21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਐੱਸ . ਐੱਮ . ਓ . ਡਾ . ਰਾਜੇਸ਼ ਕੁਮਾਰ ਦੀ ਬਦਲੀ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੌਂਪਿਆ ਮੰਗ - ਪੱਤਰ

ਖਰੜ, 20 ਸਤੰਬਰ (ਜੰਡਪੁਰੀ)-ਖਰੜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਅੱਜ ਵਫ਼ਦ ਦੇ ਰੂਪ ‘ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਨੂੰ ਇਕ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਸਿਵਲ ਹਸਪਤਾਲ ਖਰੜ ਤੋਂ ਬਦਲੇ ਗਏ ਐੱਸ. ਐੱਮ.

ਅਜੀਤ ਡੈਸਕ 21-09-2026
ਖਰੜ, 20 ਸਤੰਬਰ (ਜੰਡਪੁਰੀ)-ਖਰੜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਅੱਜ ਵਫ਼ਦ ਦੇ ਰੂਪ ‘ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਨੂੰ ਇਕ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਸਿਵਲ ਹਸਪਤਾਲ ਖਰੜ ਤੋਂ ਬਦਲੇ ਗਏ ਐੱਸ.ਐੱਮ.ਓ. ਡਾ. ਰਾਜੇਸ਼ ਕੁਮਾਰ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ। ਇਸ ਮੌਕੇ ਸਿਟੀਜ਼ਨ ਵੈੱਲਫੇਅਰ ਕਲੱਬ ਦੇ ਆਗੂ ਪ੍ਰਿੰ. ਗੁਰਮੀਤ ਸਿੰਘ, ਸੁਦਾਗਰ ਸਿੰਘ ਕੋਮਲ, ਰਾਮ ਸਰੂਪ ਸ਼ਰਮਾ ਸਾਬਕਾ ਕੌਂਸਲਰ ਤੇ ਗੁਣਵੰਤ ਸਿੰਘ ਨਵਾਂਸ਼ਹਿਰ ਸਮੇਤ ਹੋਰਨਾਂ ਆਗੂਆਂ ਨੇ ਹਲਕਾ ਇੰਚਾਰਜ ਗੋਲਡੀ ਨੂੰ ਦੱਸਿਆ ਕਿ ਡਾ. ਰਾਜੇਸ਼ ਕੁਮਾਰ ਦਾ ਵਤੀਰਾ ਲੋਕਾਂ ਅਤੇ ਪੈਨਸ਼ਨਰਾਂ ਪ੍ਰਤੀ ਬਹੁਤ ਵਧੀਆ ਸੀ, ਪਰ ਉਨ੍ਹਾਂ ਦੀ ਬਦਲੀ ਹੋਣ ਕਰਕੇ ਖਰੜ ਸ਼ਹਿਰ ਦੇ ਲੋਕਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਬਦਲੀ ਨੂੰ ਰੱਦ ਕਰਵਾ ਕੇ ਉਨ੍ਹਾਂ ਨੂੰ ਮੁੜ ਸਿਵਲ ਹਸਪਤਾਲ ਖਰੜ ਵਿਖੇ ਤਾਇਨਾਤ ਕੀਤਾ ਜਾਵੇ। ਇਸ ‘ਤੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸੰਬੰਧੀ ਸਰਕਾਰ ਨਾਲ ਗੱਲ ਕਰਨਗੇ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਨਗਰ ਕੀਰਤਨ 24 ਅਕਤੂਬਰ ਨੂੰ ਅਗਲੀ ਖ਼ਬਰ ਖਰੜ ਬਾਰ ਐਸੋਸੀਏਸ਼ਨ ਵਲੋਂ 8 ਹੋਰ ਕਾਰਜਕਾਰੀ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।