20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਐੱਮ. ਪੀ. ਮਾਲਵਿੰਦਰ ਸਿੰਘ ਕੰਗ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ 15 ਲੱਖ ਦੇ ਪੇਂਡੂ ਵਿਕਾਸ ਕਾਰਜਾਂ ਦਾ ਉਦਘਾਟਨ

ਮੁੱਲਾਂਪੁਰ ਗਰੀਬਦਾਸ, 19 ਸਤੰਬਰ (ਦਿਲਬਰ ਸਿੰਘ ਖੈਰਪੁਰ)- ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮਾਜਰੀ ਬਲਾਕ ਵਿਚ ਮੈਂਬਰ ਪਾਰਲੀਮੈਂਟ ਐਮ. ਪੀ.

ਪਿੰਡ ਕਰਤਾਰਪੁਰ (ਨਿਊ ਚੰਡੀਗੜ੍ਹ) ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਹੋਰ ਸ਼ਖ਼ਸੀਅਤਾਂ। ਤਸਵੀਰ : ਦਿਲਬਰ ਸਿੰਘ ਖੈਰਪੁਰ 20-09-2026
ਮੁੱਲਾਂਪੁਰ ਗਰੀਬਦਾਸ, 19 ਸਤੰਬਰ (ਦਿਲਬਰ ਸਿੰਘ ਖੈਰਪੁਰ)- ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮਾਜਰੀ ਬਲਾਕ ਵਿਚ ਮੈਂਬਰ ਪਾਰਲੀਮੈਂਟ ਐਮ. ਪੀ. ਕੋਟੇ ਤਹਿਤ ਮੁਕੰਮਲ ਕੀਤੇ ਗਏ ਪੇਂਡੂ ਬੁਨਿਆਦੀ ਢਾਂਚੇ ਅਤੇ ਜਨਤਕ ਸਹੂਲਤਾਂ ਨਾਲ ਸੰਬੰਧਿਤ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਇਨ੍ਹਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਵਿਚ 15 ਲੱਖ ਰੁ. ਦੀ ਲਾਗਤ ਵਾਲੇ ਇਨ੍ਹਾਂ ਵਿਕਾਸ ਕਾਰਜਾਂ ਦਾ ਉਦੇਸ਼ ਪੇਂਡੂ ਖੇਤਰਾਂ ਵਿਚ ਬੁਨਿਆਦੀ ਨਾਗਰਿਕ ਸਹੂਲਤਾਂ ਨੂੰ ਮਜ਼ਬੂਤ ਕਰਨਾ, ਜਨਤਕ ਸਹੂਲਤਾਂ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨਾ ਅਤੇ ਵਿਦਿਅਕ ਸਹੂਲਤਾਂ ਨੂੰ ਉਤਸ਼ਾਹਿਤ ਕਰਨਾ ਹੈ। ਪਿੰਡ ਢਕੌਰਾਂ ਕਲਾਂ ਵਿਖੇ ਐਮ.ਪੀ. ਮਾਲਵਿੰਦਰ ਸਿੰਘ ਕੰਗ ਨੇ ਸਰਪੰਚ ਭੁਪਿੰਦਰ ਕੌਰ ਤੇ ਵਸਨੀਕਾਂ ਦੀ ਹਾਜ਼ਰੀ ਵਿਚ 3.50 ਲੱਖ ਰੁ. ਦੀ ਲਾਗਤ ਵਾਲਾ ਕਮਿਊਨਿਟੀ ਵਾਟਰ ਟੈਂਕਰ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ, ਜਿਸ ਨਾਲ ਸਥਾਨਕ ਪੱਧਰ ’ਤੇ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਮਿਲੇਗੀ। ਪਿੰਡ ਕਰਤਾਰਪੁਰ ਵਿਖੇ ਸਰਪੰਚ ਬਲਦੇਵ ਸਿੰਘ ਦੀ ਮੌਜੂਦਗੀ ਵਿਚ 5 ਲੱਖ ਰੁ. ਦੀ ਲਾਗਤ ਨਾਲ ਬਣਾਈ ਗਈ ਦਿਹਾਤੀ ਲਾਇਬ੍ਰੇਰੀ ਅਤੇ ਕਿਤਾਬਾਂ ਦੀ ਸਹੂਲਤ ਦਾ ਉਦਘਾਟਨ ਕੀਤਾ ਗਿਆ। ਇਹ ਸਹੂਲਤ ਸਥਾਨਕ ਨੌਜਵਾਨਾਂ ਨੂੰ ਵਧੇਰੇ ਵਿੱਦਿਅਕ ਸ੍ਰੋਤ ਮੁਹੱਈਆ ਕਰਵਾਉਣ ਅਤੇ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਵਿਚ ਸਹਾਈ ਹੋਵੇਗੀ। ਪਿੰਡ ਮੁੰਧੋ ਭਾਗ ਸਿੰਘ ਵਿਖੇ ਐਮ.