24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਲਾਇਨਜ਼ ਇੰਟਰਨੈਸ਼ਨਲ ਦੀ ਡਿਸਟ੍ਰਿਕਟ ਗਵਰਨਰਜ਼ ਜ਼ੋਨ ਐਡਵਾਈਜ਼ਰੀ ਖਰੜ ’ ਚ ਮੀਟਿੰਗ

ਖਰੜ, 23 ਸਤੰਬਰ (ਗੁਰਮੁੱਖ ਸਿੰਘ ਮਾਨ)- ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਐਫ ਦੇ ਰੀਜਨ 14 ਤਹਿਤ ਆਉਦੇ ਜ਼ੋਨ 1, 2 ਤੇ 3 ਦੀ ਡਿਸਟ੍ਰਿਕਟ ਗਵਰਨਰਜ਼ ਜ਼ੋਨ ਐਡਵਾਈਜ਼ਰੀ ਮੀਟਿੰਗ ਖਰੜ ਵਿਖੇ ਕਰਵਾਈ ਗਈ। ਮੀਟਿੰਗ ਵਿਚ ਲਾਇਨਜ਼ ਕਲੱਬਾਂ ਦੇ ਅਹੁਦੇਦਾਰਾਂ, ਰੀਜਨ ਕੋਆਰਡੀਨੇਟਰਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 24-09-2026
ਖਰੜ, 23 ਸਤੰਬਰ (ਗੁਰਮੁੱਖ ਸਿੰਘ ਮਾਨ)- ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਐਫ ਦੇ ਰੀਜਨ 14 ਤਹਿਤ ਆਉਦੇ ਜ਼ੋਨ 1, 2 ਤੇ 3 ਦੀ ਡਿਸਟ੍ਰਿਕਟ ਗਵਰਨਰਜ਼ ਜ਼ੋਨ ਐਡਵਾਈਜ਼ਰੀ ਮੀਟਿੰਗ ਖਰੜ ਵਿਖੇ ਕਰਵਾਈ ਗਈ। ਮੀਟਿੰਗ ਵਿਚ ਲਾਇਨਜ਼ ਕਲੱਬਾਂ ਦੇ ਅਹੁਦੇਦਾਰਾਂ, ਰੀਜਨ ਕੋਆਰਡੀਨੇਟਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਸਾਬਕਾ ਡਿਸਟ੍ਰਿਕਟ ਗਵਰਨਰ ਪੀ. ਐਮ. ਜੇ. ਐੱਫ. ਲਾਇਨ ਪ੍ਰੀਤਕੰਵਲ ਸਿੰਘ, ਡਿਸਟ੍ਰਿਕਟ ਐਡਮਿਨਿਸਟਰੇਟਰ ਨੇ ਵਿਸ਼ੇਸ਼ ਮਹਿਮਾਨ ਤੇ ਅਮਨਦੀਪ ਸਿੰਘ ਗੁਲਾਟੀ ਰੀਜਨ ਚੇਅਰਪਰਸਨ ਗੈਸਟ ਆਫ਼ ਆਨਰ ਵਜੋਂ ਹਾਜ਼ਰ ਰਹੇ। ਮੀਟਿੰਗ ਦੀ ਮੇਜ਼ਬਾਨੀ ਲਾਇਨ ਹਰਬੰਸ ਸਿੰਘ ਜ਼ੋਨ ਚੇਅਰਪਰਸਨ-1, ਲਾਇਨ ਸੰਦੀਪ ਵਰਮਾ, ਜ਼ੋਨ ਚੇਅਰਪਰਸਨ-2 ਅਤੇ ਲਾਇਨ ਨਵੀਨ ਕੇ.ਗੁਪਤਾ ਜ਼ੋਨ ਚੇਅਰਪਰਸਨ-3 ਵਲੋਂ ਸਾਂਝੇ ਤੌਰ ’ਤੇ ਕੀਤੀ ਗਈ । ਮੀਟਿੰਗ ਦੌਰਾਨ ਕਲੱਬਾਂ ਦੀਆਂ ਗਤੀਵਿਧੀਆਂ, ਮੈਂਬਰਸ਼ਿਪ, ਸਮਾਜ ਸੇਵਾ ਪ੍ਰਾਜੈਕਟਾਂ ਅਤੇ ਡਿਸਟ੍ਰਿਕਟ ਦੇ ਟੀਚਿਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਕਲੱਬ ਅਹੁਦੇਦਾਰਾਂ ਨੇ ਆਪਣੇ ਕਲੱਬਾਂ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਅਤੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ. ਐਮ. ਜੇ. ਐੱਫ. ਲਾਇਨ ਪ੍ਰੀਤ ਕੰਵਲ ਸਿੰਘ ਨੇ ਕਿਹਾ ਕਿ ਲਾਇਨਜ਼ ਕਲੱਬਾਂ ਦੀ ਅਸਲ ਤਾਕਤ ਟੀਮ ਵਰਕ ਅਤੇ ਸਮਾਜ ਦੀ ਨਿਰਸਵਾਰਥ ਸੇਵਾ ਵਿਚ ਹੈ। ਉਨ੍ਹਾਂ ਨੇ ਕਲੱਬਾਂ ਨੂੰ ਵੱਧ ਤੋਂ ਵੱਧ ਲੋਕ-ਭਲਾਈ ਦੇ ਪ੍ਰਾਜੈਕਟ ਕਰਨ, ਨਵੇਂ ਮੈਂਬਰਾਂ ਨੂੰ ਲਾਇਨਿਜ਼ਮ ਨਾਲ ਜੋੜਨ ਅਤੇ ਆਪਸੀ ਤਾਲਮੇਲ ਨਾਲ ਡਿਸਟ੍ਰਿਕਟ ਦੇ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਰੀਜਨ ਚੇਅਰਪਰਸਨ ਐਮ. ਜੇ. ਐੱਫ. ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਜ਼ੋਨ 1, 2 ਅਤੇ 3 ਦੇ ਕਲੱਬਾਂ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਕਲੱਬ ਅਹੁਦੇਦਾਰਾਂ ਨੂੰ ਆਪਸੀ ਸਹਿਯੋਗ ਨਾਲ ਸੇਵਾ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿਚ ਜ਼ੋਨਾਂ ਤਹਿਤ ਆਉਂਦੇ ਖਰੜ, ਕੁਰਾਲੀ, ਰੋਪੜ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਮੋਰਿੰਡਾ, ਮੁਹਾਲੀ ਦੇ ਲਾਇਨਜ਼ ਕਲੱਬਾਂ ਦੇ ਪ੍ਰਧਾਨਾਂ, ਸਕੱਤਰਾਂ, ਖਜ਼ਾਨਚੀਆਂ, ਪੀ.ਆਰ.ਓ., ਮੀਤ ਪ੍ਰਧਾਨਾਂ ਅਤੇ ਰੀਜਨ ਕੋਆਰਡੀਨੇਟਰਾਂ ਨੇ ਹਿੱਸਾ ਲਿਆ। ਇਸ ਮੌਕੇ ਡਿਸਟ੍ਰਿਕਟ ਗਲੋਬਲ ਲੀਡਰਸ਼ਿਪ ਟੀਮ ਕੋਆਰਡੀਨੇਟਰ ਐਮ. ਜੇ. ਐੱਫ. ਲਾਇਨ ਸ਼ਿਆਮ ਗੌਤਮ ਨੇ ਵੀ ਆਪਣੀ ਹਾਜ਼ਰੀ ਲਗਵਾਈ। ਜ਼ੋਨ ਚੇਅਰਪਰਸਨਾਂ ਵੱਲੋਂ ਸਮੂਹ ਮਹਿਮਾਨਾਂ ਅਤੇ ਕਲੱਬ ਅਹੁਦੇਦਾਰਾਂ ਦਾ ਮੀਟਿੰਗ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦਾ ਸੰਕਲਪ ਲਿਆ ਗਿਆ।
ਪਿਛਲੀ ਖ਼ਬਰ ਬਲੌਂਗੀ ਵਿਖੇ ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆਇਆ ਪੇਂਟਰ ਅਗਲੀ ਖ਼ਬਰ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਤੇ ਭਾਜਪਾ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਸਿੱਧੂ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।