04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਨਗਲਾ ਰੋਡ ਤੋਂ ਪੀ . ਆਰ .-7 ਨੂੰ ਜਾਂਦੀ ਸੜਕ ਬਣੀ ਗੰਦੇ ਪਾਣੀ ਦੀ ਨਦੀ ਸੜਕ ’ਤੇ 1 ਮਹੀਨੇ ਤੋਂ ਚੱਲ ਰਿਹਾ ਸੀਵਰੇਜ ਦਾ ਪਾਣੀ

ਜ਼ੀਰਕਪੁਰ, 3 ਅਕਤੂਬਰ (ਮਨਿੰਦਰ ਸਿੰਘ)-ਨਗਲਾ ਰੋਡ ਤੋਂ ਪੀ. ਆਰ.

ਅਜੀਤ ਡੈਸਕ 04-10-2026
ਜ਼ੀਰਕਪੁਰ, 3 ਅਕਤੂਬਰ (ਮਨਿੰਦਰ ਸਿੰਘ)-ਨਗਲਾ ਰੋਡ ਤੋਂ ਪੀ. ਆਰ.-7 ਰੋਡ ਨੂੰ ਜੋੜਨ ਵਾਲੀ ਸੜਕ ‘ਤੇ ਪਿਛਲੇ ਕਰੀਬ ਇਕ ਮਹੀਨੇ ਤੋਂ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕਿੱਲੋਮੀਟਰ ਤੱਕ ਸੜਕ ‘ਤੇ ਪਾਣੀ ਫੈਲਣ ਕਾਰਨ ਇਥੇ ਹਾਲਾਤ ਨਦੀ ਵਰਗੇ ਬਣ ਗਏ ਹਨ। ਲੋਕਾਂ ਵਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਮੱਸਿਆ ਹੱਲ ਨਹੀਂ ਹੋ ਰਹੀ, ਜਿਸ ਕਾਰਨ ਸਥਾਨਕ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੜਕ ‘ਤੇ ਪਾਣੀ ਖੜ੍ਹਾ ਹੋਣ ਕਾਰਨ ਆਸ-ਪਾਸ ਦੀਆਂ ਕਈ ਸੁਸਾਇਟੀਆਂ ਤੇ ਵਪਾਰਕ ਅਦਾਰਿਆਂ ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੇ ਘਰਾਂ ਅਤੇ ਸ਼ੋਅਰੂਮਾਂ ਦੇ ਬਾਹਰ ਮਿੱਟੀ ਦੇ ਬੰਨ੍ਹ ਬਣਾਏ ਹੋਏ ਹਨ। ਕਈ ਥਾਵਾਂ ‘ਤੇ ਇੱਟਾਂ ਤੇ ਟਾਈਲਾਂ ਪਾ ਕੇ ਆਰਜ਼ੀ ਰਸਤੇ ਬਣਾਏ ਗਏ ਹਨ। ਗੰਦੇ ਪਾਣੀ ਕਾਰਨ ਬਦਬੂ ਫੈਲਣ ਦੇ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਵਧ ਗਿਆ ਹੈ। ਇਸੇ ਸੜਕ ‘ਤੇ ਇਕ ਵੱਡਾ ਨਿੱਜੀ ਸਕੂਲ ਅਤੇ ਅਸਥਾਈ ਮੰਡੀ ਵੀ ਲੱਗਦੀ ਹੈ, ਜਿਸ ਕਾਰਨ ਵਿਦਿਆਰਥੀਆਂ, ਮਾਪਿਆਂ ਅਤੇ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਸਨੀਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਨਿਕਾਸੀ ਪ੍ਰਬੰਧ ਸੁਚਾਰੂ ਨਾ ਕੀਤੇ ਗਏ ਤਾਂ ਉਹ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ। ਉਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ ‘ਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਉਹ ਅੱਜ ਹੀ ਟੀਮ ਸਮੇਤ ਮੌਕੇ ਦਾ ਜਾਇਜ਼ਾ ਲੈਣਗੇ। ਪਹਿਲਾਂ ਆਰਜ਼ੀ ਤੌਰ ‘ਤੇ ਪਾਣੀ ਦੀ ਨਿਕਾਸੀ ਕਰਵਾਈ ਜਾਵੇਗੀ ਅਤੇ ਬਾਅਦ ‘ਚ ਨਵੀਂ ਪਾਈਪ ਲਾਈਨ ਪਾ ਕੇ ਮਸਲੇ ਦਾ ਪੱਕਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੜਕ ਦੇ ਨਿਰਮਾਣ ਕਾਰਜ ਵੀ ਸ਼ੁਰੂ ਕਰਵਾਏ ਜਾ ਰਹੇ ਹਨ।
ਪਿਛਲੀ ਖ਼ਬਰ ਜੀ . ਐੱਮ . ਐੱਸ . ਐੱਚ -16 ’ ਚ ਰਾਸ਼ਟਰੀ ਸਵੈ - ਇੱਛਕ ਖੂਨਦਾਨ ਦਿਵਸ ਮਨਾਇਆ ਅਗਲੀ ਖ਼ਬਰ ਸੰਵਿਧਾਨਕ ਸੰਸਥਾਵਾਂ ’ ਤੇ ਕਬਜ਼ੇ ਕਰਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ ਭਾਜਪਾ - ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।