ਐੱਸ. ਏ. ਐੱਸ. ਨਗਰ, 6 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. 49 ਪੰਜਾਬ ਦੀ ਸੂਬਾ ਕਮੇਟੀ ਵਲੋਂ ਜਾਰੀ ਚੋਣ ਨੋਟੀਫ਼ਿਕੇਸ਼ਨ ਦੇ ਤਹਿਤ ਸਰਕਲ ਕਮੇਟੀ ਮੁਹਾਲੀ ਦੀ ਨਿਗਰਾਨੀ ਹੇਠ ਟੈਕਨੀਕਲ ਸਰਵਿਸਿਜ਼ ਯੂਨੀਅਨ ਖ਼ਾਸ ਮੰਡਲ ਮੁਹਾਲੀ ਅਤੇ ਓ ਅਤੇ ਐਮ 66 ਕੇ. ਵੀ. ਡਵੀਜ਼ਨ ਮੁਹਾਲੀ ਡਵੀਜ਼ਨਾਂ ਦੀ ਚੋਣ ਮੁਕੰਮਲ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿਚ ਗੁਰਮੀਤ ਸਿੰਘ ਨੂੰ ਡਵੀਜ਼ਨ ਕਮੇਟੀ ਖ਼ਾਸ ਮੰਡਲ ਮੁਹਾਲੀ ਦਾ ਪ੍ਰਧਾਨ, ਜਗਜੀਤ ਸਿੰਘ ਨੂੰ ਮੀਤ ਪ੍ਰਧਾਨ, ਅਜੀਤ ਸਿੰਘ ਨੂੰ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਨੂੰ ਸਹਾਇਕ ਸਕੱਤਰ ਅਤੇ ਜੈ ਪ੍ਰਕਾਸ਼ ਵਰਮਾ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਦੌਰਾਨ ੳ ਅਤੇ ਐਮ 66 ਕੇ. ਵੀ. ਡਵੀਜ਼ਨ ਮੁਹਾਲੀ ਦੀ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਅਮਨਪ੍ਰੀਤ ਸਿੰਘ ਨੂੰ ਪ੍ਰਧਾਨ, ਮਨਜੀਤ ਸਿੰਘ ਨੂੰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਬਲੌਂਗੀ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਸੁਖਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਹੋਈ ਇਸ ਚੋਣ ਨੂੰ ਸਰਕਲ ਕਮੇਟੀ ਵਲੋਂ ਮਾਨਤਾ ਦਿੱਤੀ ਗਈ। ਇਜਲਾਸ ਨੂੰ ਹੋਰਨਾਂ ਤੋਂ ਇਲਾਵਾ ਜਤਿੰਦਰ ਸਿੰਘ ਐੱਸ. ਡੀ. ਓ., ਗੁਰਬਖ਼ਸ਼ ਸਿੰਘ ਸਰਕਲ ਪ੍ਰਧਾਨ, ਲੱਖਾ ਸਿੰਘ ਕਨਵੀਨਰ, ਰਜਿੰਦਰ ਸਿੰਘ, ਵਿਜੈ ਕੁਮਾਰ, ਅਜੀਤ ਸਿੰਘ ਡਵੀ, ਸਕੱਤਰ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।