21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮਾਤਾ ਪ੍ਰਕਾਸ਼ ਕੌਰ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀ ਭੇਟ

ਕੁਰਾਲੀ, 20 ਸਤੰਬਰ (ਹਰਪ੍ਰੀਤ ਸਿੰਘ)-ਸਮਾਜ ਸੇਵੀ ਤੇ ਯੋਗ ਮਾਹਿਰ ਅਵਤਾਰ ਸਿੰਘ ਕਲਸੀ ਦੇ ਮਾਤਾ ਮਰਹੂਮ ਪ੍ਰਕਾਸ਼ ਕੌਰ ਪਤਨੀ ਮਰਹੂਮ ਨਿਰਮਲ ਸਿੰਘ ਕਲਸੀ ਕਾਕਰੋਂ ਵਾਲਿਆਂ ਦਾ ਨਮਿਤ ਸ਼ਰਧਾਜਲੀ ਸਮਾਗਮ ਤੇ ਅੰਤਿਮ ਅਰਦਾਸ ਅੱਜ ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ’ਤੇ ਸਥਿਤ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਕੁਰਾਲੀ ਵਿਖੇ ਮਰਹੂਮ ਮਾਤਾ ਪ੍ਰਕਾਸ਼ ਕੌਰ ਨਮਿਤ ਸ਼ਰਧਾਂਜਲੀ ਸਮਾਗਮ ’ਚ ਹਾਜ਼ਰੀ ਭਰਦੀਆਂ ਸੰਗਤਾਂ। ਤਸਵੀਰ: ਹਰਪ੍ਰੀਤ ਸਿੰਘ। 21-09-2026
ਕੁਰਾਲੀ, 20 ਸਤੰਬਰ (ਹਰਪ੍ਰੀਤ ਸਿੰਘ)-ਸਮਾਜ ਸੇਵੀ ਤੇ ਯੋਗ ਮਾਹਿਰ ਅਵਤਾਰ ਸਿੰਘ ਕਲਸੀ ਦੇ ਮਾਤਾ ਮਰਹੂਮ ਪ੍ਰਕਾਸ਼ ਕੌਰ ਪਤਨੀ ਮਰਹੂਮ ਨਿਰਮਲ ਸਿੰਘ ਕਲਸੀ ਕਾਕਰੋਂ ਵਾਲਿਆਂ ਦਾ ਨਮਿਤ ਸ਼ਰਧਾਜਲੀ ਸਮਾਗਮ ਤੇ ਅੰਤਿਮ ਅਰਦਾਸ ਅੱਜ ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ’ਤੇ ਸਥਿਤ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਦੇ ਪਹਿਲੇ ਚਰਨ ਵਿਚ ਭਾਈ ਲਾਭ ਸਿੰਘ ਅਕਾਲਗੜ੍ਹ ਵਾਲਿਆਂ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਵੈਰਾਗਮਈ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ। ਇਸੇ ਦੌਰਾਨ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਨੇ ਮਾਤਾ ਪ੍ਰਕਾਸ਼ ਕੌਰ ਜੀ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਮਾਤਾ ਜੀ ਦੇ ਚਲਾਣੇ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਦੱਸਿਆ । ਉਨ੍ਹਾਂ ਪਰਿਵਾਰ ਵਲੋਂ ਮਾਤਾ ਜੀ ਦੀ ਕੀਤੀ ਸੇਵਾ ਲਈ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿੇ ਪਰਿਵਾਰ ਵਲੋਂ ਸੇਵਾ ਦੀ ਮਿਸਾਲ ਪੈਦਾ ਕੀਤੀ ਗਈ ਹੈ। ਜੋ ਕਿ ਸਮਾਜ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਅਤੇ ਸੇਧ ਹੈ। ਇਸ ਸ਼ਰਧਾਂਜਲੀ ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਐਸ. ਜੀ. ਪੀ. ਸੀ. ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਐਸ. ਜੀ. ਪੀ. ਸੀ. ਮੈਂਬਰ ਤੇ ਭਾਜਪਾ ਆਗੂ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਸਾਬਕਾ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਸੀਨੀਅਰ ਆਗੂ ਗੁਰਿੰਦਰ ਸਿੰਘ ਕੈਰੋਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਸਮਾਗਮ ਦੇ ਅੰਤ ਵਿਚ ਅਤੇ ਮਾਸਟਰ ਗੁਰਮੁਖ ਸਿੰਘ ਨੇ ਸ਼ੋਕ ਸਮਾਗਮ ’ਚ ਸ਼ਾਮਿਲ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ (ਬ) ਦੇ ਹਲਕਾ ਮੁੱਖ ਸੇਵਾਦਾਰ ਰਵਿੰਦਰ ਸਿੰਘ ਖੇੜਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਆਪ ਦੇ ਹਲਕਾ ਇੰਚਾਰਜ਼ ਪਰਮਿੰਦਰ ਸਿੰਘ ਗੋਲਡੀ, ਸਮਾਜ ਸੇਵੀ ਰਵਿੰਦਰ ਸਿੰਘ ਬਿੱਲਾ,ਸਾਹਿਬ ਸਿੰਘ ਬਡਾਲੀ, ਜਥੇਦਾਰ ਅਰਵਿੰਦਰ ਸਿੰਘ ਪੈਂਟਾ, ਬਸਪਾ ਆਗੂ ਰਾਜਿੰਦਰ ਸਿੰਘ ਨੰਨਹੇੜੀਆ, ਕਮਲਜੀਤ ਸਿੰਘ ਚਾਵਲਾ, ਗਿਆਨ ਸਿੰਘ ਛੱਤ, ਕੌਂਸਲਰ ਦਿਨੇਸ਼ ਗੌਤਮ, ਕੌਂਸਲਰ ਸ਼ਾਲੂ ਧੀਮਾਨ, ਹੈਪੀ ਧੀਮਾਨ , ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਕੌਂਸਲਰ ਡਾਕਟਰ ਅਸ਼ਵਨੀ ਸ਼ਰਮਾ, ਕੌਂਸਲਰ ਭਾਰਤ ਭੂਸ਼ਨ ਵਰਮਾ, ਪਰਮਜੀਤ ਸਿੰਘ ਪੰਮੀ, ਗੁਰਮੇਲ ਸਿੰਘ ਪਾਬਲਾ, ਕੌਂਸਲਰ ਰਾਜੇਸ਼ ਰਠੌਰ, ਬਿਕਰਮ ਸਿੰਘ ਪਡਿਆਲਾ,ਸਾਬਕਾ ਕੌਂਸਲਰ ਰਾਣਾ ਗੁਰਚਰਨ ਸਿੰਘ, ਰਕੇਸ਼ ਕਾਲੀਆ, ਭੁਵਨੇਸ਼ਵਰ ਬੱਗਾ ਧੀਮਾਨ , ਪ੍ਰਿੰਸੀਪਲ ਸਵਰਨ ਸਿੰਘ, ਇੰਦਰਬੀਰ ਸਿੰਘ, ਗੁਰਿੰਦਰ ਸਿੰਘ ਬਿੱਕੀ, ਗੁਰਸ਼ਰਨ ਸਿੰਘ ਬਿੰਦਰਖੀਆ, ਜੰਗਨੰਦਨ ਸਿੰਘ, ਯਾਵਿੰਦਰ ਸਿੰਘ ਬੰਨੀ ਕੰਗ , ਅਮਰੀਕ ਸਿੰਘ ਭੱਟੀ ਲੁਆਇਨਜ ਕਲੱਬ , ਲੱਕੀ ਕਲਸੀ, ਜਸਵੀਰ ਸਿੰਘ ਮਠਾੜੂ, ਕਰਨੈਲ ਸਿੰਘ ਕਲਸੀ, ਜਗਜੀਤ ਸਿੰਘ ਕਲਸੀ, ਅਮਨਦੀਪ ਸਿੰਘ ਗੋਲਡੀ ਆਦਿ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਦੁਕਾਨ ਦਾ ਸ਼ਟਰ ਤੋੜ ਕੇ ਤਿੰਨ ਚੋਰ ਨਕਦੀ ਸਮੇਤ ਡੇਢ ਲੱਖ ਦਾ ਸਾਮਾਨ ਲੈ ਗਏ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਨਗਰ ਕੀਰਤਨ 24 ਅਕਤੂਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।