17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੰਚਕੂਲਾ ਪੁਲਿਸ ਦੇ ਆਰਥਿਕ ਸੈੱਲ ਨੇ ਫ਼ੌਜ ਦਾ ਭਗੌੜਾ ਰਹੇ ਇਕ ਅੰਤਰਰਾਜੀ ਠੱਗ ਨੂੰ ਰਾਜਸਥਾਨ ਤੋਂ ਕੀਤਾ ਗ੍ਰਿਫ਼ਤਾਰ

ਪੰਚਕੂਲਾ, 16 ਸਤੰਬਰ (ਕਪਿਲ)- ਪੰਚਕੂਲਾ ਪੁਲਿਸ ਦੀ ਇਕਨਾਮਿਕ ਸੈੱਲ ਨੇ ਫ਼ੌਜ ਦਾ ਭਗੌੜਾ ਰਹੇ ਇਕ ਅੰਤਰਰਾਜੀ ਠੱਗ ਨੂੰ ਰਾਜਸਥਾਨ ਦੇ ਜੋਧਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖੁਦ ਨੂੰ ਫ਼ੌਜੀ ਕਰਮਚਾਰੀ ਦੱਸ ਕੇ ਜਵਾਨਾਂ ਨੂੰ ਲੋਨ ਦਿਵਾਉਣ ਦੇ ਨਾਂ ’ਤੇ ਠੱਗੀ ਕਰਦਾ ਸੀ।

ਅਜੀਤ ਡੈਸਕ 17-09-2026
ਪੰਚਕੂਲਾ, 16 ਸਤੰਬਰ (ਕਪਿਲ)- ਪੰਚਕੂਲਾ ਪੁਲਿਸ ਦੀ ਇਕਨਾਮਿਕ ਸੈੱਲ ਨੇ ਫ਼ੌਜ ਦਾ ਭਗੌੜਾ ਰਹੇ ਇਕ ਅੰਤਰਰਾਜੀ ਠੱਗ ਨੂੰ ਰਾਜਸਥਾਨ ਦੇ ਜੋਧਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖੁਦ ਨੂੰ ਫ਼ੌਜੀ ਕਰਮਚਾਰੀ ਦੱਸ ਕੇ ਜਵਾਨਾਂ ਨੂੰ ਲੋਨ ਦਿਵਾਉਣ ਦੇ ਨਾਂ ’ਤੇ ਠੱਗੀ ਕਰਦਾ ਸੀ। ਪੰਚਕੂਲਾ ਦੇ ਚੰਡੀਮੰਦਰ ਥਾਣਾ ਖੇਤਰ ਵਿਚ ਇਕ ਫ਼ੌਜੀ ਜਵਾਨ ਨਾਲ 10 ਲੱਖ ਰੁ. ਦਾ ਲੋਨ ਦਿਵਾਉਣ ਦੇ ਨਾਂਅ ’ਤੇ ਠੱਗੀ ਦੇ ਮਾਮਲੇ ਦੀ ਜਾਂਚ ਆਰਥਿਕ ਸੈੱਲ ਨੂੰ ਸੌਂਪੀ ਗਈ ਸੀ। ਆਰਥਿਕ ਸੈੱਲ ਦੇ ਇੰਚਾਰਜ ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਾਗਰ ਗੁਲੇਰੀਆ ਵਜੋਂ ਹੋਈ ਹੈ। ਉਹ ਜਲੰਧਰ ਕੈਂਟ ਵਿਚ ਫ਼ੌਜ ਵਿਚ ਕਲਰਕ ਵਜੋਂ ਕੰਮ ਕਰਦਾ ਸੀ। ਟ੍ਰੇਡਿੰਗ ਵਿਚ ਪੈਸਾ ਡੁੱਬਣ ਤੋਂ ਬਾਅਦ ਉਸ ਨੇ ਵੱਖ-ਵੱਖ ਸੂਬਿਆਂ ਵਿਚ ਫ਼ੌਜ ਦਾ ਕਰਮਚਾਰੀ ਬਣ ਕੇ ਠੱਗੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮ ਫ਼ੌਜੀ ਜਵਾਨਾਂ ਦੇ ਸੈਲਰੀ ਖਾਤਿਆਂ ਤੋਂ ਲੋਨ ਅਪਲਾਈ ਕਰਵਾਉਂਦਾ ਅਤੇ ਫ਼ੌਜੀ ਫੰਡ ਵਿਚ ਜਮ੍ਹਾਂ ਕਰਵਾਉਣ ਦੇ ਨਾਂਅ ’ਤੇ ਪੈਸੇ ਆਪਣੇ ਖਾਤੇ ਵਿਚ ਪਵਾ ਲੈਂਦਾ ਸੀ। ਉਹ 10 ਲੱਖ ਰੁ. ਦੇ ਲੋਨ ਦੀ ਥਾਂ 7 ਲੱਖ ਰੁ. ਦੇਣ ਅਤੇ ਸਬਸਿਡੀ ਮਿਲਣ ਦਾ ਝਾਂਸਾ ਦਿੰਦਾ ਸੀ। ਪੰਚਕੂਲਾ ਸਮੇਤ ਅਯੋਧਿਆ, ਜਲੰਧਰ, ਹੁਸ਼ਿਆਰਪੁਰ, ਭੁਜ, ਇੰਦੌਰ, ਗੁਰਦਾਸਪੁਰ, ਬੀਕਾਨੇਰ ਅਤੇ ਕਾਂਗੜਾ ਵਿਚ ਵੀ ਉਸ ਵਲੋਂ ਠੱਗੀ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਉਸ ਖ਼ਿਲਾਫ਼ ਵੱਖ-ਵੱਖ ਸੂਬਿਆਂ ਵਿਚ ਕਰੀਬ 12 ਮਾਮਲੇ ਦਰਜ ਹਨ। ਪੁਲਿਸ ਮੁਤਾਬਿਕ ਮੁਲਜ਼ਮ ਨੂੰ ਮਿਲਟਰੀ ਪੁਲਿਸ ਵਲੋਂ ਵੀ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੰਚਕੂਲਾ ਪੁਲਿਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ ਚ ਜੀਨੋਮਿਕਸ ਅਤੇ ਜੀਨ ਸੰਪਾਦਨ ਦੇ ਉੱਭਰ ਰਹੇ ਖੇਤਰਾਂ ’ ਤੇ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਸਾਹਿਤਕ ਸੱਥ ਨੇ ਕਰਵਾਇਆ ‘ ਰੌਣਕਾਂ 2026’ ਸੱਭਿਆਚਾਰਕ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।