01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕੰਮਕਾਜ ਦਾ ਲਿਆ ਜਾਇਜ਼ਾ, ਆਟੋ-ਮਿਊਟੇਸ਼ਨ ਤੇ ਡਿਜੀਟਲ ਸੇਵਾਵਾਂ ’ਤੇ ਵੀ ਜ਼ੋ

ਚੰਡੀਗੜ੍ਹ, 30 ਸਤੰਬਰ (ਸੰਦੀਪ ਕੁਮਾਰ ਮਾਹਨਾ) –ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ-ਕਮ-ਅਸਟੇਟ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ ਦੀ ਪ੍ਰਧਾਨਗੀ ਹੇਠ ਅਸਟੇਟ ਦਫ਼ਤਰ ਦੀ ਸਮੀਖਿਆ ਮੀਟਿੰਗ ਦੌਰਾਨ ਸ਼ਾਖਾਵਾਰ ਲੰਬਿਤ ਮਾਮਲਿਆਂ, ਆਟੋ-ਮਿਊਟੇਸ਼ਨ, ਡਿਜੀਟਲ ਸੇਵਾਵਾਂ, ਰਿਕਾਰਡ ਦੀ ਸੰਭਾਲ ਅਤੇ ਲੋਕ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੋਰਾਨ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਮਾਮਲੇ ਨਿਪਟਾਉਣ ਅਤੇ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਦੇਣ ਦੀ ਹਦਾਇਤ ਕੀਤੀ ਗਈ।

ਅਜੀਤ ਡੈਸਕ 01-10-2026
ਚੰਡੀਗੜ੍ਹ, 30 ਸਤੰਬਰ (ਸੰਦੀਪ ਕੁਮਾਰ ਮਾਹਨਾ) –ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ-ਕਮ-ਅਸਟੇਟ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ ਦੀ ਪ੍ਰਧਾਨਗੀ ਹੇਠ ਅਸਟੇਟ ਦਫ਼ਤਰ ਦੀ ਸਮੀਖਿਆ ਮੀਟਿੰਗ ਦੌਰਾਨ ਸ਼ਾਖਾਵਾਰ ਲੰਬਿਤ ਮਾਮਲਿਆਂ, ਆਟੋ-ਮਿਊਟੇਸ਼ਨ, ਡਿਜੀਟਲ ਸੇਵਾਵਾਂ, ਰਿਕਾਰਡ ਦੀ ਸੰਭਾਲ ਅਤੇ ਲੋਕ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੋਰਾਨ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਮਾਮਲੇ ਨਿਪਟਾਉਣ ਅਤੇ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਦੇਣ ਦੀ ਹਦਾਇਤ ਕੀਤੀ ਗਈ। ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਅਸਟੇਟ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਕੁੱਲ 230 ਅਰਜ਼ੀਆਂ ਲੰਬਿਤ ਹਨ। ਹਾਲਾਂਕਿ ਇਹ ਸਾਰੇ ਮਾਮਲੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਹਨ। ਅਸਟੇਟ ਅਫ਼ਸਰ ਨੇ ਸਾਰੀਆਂ ਸ਼ਾਖਾਵਾਂ ਨੂੰ ਬਾਕੀ ਮਾਮਲਿਆਂ ਦਾ ਵੀ ਤੈਅ ਸਮੇਂ ਅੰਦਰ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ। ਜਿਨ੍ਹਾਂ ਮਾਮਲਿਆਂ ਵਿਚ ਸਬੰਧਿਤ ਧਿਰਾਂ ਜਾਂ ਹੋਰ ਵਿਭਾਗਾਂ ਤੋਂ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਵੀ ਤਰਜੀਹ ਦੇ ਆਧਾਰ ’ਤੇ ਅੱਗੇ ਵਧਾਉਣ ਲਈ ਕਿਹਾ ਗਿਆ। ਆਟੋ - ਮਿਊਟੇਸ਼ਨ ਤਹਿਤ 552 ਡੀਡਾਂ ਦਾ ਨਿਪਟਾਰਾ ਮੀਟਿੰਗ ਵਿਚ ਆਟੋ-ਮਿਊਟੇਸ਼ਨ ਸਹੂਲਤ ਦੀ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ। 7 ਜੁਲਾਈ 2025 ਨੂੰ ਇਹ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਕੁੱਲ 2031 ਡੀਡਾਂ ਪ੍ਰਾਪਤ ਹੋ ਚੁੱਕੀਆਂ ਹਨ। 