05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭਾਜਪਾ ਆਗੂ ਪਵਨ ਮਨੋਚਾ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ

ਖਰੜ, 4 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਬੀ. ਐਲ.

ਅਜੀਤ ਡੈਸਕ 05-10-2026
ਖਰੜ, 4 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਬੀ. ਐਲ. ਇੰਚਾਰਜ ਪਵਨ ਮਨੋਚਾ ਨੇ ਮਹਾਰਾਜਾ ਅੱਜ ਸਰੋਵਰ ਦੇ ਵਿਕਾਸ ਲਈ 93.94 ਕਰੋੜ ਰੁ. ਮਨਜ਼ੂਰ ਕਰਨ ਬਦਲੇ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਗਾਜੇਂਦਰ ਸਿੰਘ ਸ਼ੇਖਾਵਤ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਹ ਫ਼ੰਡ ਮਨਜ਼ੂਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਅੱਜ ਸਰੋਵਰ ਕਮੇਟੀ ਦੇ ਅਹੁਦੇਦਾਰ ਪਿਛਲੇ ਲੰਬੇ ਅਰਸੇ ਤੋਂ ਸਰੋਵਰ ਦੀ ਦੇਖਭਾਲ ਕਰ ਰਹੇ ਹਨ, ਜਿਸ ਕਾਰਨ ਅੱਜ ਇਹ ਰਾਸ਼ੀ ਮਨਜ਼ੂਰ ਹੋਣ ਨਾਲ ਸ਼ਹਿਰ ਦੀ ਦਿੱਖ ਹੋਰ ਵਧੀਆ ਬਣੇਗੀ ਅਤੇ ਦੂਰ-ਦੁਰਾਡੇ ਤੋਂ ਸ਼ਰਧਾਲੂ ਸ੍ਰੀ ਰਾਮ ਮੰਦਰ ਅਤੇ ਮਹਾਰਾਜਾ ਅੱਜ ਸਰਵੋਰ ਦੇ ਦਰਸ਼ਨ ਕਰਨ ਲਈ ਇਥੇ ਆਉਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਇਸ ਤਰ੍ਹਾਂ ਦੇ ਇਤਿਹਾਸਕ ਅਸਥਾਨਾਂ ਦੀ ਕਾਇਆ-ਕਲਪ ਕੀਤੀ ਹੈ।
ਪਿਛਲੀ ਖ਼ਬਰ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਹਸਨਪੁਰ ਵਿਖੇ ਮੀਟਿੰ... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਲਾਗਤ-ਪ੍ਰਭਾਵਸ਼ਾਲੀ ਸਿੰਗਲ ਕੈਮਰਾ-ਅਧਾਰਿਤ ਆਪਟੀਕਲ ਵਿਜ਼ਨ ਮਸ਼ੀਨ ਲਈ ਡਿਜ਼ਾਈਨ ਪੇਟੈਂਟ ਕੀਤਾ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।