ਪੰਜਾਬੀ ਸਾਹਿਤ ਸਭਾ ਦੀ ਮੀਟਿੰਗ
ਖਰੜ, 4 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਪੰਜਾਬੀ ਸਾਹਿਤ ਸਭਾ(ਰਜਿ:) ਖਰੜ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਹੋਈ ਪ੍ਰਧਾਨਗੀ ਮੰਡਲ ਵਿਚ ਮਨਮੋਹਨ ਸਿੰਘ ਦਾਊ ਸ਼੍ਰੋਮਣੀ ਸਾਹਿਤਕਾਰ, ਬਲਵਿੰਦਰ ਸਿੰਘ ਢਿੱਲੋਂ ਕਾਰਜਕਾਰੀ ਇੰਜੀਨੀਅਰ (ਰਿਟਾ:) ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਪਰਮਜੀਤ ਸਿੰਘ ਮਾਨ ਪ੍ਰਸਿੱਧ ਕਹਾਣੀਕਾਰ, ਸ਼ਾਮਿਲ ਹੋਏ ਸ਼ੁਰੂਆਤ ਵਿਚ ਪ੍ਰਸਿੱਧ ਹਾਸਰਸ ਲੇਖਕ ਸ਼੍ਰੀ ਕੇ. ਐਲ.
ਮ
ਮੀਟਿੰਗ ਵਿਖੇ ਬਲਵਿੰਦਰ ਸਿੰਘ ਢਿੱਲੋਂ ਅਤੇ ਅਮਰੀਕ ਸਿੰਘ ਹੈਪੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ : ਜੰਡਪੁਰੀ
05-10-2026
ਖਰੜ, 4 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)-ਪੰਜਾਬੀ ਸਾਹਿਤ ਸਭਾ(ਰਜਿ:) ਖਰੜ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਹੋਈ ਪ੍ਰਧਾਨਗੀ ਮੰਡਲ ਵਿਚ ਮਨਮੋਹਨ ਸਿੰਘ ਦਾਊ ਸ਼੍ਰੋਮਣੀ ਸਾਹਿਤਕਾਰ, ਬਲਵਿੰਦਰ ਸਿੰਘ ਢਿੱਲੋਂ ਕਾਰਜਕਾਰੀ ਇੰਜੀਨੀਅਰ (ਰਿਟਾ:) ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ ਪਰਮਜੀਤ ਸਿੰਘ ਮਾਨ ਪ੍ਰਸਿੱਧ ਕਹਾਣੀਕਾਰ, ਸ਼ਾਮਿਲ ਹੋਏ ਸ਼ੁਰੂਆਤ ਵਿਚ ਪ੍ਰਸਿੱਧ ਹਾਸਰਸ ਲੇਖਕ ਸ਼੍ਰੀ ਕੇ. ਐਲ. ਗਰਗ ਅਤੇ ਪ੍ਰਸਿੱਧ ਫੋਟੋਗ੍ਰਾਫਰ ਹਰਭਜਨ ਸਿੰਘ ਬਾਜਵਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਉਪਰੰਤ ਰਚਨਾਵਾਂ ਦੇ ਚੱਲੇ ਦੌਰ ਵਿਚ ਬੰਤ ਸਿੰਘ, ਦਲਬੀਰ ਸਿੰਘ ਸਰੋਆ, ਐਡਵੋਕੇਟ ਨੀਲਮ ਨਾਰੰਗ, ਗਾਇਕ ਤੇ ਗੀਤਕਾਰ ਰਾਜੂ ਨਹਰ, ਮੰਦਰ ਗਿੱਲ ਸਾਹਿਬ ਚੰਦੀਆ, ਅਮਰਜੀਤ ਕੌਰ ਮੋਰਿੰਡਾ, ਰਮਨ ਸੰਧੂ, ਰੁਪਿੰਦਰ ਕੌਰ ਹੁੰਦਲ, ਸੁਨੀਲਮ ਮੰਡ, ਰਤਨ ਬਾਬਕ ਵਾਲਾ, ਡਾ. ਜਸਪਾਲ ਜੱਸੀ, ਹਰਜੀਤ ਮਾਵੀ, ਸ਼ੌਕਇੰਦਰ ਕੋਰਾ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਡਾ. ਰਜਿੰਦਰ ਸਿੰਘ ਕੁਰਾਲੀ ਅਤੇ ਮਨਮੋਹਨ ਸਿੰਘ ਦਾਊ ਨੇ ਸਤਵਿੰਦਰ ਸਿੰਘ ਮੜੌਲਵੀ ਦੀਆਂ ਕਹਾਣੀਆਂ ਤੇ ਵਿਚਾਰ ਚਰਚਾ ਕੀਤੀ, ਇਸ ਉਪਰੰਤ ਬਲਵਿੰਦਰ ਸਿੰਘ ਢਿੱਲੋਂ ਅਤੇ ਅਮਰੀਕ ਸਿੰਘ ਹੈਪੀ ਨੂੰ ਸਾਹਿਤ ਸਭਾ ਵਲੋਂ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਸਿੰਗਲ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਮੰਚ ਸੰਚਾਲਕ ਡਾ. ਜਸਪਾਲ ਜੱਸੀ ਨੇ ਆਪਣੀਆਂ ਆਲੋਚਨਾਤਮਕ ਟਿੱਪਣੀਆਂ ਨਾਲ ਬਾਖੂਬੀ ਨਿਭਾਇਆ। ਇਹ ਜਾਣਕਾਰੀ ਪੰਜਾਬੀ ਸਾਹਿਤ ਸਭਾ ਖਰੜ (ਰਜਿ:) ਦੇ ਸਰਪਰਸਤ ਮਨਮੋਹਨ ਸਿੰਘ ਦਾਉਂ ਨੇ ਦਿੱਤੀ।