21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਰਕਾਰੀ ਕਾਲਜ ਕੁੜੀਆਂ ਸੈਕਟਰ 11 ਐੱਨ . ਸੀ . ਸੀ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ ਤੇ ਸਨਮਾਨ ਹਾਸਲ ਕੀਤਾ

ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਕੁੜੀਆਂ ਸੈਕਟਰ 11 ਚੰਡੀਗੜ੍ਹ ਦੇ ਐੱਨ. ਸੀ.

ਅਜੀਤ ਡੈਸਕ 20-09-2026
ਚੰਡੀਗੜ੍ਹ, 19 ਸਤੰਬਰ (ਮਾਰਕੰਡਾ)- ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਕੁੜੀਆਂ ਸੈਕਟਰ 11 ਚੰਡੀਗੜ੍ਹ ਦੇ ਐੱਨ.ਸੀ.ਸੀ ਕੈਡਿਟਾਂ ਨੇ ਵੱਕਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫ਼ਾਰਮਾਂ ’ਤੇ ਕਾਲਜ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪ੍ਰੋ. (ਡਾ.) ਅਨੀਤਾ ਕੌਸ਼ਲ ਨੇ ਦੱਸਿਆ ਕਿ ਐੱਸ.ਸੀ.ਸੀ ਮਹਿਕ ਠਾਕੁਰ ਨੇ ਕਜ਼ਾਕਿਸਤਾਨ ਵਿਚ ਵੱਕਾਰੀ ਯੂਥ ਐਕਸਚੇਂਜ ਪ੍ਰੋਗਰਾਮ (ਵਾਈ.ਈ.ਪੀ) ਵਿਚੋਂ ਭਾਰਤ ਦੀ ਨੁਮਾਇੰਦਗੀ ਕੀਤੀ। ਦੇਸ਼ ਭਰ ਤੋਂ ਚੁਣੇ ਗਏ ਸਿਰਫ਼ 12 ਕੈਡਿਟਾਂ ਵਿਚੋਂ ਐੱਸ.ਸੀ.ਸੀ ਮਹਿਕ ਠਾਕੁਰ ਚੰਡੀਗੜ੍ਹ ਐੱਨ.ਸੀ.ਸੀ ਗਰੁੱਪ ਦੀ ਇਕਲੌਤੀ ਕੈਡਟ ਰਹੀ, ਜਿਸਨੇ ਇਹ ਸਨਮਾਨ ਹਾਸਲ ਕੀਤਾ। ਕਾਲਜ ਨੇ ਆਲ ਇੰਡੀਆ ਇਤਿਹਾਸ ਰਚਿਆ। ਜਿਸ ਵਿਚ ਸੈਨਿਕ ਕੈਂਪ 2026 ਜਿਥੇ ਪੀ.ਐੱਚ.ਐੱਚ.ਪੀ ਅਤੇ ਸੀ ਡਾਇਰੈਕਟੋਰੇਟ ਨੇ ਸੀਨੀਅਰ ਵਿੰਗ ਵਿਚ ਕੁੱਲ ਮਿਲਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਤਨੀਸ਼ਾ ਨੇ ਜੇ.ਡੀ.ਐਫ.ਐੱਸ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਜਦਕਿ ਜਸਲੀਨ ਨੇ ਆਲ ਇੰਡੀਆ ਵਿਅਕਤੀਗਤ ਕੁਇਜ਼ ਮੁਕਾਬਲੇ ਵਿਚੋਂ ਸੋਨੇ ਦਾ ਤਗਮਾ ਅਤੇ ਸਰਵਿਸ ਲਿਖਤ ਵਿਚੋਂ ਚਾਂਦੀ ਦਾ ਤਗਮਾ ਜਿੱਤਿਆ, ਨਾਲ ਹੀ ਸੀ.ਡੀ.ਟੀ ਯੋਗਿਤਾ ਨੇ ਸਰਵਿਸ ਲਿਖਤ ਵਿਚੋਂ ਚਾਂਦੀ ਦਾ ਤਗਮਾ ਜਿੱਤਿਆ। ਪ੍ਰਿੰਸੀਪਲ ਪ੍ਰੋ. (ਡਾ.) ਅਨੀਤਾ ਕੌਸ਼ਲ ਨੇ ਕੈਡਿਟਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਅਟੁੱਟ ਸਮਰਪਣ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫ਼ਾਰਮਾਂ ’ਤੇ ਉਨ੍ਹਾਂ ਦੀ ਸਫਲਤਾ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਇਸਦੇ ਐੱਨ.ਸੀ.ਸੀ ਕੈਡਿਟਾਂ ਦੀ ਮਿਸਾਲੀ ਸਿਖਲਾਈ ਅਤੇ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ ਤੇ 26.68 ਲੱਖ ਦੀ ਠੱਗੀ ਸੈਕਟਰ-17 ਦੇ ਸਕਾਈ ਹਾਈ ਅਬਰੌਡ ਕੰਸਲਟੈਂਟ ਦੇ ਸੰਚਾਲਕਾਂ ਖ਼ਿਲਾਫ਼ ਦ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਟੀਮ ਨੇ ਬਿਹਾਰ ਦੀ 16 ਸਾਲਾ ਲੜਕੀ ਦੇ ਗੁੰਝਲਦਾਰ ਜਬਾੜੇ ਦਾ 3 ਡੀ ਡਿਜ਼ਾਈਨ ’ ਤੇ ਹੋਇਆ ਸਫਲ ਆਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।