25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਆਟੋ ਰਿਕਸ਼ਾ ’ ਚੋਂ 90 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ , ਦੋ ਕਾਬੂ

ਚੰਡੀਗੜ੍ਹ, 24 ਸਤੰਬਰ (ਕਪਿਲ ਵਧਵਾ)- ਥਾਣਾ ਸੈਕਟਰ-19 ਦੀ ਪੁਲਿਸ ਨੇ ਗਸ਼ਤ ਦੌਰਾਨ ਸ਼ੱਕੀ ਹਾਲਾਤ ’ਚ ਘੁੰਮ ਰਹੇ ਇਕ ਆਟੋ ਨੂੰ ਰੋਕ ਕੇ ਉਸ ਵਿਚੋਂ ਵੱਖ-ਵੱਖ ਮਾਰਕਾ ਦੀਆਂ 90 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਸ਼ਰਾਬ ਦੀ ਢੋਆ-ਢੁਆਈ ਲਈ ਵਰਤਿਆ ਜਾ ਰਿਹਾ ਆਟੋ ਵੀ ਕਬਜ਼ੇ ਵਿਚ ਲੈ ਲਿਆ ਹੈ।

ਚੰਡੀਗੜ੍ਹ ਦੇ ਥਾਣਾ ਸੈਕਟਰ-19 ਦੀ ਪੁਲਿਸ ਵਲੋਂ ਨਜਾਇਜ਼ ਸ਼ਰਾਬ, ਢੋਆ ਢੁਆਈ ਲਈ ਵਰਤੇ ਗਏ ਆਟੋ ਰਿਕਸ਼ਾ ਸਮੇਤ ਗ੍ਰਿਫਤਾਰ ਦੋਨੋਂ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ। ਤਸਵੀਰ : ਕਮਲਜੀਤ ਸਿੰਘ 25-09-2026
ਚੰਡੀਗੜ੍ਹ, 24 ਸਤੰਬਰ (ਕਪਿਲ ਵਧਵਾ)- ਥਾਣਾ ਸੈਕਟਰ-19 ਦੀ ਪੁਲਿਸ ਨੇ ਗਸ਼ਤ ਦੌਰਾਨ ਸ਼ੱਕੀ ਹਾਲਾਤ ’ਚ ਘੁੰਮ ਰਹੇ ਇਕ ਆਟੋ ਨੂੰ ਰੋਕ ਕੇ ਉਸ ਵਿਚੋਂ ਵੱਖ-ਵੱਖ ਮਾਰਕਾ ਦੀਆਂ 90 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਸ਼ਰਾਬ ਦੀ ਢੋਆ-ਢੁਆਈ ਲਈ ਵਰਤਿਆ ਜਾ ਰਿਹਾ ਆਟੋ ਵੀ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਐੱਸ.ਐੱਚ. ਓ. ਸਰੀਤਾ ਰੋਏ ਦੀ ਨਿਗਰਾਨੀ ਹੇਠ ਗਸ਼ਤ ਕਰ ਰਹੀ ਇਕ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਆਟੋ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਤਿੰਨ ਬੈਗਾਂ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਵਿਚ 111 ਏਸ ਵਿਸਕੀ ਦੀਆਂ 42 ਬੋਤਲਾਂ ਅਤੇ ਰੋਇਲ ਜਨਰਲ ਪ੍ਰੀਮੀਅਮ ਬਲੈਂਡਡ ਵਿਸਕੀ ਦੀਆਂ 24 ਬੋਤਲਾਂ ਸਮੇਤ ਕੁੱਲ 90 ਬੋਤਲਾਂ ਸਨ। ਹੈੱਡ ਕਾਂਸਟੇਬਲ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਸੈਕਟਰ-19 ਵਿਚ ਐੱਫ.ਆਈ.ਆਰ. ਅਧੀਨ ਧਾਰਾ 61.1.14 ਆਬਕਾਰੀ ਐਕਟ ਤਹਿਤ 23 ਸਤੰਬਰ ਨੂੰ ਅਮਨ ਸ਼ਰਮਾ ਉਰਫ਼ ਮੰਨੂ ਵਾਸੀ ਸੀਲਮਪੁਰ, ਦਿੱਲੀ ਅਤੇ ਅਬਦੁੱਲਾ ਵਾਸੀ ਸੈਕਟਰ-22, ਚੰਡੀਗੜ੍ਹ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕਰਦਿਆਂ ਸ਼ਰਾਬ ਦੇ ਸਰੋਤ ਅਤੇ ਇਸ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ, ਸਬੰਧੀ ਪਤਾ ਲਗਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ 30 ਤੱਕ ਵੱਧ ਤੋਂ ਵੱਧ ਜਾਇਦਾਦ ਕਰ ਦੀ ਵਸੂਲੀ ਕਰਨ ਦੀ ਹਦਾਇਤ ਅਗਲੀ ਖ਼ਬਰ ਟਰਾਂਸਪੋਰਟ ਮੰਤਰੀ ਤੇ ਸਕੱਤਰ ਨਾਲ ਮੀਟਿੰਗ ’ ਚ ਕੰਟਰੈਕਟ ਭਰਤੀ , ਸਰਵਿਸ ਰੂਲਜ਼ , ਬੱਸਾਂ ਦੇ ਫਲੀਟ ਤੇ ਤਨਖਾਹ ਸਮੇਤ ਕਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।