ਘਰ ’ਚੋਂ 88 ਹਜ਼ਾਰ ਰੁਪਏ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਤੇ ਦਸਤਾਵੇਜ਼ ਚੋਰੀ
ਚੰਡੀਗੜ੍ਹ, 30 ਸਤੰਬਰ (ਕਪਿਲ ਵਧਵਾ)- ਮਨੀਮਾਜਰਾ ਵਿਖੇ ਇਕ ਘਰ ’ਚੋਂ ਅਣਪਛਾਤਾ ਵਿਅਕਤੀ 88 ਹਜ਼ਾਰ ਰੁਪਏ ਦੀ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਥਾਣਾ ਮਨੀਮਾਜਰਾ ਪੁਲਿਸ ਨੇ ਸੰਜੇ ਕੁਮਾਰ ਵਾਸੀ, ਮੋਰੀ ਗੇਟ, ਮਨੀਮਾਜਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਅਜੀਤ ਡੈਸਕ
01-10-2026