10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਚੰਡੀਗੜ੍ਹ ’ਚ ਫਾਹੇ ਨਾਲ ਲਟਕਦੀਆਂ ਮਿਲੀਆਂ ਦੋ ਨੌਜਵਾਨਾਂ ਦੀਆਂ ਲਾਸ਼ਾਂ

ਚੰਡੀਗੜ੍ਹ, 9 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਦੋ ਵੱਖ-ਵੱਖ ਥਾਵਾਂ ’ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਪਹਿਲਾ ਮਾਮਲਾ ਰਾਮਦਰਬਾਰ ਫੇਜ਼-1 ਦਾ ਹੈ, ਜਿੱਥੇ ਰਜਤ ਦੀ ਲਾਸ਼ ਉਸ ਦੇ ਘਰ ਵਿਚ ਪੱਖੇ ਨਾਲ ਲਟਕਦੀ ਮਿਲੀ, ਜਦਕਿ ਦੂਜੀ ਘਟਨਾ ਸੈਕਟਰ-25 ਵਿਚ ਵਾਪਰੀ, ਜਿੱਥੇ 30 ਸਾਲਾ ਮੋਹਿਤ ਆਪਣੇ ਕਮਰੇ ਵਿਚ ਫਾਹੇ ਨਾਲ ਲਟਕਦਾ ਮਿਲਿਆ।

ਅਜੀਤ ਡੈਸਕ 10-10-2026
ਚੰਡੀਗੜ੍ਹ, 9 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਵਿਚ ਦੋ ਵੱਖ-ਵੱਖ ਥਾਵਾਂ ’ਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਪਹਿਲਾ ਮਾਮਲਾ ਰਾਮਦਰਬਾਰ ਫੇਜ਼-1 ਦਾ ਹੈ, ਜਿੱਥੇ ਰਜਤ ਦੀ ਲਾਸ਼ ਉਸ ਦੇ ਘਰ ਵਿਚ ਪੱਖੇ ਨਾਲ ਲਟਕਦੀ ਮਿਲੀ, ਜਦਕਿ ਦੂਜੀ ਘਟਨਾ ਸੈਕਟਰ-25 ਵਿਚ ਵਾਪਰੀ, ਜਿੱਥੇ 30 ਸਾਲਾ ਮੋਹਿਤ ਆਪਣੇ ਕਮਰੇ ਵਿਚ ਫਾਹੇ ਨਾਲ ਲਟਕਦਾ ਮਿਲਿਆ। ਦੋਵਾਂ ਮਾਮਲਿਆਂ ਵਿਚ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬੇਸੁੱਧ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਰਾਮਦਰਬਾਰ ਫੇਜ਼-1 ਰਹਿਣ ਵਾਲੇ ਰਜਤ ਦੀ ਲਾਸ਼ ਵੀਰਵਾਰ ਰਾਤ ਨੂੰ ਘਰ ਦੀ ਚੌਥੀ ਮੰਜ਼ਿਲ ’ਤੇ ਪੱਖੇ ਨਾਲ ਲਟਕਦੀ ਮਿਲੀ। ਮ੍ਰਿਤਕ ਦੇ ਜੀਜਾ ਖਲੀਲ ਮੁਹੰਮਦ ਅਨੁਸਾਰ ਰਾਤ ਕਰੀਬ 9.30 ਵਜੇ ਰਜਤ ਦੀ ਮਾਂ ਹੇਠਾਂ ਗਈ ਹੋਈ ਸੀ, ਜਦਕਿ ਰਜਤ ਉੱਪਰ ਆਪਣੇ ਕਮਰੇ ਵਿਚ ਚਲਾ ਗਿਆ ਸੀ। ਕੁਝ ਸਮੇਂ ਬਾਅਦ ਜਦੋਂ ਉਸ ਦੀ ਮਾਂ ਵਾਪਸ ਆਈ ਅਤੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਰਜਤ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਉਸ ਨੂੰ ਜੀ.ਐੱਮ.ਸੀ.ਐੱਚ. ਸੈਕਟਰ-32 ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਰਜਤ ਨਸ਼ੇ ਦਾ ਆਦੀ ਸੀ। ਹਾਲਾਂਕਿ ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਦੂਜੀ ਘਟਨਾ ਸੈਕਟਰ-25 ਦੀ ਹੈ, ਜਿੱਥੇ 30 ਸਾਲਾ ਮੋਹਿਤ ਦੀ ਲਾਸ਼ ਉਸ ਦੇ ਕਮਰੇ ਵਿਚ ਫਾਹੇ ਨਾਲ ਲਟਕਦੀ ਮਿਲੀ। ਮੋਹਿਤ ਅਣਵਿਆਹਿਆ ਸੀ ਅਤੇ ਪਰਿਵਾਰ ਨਾਲ ਰਹਿੰਦਾ ਸੀ। ਸ਼ੁੱਕਰਵਾਰ ਸਵੇਰੇ ਜਦੋਂ ਉਸ ਦੀ ਮਾਂ ਕਮਰੇ ਵਿਚ ਉਸ ਨੂੰ ਪਾਣੀ ਦੇਣ ਗਈ ਤਾਂ ਉਸ ਨੇ ਮੋਹਿਤ ਨੂੰ ਫਾਹੇ ਨਾਲ ਲਟਕਿਆ ਦੇਖਿਆ। ਇਸ ਤੋਂ ਬਾਅਦ ਪਰਿਵਾਰ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਵਲੋਂ ਦੋਵਾਂ ਮਾਮਲਿਆਂ ਸਬੰਧੀ ਬੀਐੱਨਐੱਸਐੱਸ ਦੀ ਧਾਰਾ 196 ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੇ ‘ ਇਨਕਿਊਬੇਟਰ ਐਂਡ ਕੈਪੀਟਲ ਸਮਿੱਟ ’ ਅਤੇ ‘ ਇਸਬੈਕਨ 2026’ ’ ਚ ਦੇਸ਼ ਭਰ ਤੋਂ 400 ਇਨਕਿਊਬੇਟ... ਅਗਲੀ ਖ਼ਬਰ ਪੈਸਕੋ ਨੇ ਪਿਛਲੇ ਇਕ ਸਾਲ ਵਿਚ 5,000 ਤੋਂ ਵੱਧ ਨੌਕਰੀਆਂ ਦਿੱਤੀਆਂ : ਮੋਹਿੰਦਰ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।