਵਾਂ ਦਾ ਮਿਲਿਆ 5 ਦਿਨਾਂ ਦਾ ਪੁਲਿਸ ਰਿਮਾਂਡ

ਚੰਡੀਗੜ੍ਹ, 3 ਸਤੰਬਰ (ਕਪਿਲ ਵਧਵਾ)—ਪਿੰਡ ਦੜੂਆ ਸਥਿਤ ਹੋਟਲ ਲੈਗੇਸੀ ਨੇੜੇ ਥਾਰ ਅਤੇ ਸਕਾਰਪੀਓ ਗੱਡੀਆਂ ਨਾਲ ਨੌਜਵਾਨ ਨੂੰ ਦਰੜ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਕਥਿਤ ਤੌਰ ’ਤੇ ਵਰਤੀ ਗਈ ਸਕਾਰਪੀਓ ਗੱਡੀ ਵੀ ਬਰਾਮਦ ਕਰ ਲਈ ਹੈ।

ਚੰਡੀਗੜ੍ਹ ਪੁਲਿਸ ਦੇ ਥਾਣਾ ਉਦਯੋਗਿਕ ਏਰੀਆ ਵਲੋਂ ਹੱਤਿਆ ਦੇ ਮਾਮਲੇ ਵਿਚ ਗ੍ਰਿਫ਼ਤਾਰ ਦੋਨੋਂ ਮੁਲਜ਼ਮ। ਤਸਵੀਰ : ਗੁਰਿੰਦਰ ਸਿੰਘ 04-09-2026
ਚੰਡੀਗੜ੍ਹ, 3 ਸਤੰਬਰ (ਕਪਿਲ ਵਧਵਾ)—ਪਿੰਡ ਦੜੂਆ ਸਥਿਤ ਹੋਟਲ ਲੈਗੇਸੀ ਨੇੜੇ ਥਾਰ ਅਤੇ ਸਕਾਰਪੀਓ ਗੱਡੀਆਂ ਨਾਲ ਨੌਜਵਾਨ ਨੂੰ ਦਰੜ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਕਥਿਤ ਤੌਰ ’ਤੇ ਵਰਤੀ ਗਈ ਸਕਾਰਪੀਓ ਗੱਡੀ ਵੀ ਬਰਾਮਦ ਕਰ ਲਈ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਭਾਸ਼ (25) ਵਾਸੀ ਜ਼ੀਰਕਪੁਰ ਅਤੇ ਮੋਨੂ ਜਸਵਾਲ (26) ਵਾਸੀ ਹੱਲੋਮਾਜਰਾ, ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਅਨੁਸਾਰ ਥਾਣਾ ਇੰਡਸਟਰੀਅਲ ਏਰੀਆ ਵਿਚ 30 ਅਗਸਤ ਨੂੰ ਧਾਰਾ 190, 191(2), 191(3), 109 ਅਤੇ 103(1) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਭਰਾ ਪਵਨ ਆਪਣੇ ਦੋਸਤਾਂ ਨਾਲ ਪਿੰਡ ਦੜੂਆ ਸਥਿਤ ਹੋਟਲ ਲੈਗੇਸੀ ਵਿਖੇ ਪਾਰਟੀ ਕਰਨ ਗਿਆ ਸੀ। ਇਸ ਦੌਰਾਨ ਮੋਨੂ ਉਰਫ਼ ਕੰਡੂ, ਸੁਭਾਸ਼, ਸੂਰਜ ਉਰਫ਼ ਜਟੂਆ, ਗੋਵਿੰਦਾ, ਮਹਾਵੀਰ ਅਤੇ ਮਲਕੀਤ ਉਰਫ਼ ਕਾਕਾ ਸਕਾਰਪੀਓ ਅਤੇ ਕਾਲੀ ਥਾਰ ਗੱਡੀ ਵਿਚ ਉੱਥੇ ਪੁੱਜੇ। ਦੋਸ਼ ਹੈ ਕਿ ਮੁਲਜ਼ਮਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਪਵਨ ਅਤੇ ਉਸ ਦੇ ਸਾਥੀਆਂ ਦੀਆਂ ਗੱਡੀਆਂ ਨੂੰ ਟੱਕਰਾਂ ਮਾਰੀਆਂ। ਪੁਲਿਸ ਮੁਤਾਬਿਕ ਪਵਨ ਅਤੇ ਉਸ ਦਾ ਭਰਾ ਸੂਰਜ ਆਪੋ-ਆਪਣੀਆਂ ਗੱਡੀਆਂ ਵਿਚ ਜਾ ਰਹੇ ਸਨ ਤਾਂ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਸਕਾਰਪੀਓ ਨਾਲ ਪਵਨ ਦੀ ਗੱਡੀ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਕਾਲੀ ਥਾਰ ਨੂੰ ਤੇਜ਼ ਰਫ਼ਤਾਰ ਨਾਲ ਪਵਨ ਅਤੇ ਸੂਰਜ ਵੱਲ ਲਿਜਾ ਕੇ ਉਨ੍ਹਾਂ ਨੂੰ ਟੱਕਰ ਮਾਰੀ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਪਵਨ ਨੂੰ ਇਲਾਜ ਲਈ ਜੀ.ਐੱਮ.ਐੱਸ.ਐੱਚ.-16 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਮਲੇ ਵਿਚ ਸੂਰਜ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਪੀ.ਜੀ.ਆਈ.ਐੱਮ.ਈ.ਆਰ. ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ 2 ਸਤੰਬਰ ਨੂੰ ਸੁਭਾਸ਼ ਅਤੇ ਮੋਨੂ ਜੈਸਵਾਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਵਲੋਂ ਵਾਰਦਾਤ ਵਿਚ ਸ਼ਾਮਲ ਹੋਰ ਵਿਅਕਤੀਆਂ ਅਤੇ ਘਟਨਾ ਦੇ ਪੂਰੇ ਕਾਰਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਆਈ.ਸੀ.ਜੇ.ਐੱਸ. ਰਿਕਾਰਡ ਅਨੁਸਾਰ ਦੋਵੇਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਸੁਭਾਸ਼ ਖ਼ਿਲਾਫ਼ ਥਾਣਾ ਮਲੋਆ ਵਿਚ ਅਸਲਾ ਐਕਟ ਸਮੇਤ ਦੋ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਦਕਿ ਮੋਨੂ ਜੈਸਵਾਲ ਖ਼ਿਲਾਫ਼ ਥਾਣਾ-31 ਚੰਡੀਗੜ੍ਹ ਵਿਚ ਅਸਲਾ ਐਕਟ ਅਤੇ ਬੀ.ਐੱਨ.ਐੱਸ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੈ।
ਪਿਛਲੀ ਖ਼ਬਰ ਸੈਕਟਰ -45 ਤੇ 46 ਦੇ ਫੁੱਟਪਾਥ ਹੋਣਗੇ ਪੈਦਲ ਰਾਹਗੀਰਾਂ ਲਈ ‘ ਸੁਰੱਖਿਅਤ ’, ਫੁੱਟਪਾਥਾਂ ’ ਤੇ ਪਾਰਕਿੰਗ ਨੂੰ ਲੱਗੇਗੀ ਰੋ... ਅਗਲੀ ਖ਼ਬਰ ਹੁਣ ਚੰਡੀਗੜ੍ਹ ਵਿੱਚ ਬਿਨਾਂ ਆਪ੍ਰੇਸ਼ਨ ਗੋਡਿਆਂ ਦੇ ਦਰਦ ਦੇ ਇਲਾਜ ਦਾ ਕੈਂਪ ਸ਼ੁਰੂ – ਡਾ . ਤਰੁਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।