24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਘੱਗਰ ਦਰਿਆ ’ ਤੇ ਬਣੇ ਕਾਜ਼ਵੇਅ ’ ਤੇ ਮੁੜ ਸ਼ੁਰੂ ਹੋਇਆ ਸੁਰੱਖਿਆ ਪਿੱਲਰ ਲਗਾਉਣ ਦਾ ਕੰਮ

ਡੇਰਾਬੱਸੀ, 21 ਸਤੰਬਰ (ਗੁਰਮੀਤ ਸਿੰਘ)-ਘੱਗਰ ਦਰਿਆ ’ਤੇ ਬਣੇ ਕਾਜ਼ਵੇਅ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਵਲੋਂ ਕਈ ਮਹੀਨਿਆਂ ਬਾਅਦ ਮੁੜ ਆਰਜ਼ੀ ਸੁਰੱਖਿਆ ਪਿੱਲਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਾਜ਼ਵੇਅ ਤੋਂ ਲੰਘਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਕੰਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਅਜੀਤ ਡੈਸਕ 24-09-2026
ਡੇਰਾਬੱਸੀ, 21 ਸਤੰਬਰ (ਗੁਰਮੀਤ ਸਿੰਘ)-ਘੱਗਰ ਦਰਿਆ ’ਤੇ ਬਣੇ ਕਾਜ਼ਵੇਅ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਵਲੋਂ ਕਈ ਮਹੀਨਿਆਂ ਬਾਅਦ ਮੁੜ ਆਰਜ਼ੀ ਸੁਰੱਖਿਆ ਪਿੱਲਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਾਜ਼ਵੇਅ ਤੋਂ ਲੰਘਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਕੰਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਲਗਾਏ ਗਏ ਪਿੱਲਰਾਂ ਦੇ ਜਲਦੀ ਨੁਕਸਾਨੇ ਜਾਣ ਕਾਰਨ ਇਸ ਵਾਰ ਕੀਤੇ ਜਾ ਰਹੇ ਪ੍ਰਬੰਧਾਂ ਦੀ ਮਜ਼ਬੂਤੀ ਅਤੇ ਟਿਕਾਊਪਣ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਹਾਸਿਲ ਜਾਣਕਾਰੀ ਅਨੁਸਾਰ ਜੂਨ 2025 ‘ਚ ਵੀ ਇਸ ਕਾਜ਼ਵੇਅ ‘ਤੇ ਸੁਰੱਖਿਆ ਪਿੱਲਰ ਲਗਾਏ ਗਏ ਸਨ, ਪਰ ਕੁਝ ਸਮੇਂ ਬਾਅਦ ਹੀ ਇਹ ਨੁਕਸਾਨੇ ਗਏ ਸਨ। ਇਸ ਤੋਂ ਬਾਅਦ ਕਾਜ਼ਵੇਅ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਰਾਹਗੀਰਾਂ ਨੂੰ ਚਿੰਤਾ ਸਤਾਉਂਦੀ ਰਹੀ। ਕੁਝ ਅਰਸਾ ਪਹਿਲਾਂ ਇਸ ਕਾਜ਼ਵੇਅ ‘ਤੇ ਰਾਤ ਦੇ ਹਨ੍ਹੇਰੇ ਦੌਰਾਨ ਇਕ ਕਾਰ ਦਰਿਆ ‘ਚ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਅਜਿਹੀਆਂ ਹੋਰ ਛੋਟੀਆਂ-ਮੋਟੀਆਂ ਘਟਨਾਵਾਂ ਕਾਰਨ ਇਥੋਂ ਲੰਘਣ ਵਾਲੇ ਰਾਹਗੀਰਾਂ ਦੀ ਸੁਰੱਖਿਆ ਦਾ ਮੁੱਦਾ ਲਗਾਤਾਰ ਮਹੱਤਵਪੂਰਨ ਬਣਿਆ ਹੋਇਆ ਸੀ। ਹੁਣ ਮੁੜ ਪਿੱਲਰ ਲਗਾਉਣ ਦਾ ਕੰਮ ਸ਼ੁਰੂ ਹੋਣ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਕਾਜ਼ਵੇਅ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ ਅਤੇ ਹਾਦਸਿਆਂ ਦੀ ਸੰਭਾਵਨਾ ਘਟ ਜਾਵੇਗੀ। ਹਾਲਾਂਕਿ ਸੁਰੱਖਿਆ ਪ੍ਰਬੰਧਾਂ ਦੀ ਪ੍ਰਭਾਵਸ਼ੀਲਤਾ ਪਿੱਲਰਾਂ ਦੀ ਮਜ਼ਬੂਤੀ ਅਤੇ ਉਨ੍ਹਾਂ ਦੀ ਨਿਯਮਿਤ ਦੇਖਭਾਲ ‘ਤੇ ਨਿਰਭਰ ਕਰਦੀ ਹੈ।
ਪਿਛਲੀ ਖ਼ਬਰ ਥਾਪਰ ਕਾਲਜ ਵਿਖੇ ਨੈਸ਼ਨਲ ਡੈਂਟਲ ਕਾਲਜ ਨੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਕਰੀਬ 100 ਵਿਦਿਆਰਥੀਆਂ ਦੇ ਦੰਦਾਂ ਦੀ ਕੀਤ... ਅਗਲੀ ਖ਼ਬਰ ਕਾਂਗਰਸ ਵਲੋਂ ਹਰਨੇਕ ਸਿੰਘ ਤੱਕੀਪੁਰ ਓ. ਬੀ. ਸੀ. ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।