1 ਮਈ 2026 ਤੋਂ 23 ਸਤੰਬਰ 2026 ਤੱਕ ਪ੍ਰਾਪਤ 600 ਡੀਡਾਂ ਵਿਚੋਂ 552 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ 543 ਨੂੰ ਮਨਜ਼ੂਰੀ ਦਿੱਤੀ ਗਈ, ਜਦਕਿ 9 ਡੀਡਾਂ ਰੱਦ ਕੀਤੀਆਂ ਗਈਆਂ। ਇਸ ਤੋਂ ਇਲਾਵਾ 33 ਡੀਡਾਂ ਇਤਰਾਜ਼ਾਂ ਸਮੇਤ ਵਾਪਸ ਕੀਤੀਆਂ ਗਈਆਂ ਅਤੇ 15 ਮਾਮਲੇ ਹਾਲੇ ਪ੍ਰਕਿਰਿਆ ਅਧੀਨ ਹਨ। ਫ਼ੇਸਲੈੱਸ ਤੇ ਪੇਪਰਲੈੱਸ ਸੇਵਾਵਾਂ ਵੱਲ ਕਦਮ ਅਸਟੇਟ ਦਫ਼ਤਰ ਨੂੰ ਹੌਲੀ-ਹੌਲੀ ਫ਼ੇਸਲੈਸ, ਪੇਪਰਲੈਸ ਅਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸਮੀਖਿਆ ਕੀਤੀ ਗਈ। ਇਸ ਤਹਿਤ ਲੋਕਾਂ ਨੂੰ ਜਾਇਦਾਦ ਸਬੰਧੀ ਸੇਵਾਵਾਂ ਆਸਾਨੀ ਨਾਲ ਮੁਹੱਈਆ ਕਰਵਾਉਣ ਅਤੇ ਬੇਲੋੜੀਆਂ ਦਫ਼ਤਰੀ ਫੇਰੀਆਂ ਤੋਂ ਰਾਹਤ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਰਿਕਾਰਡ ਪ੍ਰਬੰਧਨ ਸਬੰਧੀ ਸਾਰੀਆਂ ਸ਼ਾਖਾਵਾਂ ਨੂੰ ਆਪਣੇ-ਆਪਣੇ ਰਿਕਾਰਡ ਦੀ ਸ਼ਾਖਾਵਾਰ ਸੂਚੀ ਤਿਆਰ ਕਰਨ, ਫਾਈਲਾਂ ਦੀ ਨਿਸ਼ਾਨਦੇਹੀ ਕਰਨ ਅਤੇ ਸਕੈਨ ਕੀਤੀਆਂ ਭੌਤਿਕ ਫਾਈਲਾਂ ਨੂੰ ਪੜਾਅਵਾਰ ਤਬਦੀਲ ਕਰਨ ਲਈ ਕਿਹਾ ਗਿਆ। ਇਸ ਦਾ ਉਦੇਸ਼ ਰਿਕਾਰਡ ਦੀ ਸੁਰੱਖਿਅਤ ਸੰਭਾਲ, ਦਫ਼ਤਰੀ ਥਾਂ ਦੀ ਬਿਹਤਰ ਵਰਤੋਂ ਅਤੇ ਲੋੜ ਪੈਣ ’ਤੇ ਫਾਈਲਾਂ ਦੀ ਆਸਾਨੀ ਨਾਲ ਪਛਾਣ ਯਕੀਨੀ ਬਣਾਉਣਾ ਹੈ। ਲੋਕ ਸ਼ਿਕਾਇਤਾਂ ਦੇ ਨਿਪਟਾਰੇ ਦੀ ਵੀ ਕੀਤੀ ਸਮੀਖਿਆ ਮੀਟਿੰਗ ਵਿਚ 2025-26 ਅਤੇ 2026-27 ਦੌਰਾਨ ਸੀ.ਆਈ.ਏ. ਸ਼ਾਖਾ ਅਧੀਨ ਪ੍ਰਾਪਤ ਹੋਈਆਂ ਲੋਕ ਸ਼ਿਕਾਇਤਾਂ ਅਤੇ ਪ੍ਰਤੀਨਿਧਤਾਵਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੂੰ ਲੰਬਿਤ ਸ਼ਿਕਾਇਤਾਂ ਸਬੰਧੀ ਕਾਰਵਾਈ ਰਿਪੋਰਟਾਂ ਤੁਰੰਤ ਪੇਸ਼ ਕਰਨ, ਨਿਯਮਾਂ ਅਨੁਸਾਰ ਮਾਮਲਿਆਂ ਦਾ ਨਿਪਟਾਰਾ ਕਰਨ ਅਤੇ ਬਿਨੈਕਾਰਾਂ ਨੂੰ ਸਮੇਂ ਸਿਰ ਸੂਚਿਤ ਕਰਨ ਦੀ ਹਦਾਇਤ ਕੀਤੀ ਗਈ। ਅਸਟੇਟ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ ਨੇ ਜ਼ੋਰ ਦਿੱਤਾ ਕਿ ਦਫ਼ਤਰ ਦੀਆਂ ਸੇਵਾਵਾਂ ਲੋਕ-ਕੇਂਦ੍ਰਿਤ, ਪਾਰਦਰਸ਼ੀ ਅਤੇ ਸਮਾਂਬੱਧ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਲੰਬਿਤ ਮਾਮਲਿਆਂ ਦੇ ਨਿਪਟਾਰੇ ਦੇ ਨਾਲ-ਨਾਲ ਡਿਜੀਟਲ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਕਿਹਾ।
ਪਿਛਲੀ ਖ਼ਬਰ ਵਰਕ ਤੇ ਟੂਰਿਸਟ ਵੀਜ਼ਾ ਦੇ ਨਾਂਅ ’ ਤੇ 30.19 ਲੱਖ ਦੀ ਠੱਗੀ ਪ੍ਰਾਈਮ ਇਮੀਗ੍ਰੇਸ਼ਨ ਦੇ ਰੋਹਿਤ ਸ਼ੈੱਟੀ ਸਮੇਤ ਹੋਰਨਾਂ ਖ਼ਿ... ਅਗਲੀ ਖ਼ਬਰ ਮਹਿਮਾਨਾਂ ਦੀ ਆਮਦ ਤੋਂ ਲੈ ਕੇ ਕਾਨਫ਼ਰੰਸ ਦੇ ਸਮਾਪਤੀ ਸੈਸ਼ਨ ਤੱਕ ਦੀਆਂ ਤਿਆਰੀਆਂ ਦਾ ਲਿਆ ਜਾਇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।