ਪੀ. ਕੰਗ ਨੇ ਸਰਪੰਚ ਰਘੁਬੀਰ ਸਿੰਘ ਕਾਲਾ ਤੇ ਹੋਰਨਾਂ ਦੀ ਹਾਜ਼ਰੀ ਵਿਚ 3 ਲੱਖ ਰੁ. ਦੀ ਲਾਗਤ ਨਾਲ ਹੋਏ ਸ਼ਮਸ਼ਾਨਘਾਟ ਬੁਨਿਆਦੀ ਢਾਂਚੇ ਦੇ ਸੁਧਾਰ ਨੂੰ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੀ। ਇਸੇ ਤਰ੍ਹਾਂ ਪਿੰਡ ਤਾਜਪੁਰਾ ਵਿਖੇ ਸਰਪੰਚ ਸੰਜੀਵ ਤੇ ਵਸਨੀਕਾਂ ਦੀ ਹਾਜ਼ਰੀ ਵਿਚ 3.50 ਲੱਖ ਰੁ. ਦੀ ਲਾਗਤ ਵਾਲਾ ਇਕ ਹੋਰ ਕਮਿਊਨਿਟੀ ਵਾਟਰ ਟੈਂਕਰ ਪਿੰਡ ਵਾਸੀਆਂ ਨੂੰ ਸੌਂਪਿਆ ਗਿਆ। ਇਸ ਮੌਕੇ ਐਮ. ਪੀ. ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਐਮ. ਪੀ. ਫੰਡਾਂ ਦੀ ਵਰਤੋਂ ਪਿੰਡ ਪੱਧਰ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ, ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜਨਤਕ ਸਹੂਲਤਾਂ ਵਿਚ ਸੁਧਾਰ ਲਿਆਉਣ ਲਈ ਯੋਜਨਾਬੱਧ ਢੰਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਨ੍ਹਾਂ ਦਾ ਸਿੱਧਾ ਲਾਭ ਸਥਾਨਕ ਲੋਕਾਂ ਨੂੰ ਮਿਲੇ ਅਤੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਪੇਂਡੂ ਖੇਤਰਾਂ ਵਿਚ ਸੰਤੁਲਿਤ ਵਿਕਾਸ ਨੂੰ ਹੋਰ ਹੁਲਾਰਾ ਮਿਲੇ। ਇਸ ਮੌਕੇ ਸਰਪੰਚ ਜੁਝਾਰ ਸਿੰਘ, ਸਰਪੰਚ ਦਲਵੀਰ ਸਿੰਘ, ਸਰਪੰਚ ਬਲਦੇਵ ਸਿੰਘ, ਗੁਰਿੰਦਰ ਸਿੰਘ ਖਿਜ਼ਰਾਬਾਦ, ਰੂਬੀ ਬਰਾੜ, ਹਾਕਮ ਸਿੰਘ ਆਹਲੂਵਾਲੀਆ, ਜਤਿੰਦਰ ਸਿੰਘ ਰਾਣਾ, ਸਰਪੰਚ ਭੁਪਿੰਦਰ ਸਿੰਘ ਜੋਗਾ, ਸਰਪੰਚ ਸੋਨੀ ਕਾਲੇਵਾਲ, ਸਰਪੰਚ ਕੁਲਵੀਰ ਸਿੰਘ, ਸਰਪੰਚ ਗੋਰਜ ਸਿੰਘ, ਸਰਪੰਚ ਰਘੁਵੀਰ ਸਿੰਘ ਕਾਲਾ, ਸਰਪੰਚ ਟਿੰਕੂ ਜੱਕੜਮਾਜਰਾ, ਲਖਵੀਰ ਸਿੰਘ ਸੈਣੀਮਾਜਰਾ, ਬਲਜੀਤ ਸਿੰਘ ਪਲਹੇੜੀ, ਮਨਜੋਤ ਸਿੰਘ ਸੈਣੀਮਾਜਰਾ, ਸੂਬੇਦਾਰ ਅਮਨਪ੍ਰੀਤ ਸਿੰਘ, ਪ੍ਰਭ ਦਾਉ, ਸੁਖਬੀਰ ਸਿੰਘ ਕਰਤਾਰਪੁਰ, ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਪਰਮਿੰਦਰ ਖੱਟੜਾ, ਨਵਦੀਪ ਸੈਣੀ, ਸੋਸ਼ਲ ਮੀਡੀਆ ਟੀਮ ਤੋਂ ਦਿਨੇਸ਼ ਕੁਮਾਰ ਮਾਜਰੀ, ਮਨਪ੍ਰੀਤ ਸਿੰਘ ਗੋਲਡੀ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਅਤੇ ਡੀ . ਜੀ . ਪੀ. ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਫੇਲ੍ਹ , ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀ... ਅਗਲੀ ਖ਼ਬਰ ਰੋਟਰੀ ਕਲੱਬ ਖਰੜ ਨੇ ਕਿਰਨ ਭੱਟ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।