01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਚੋਰੀ ਦੇ ਸਾਮਾਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਖਰੜ, 30 ਸਤੰਬਰ (ਜੰਡਪੁਰੀ)-ਖਰੜ ਦੇ ਸੰਨੀ ਇਨਕਲੇਵ ਵਿਚਲੀ ਚੌਕੀ ਦੀ ਪੁਲਿਸ ਵਲੋਂ 2 ਮੁਲਜ਼ਮਾਂ ਅਵਤਾਰ ਸਿੰਘ ਉਰਫ਼ ਨੋਨੀ ਅਤੇ ਵਿੱਕੀ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਜਿੰਦਰ ਕੁਮਾਰ ਸਿੰਗਲਾ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਬ੍ਰਹਮਾਕੁਮਾਰ ਨਾਮਕ ਆਸ਼ਰਮ ਸੰਨੀ ਇਨਕਲੇਵ ਵਿਖੇ ਉਸਾਰੀ ਅਧੀਨ ਹੈ।

ਅਜੀਤ ਡੈਸਕ 01-10-2026
ਖਰੜ, 30 ਸਤੰਬਰ (ਜੰਡਪੁਰੀ)-ਖਰੜ ਦੇ ਸੰਨੀ ਇਨਕਲੇਵ ਵਿਚਲੀ ਚੌਕੀ ਦੀ ਪੁਲਿਸ ਵਲੋਂ 2 ਮੁਲਜ਼ਮਾਂ ਅਵਤਾਰ ਸਿੰਘ ਉਰਫ਼ ਨੋਨੀ ਅਤੇ ਵਿੱਕੀ ਨੂੰ ਚੋਰੀ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਰਜਿੰਦਰ ਕੁਮਾਰ ਸਿੰਗਲਾ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਬ੍ਰਹਮਾਕੁਮਾਰ ਨਾਮਕ ਆਸ਼ਰਮ ਸੰਨੀ ਇਨਕਲੇਵ ਵਿਖੇ ਉਸਾਰੀ ਅਧੀਨ ਹੈ। 2-4 ਦਿਨ ਪਹਿਲਾਂ ਆਸ਼ਰਮ ਵਿਚ ਬਿਜਲੀ ਦੇ ਫੀਟਿੰਗ ਸੰਬੰਧੀ ਤਾਰਾਂ ਅਤੇ ਹੋਰ ਸਾਜ਼ੋ-ਸਾਮਾਨ ਲੈ ਕੇ ਰੱਖਿਆ ਗਿਆ ਸੀ ਅਤੇ ਇਸੇ ਦੌਰਾਨ ਇਕ ਨਾਮਾਲੂਮ ਵਿਅਕਤੀ ਆਸ਼ਰਮ ਦੇ ਅੰਦਰ ਦਾਖ਼ਲ ਹੋਇਆ ਤੇ ਬਿਜਲੀ ਦੀਆਂ ਤਾਰਾਂ ਵਾਲਾ ਰੋਲ ਮੋਟਰਸਾਈਕਲ ‘ਤੇ ਰੱਖ ਕੇ ਫ਼ਰਾਰ ਹੋ ਗਿਆ, ਜਦਕਿ ਉਸ ਦਾ ਦੂਜਾ ਸਾਥੀ ਜਦੋਂ ਭੱਜਣ ਲੱਗਾ ਤਾਂ ਉਥੇ ਮੌਜੂਦ ਲੇਬਰ ਨੇ ਉਸ ਨੂੰ ਰੋਕ ਲਿਆ, ਜਿਸ ਦੇ ਹੱਥ ‘ਚ ਏ. ਸੀ. ਲਈ ਪਾਈਆਂ ਜਾਣ ਵਾਲੀਆਂ ਕਾਪਰ ਦੀਆਂ ਪਾਇਪਾਂ ਅਤੇ ਇਕ ਥੈਲੇ ‘ਚ ਚੋਰ ਸਾਮਾਨ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ 6 ਕਿੱਲੋ ਤਾਂਬਾ, 1 ਐਕਟਿਵਾ ਸਕੂਟਰ, 1 ਮੋਟਰਸਾਈਕਲ ਤੇ 1 ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਯੂਥ ਅਕਾਲੀ ਆਗੂ ਸਰਬਜੀਤ ਸਿੰਘ ਦੀ ਅਗਵਾਈ ਹੇਠ ਸੈਂਕੜੇ ਨੌਜਵਾਨ ਵੱਖ - ਵੱਖ ਪਾਰਟੀਆਂ ਛੱਡ ਕੇ ਹੋਏ ਸ਼੍ਰੋਮਣੀ ਅਕਾਲੀ ਦਲ (... ਅਗਲੀ ਖ਼ਬਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ 10 ਅਕਤੂਬਰ ਦੀ ਸੰਗਰੂਰ ਰੈਲੀ ’ ਚ ਸ਼ਾਮਿਲ ਹੋਣ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।