11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪਿੰਡ ਜਗਤਪੁਰਾ ਵਿਖੇ ਮੁਫ਼ਤ ਮੈਡੀਕਲ ਕੈਂਪ ਦੌਰਾਨ 550 ਤੋਂ ਵੱਧ ਮਰੀਜ਼ਾਂ ਦੀ ਜਾਂਚ ਲੋੜਵੰਦਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ

ਐੱਸ. ਏ.

ਪਿੰਡ ਜਗਤਪੁਰਾ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ। ਅਜੀਤ ਤਸਵੀਰ 11-10-2026
ਐੱਸ. ਏ. ਐੱਸ. ਨਗਰ, 10 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪਿੰਡ ਜਗਤਪੁਰਾ ਵਿਖੇ ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ 550 ਤੋਂ ਵੱਧ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਕੈਂਪ ‘ਚ ਪਿੰਡ ਜਗਤਪੁਰਾ ਤੋਂ ਇਲਾਵਾ ਆਲੇ-ਦੁਆਲੇ ਦੇ ਹੋਰ ਕਈ ਪਿੰਡਾਂ ਦੇ ਲੋਕਾਂ ਨੇ ਵੀ ਹਿੱਸਾ ਲੈਂਦਿਆਂ ਆਪਣੀ ਸਿਹਤ ਦੀ ਜਾਂਚ ਕਰਵਾਈ। ਕੈਂਪ ਦੌਰਾਨ ਮਾਹਿਰ ਡਾਕਟਰੀ ਟੀਮਾਂ ਵਲੋਂ ਮੁੱਖ ਤੌਰ ‘ਤੇ ਚਮੜੀ ਦੇ ਰੋਗਾਂ, ਦੰਦਾਂ ਦੀਆਂ ਸਮੱਸਿਆਵਾਂ ਅਤੇ ਅੱਖਾਂ ਦੀ ਜਾਂਚ ਸੰਬੰਧੀ ਸੇਵਾਵਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮਰੀਜ਼ਾਂ ਦੇ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਕੀਤੀ ਗਈ, ਜਦਕਿ ਮਰੀਜ਼ਾਂ ਨੂੰ ਉਨ੍ਹਾਂ ਦੀ ਸਿਹਤ ਸੰਬੰਧੀ ਲੋੜ ਅਨੁਸਾਰ ਡਾਕਟਰੀ ਸਲਾਹ ਅਤੇ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੈਂਪ ਦੀ ਸਫ਼ਲਤਾ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਵੀ ਹਲਕਾ ਮੁਹਾਲੀ ਦੇ ਪਿੰਡਾਂ ਅੰਦਰ ਅਜਿਹੇ ਮੈਡੀਕਲ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਇਸ ਕੈਂਪ ਨੂੰ ਸਫ਼ਲ ਬਣਾਉਣ ‘ਚ ਜਗਤਪੁਰਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ-ਵੱਖ ਪਿੰਡਾਂ ਦੇ ਪੰਚਾਂ, ਨੰਬਰਦਾਰਾਂ ਅਤੇ ਪਤਵੰਤਿਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਅੰਤ ‘ਚ ਉਨ੍ਹਾਂ ਸਮੁੱਚੇ ਸਹਿਯੋਗੀਆਂ ਅਤੇ ਮੈਡੀਕਲ ਟੀਮਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਕੈਂਪ ਦੌਰਾਨ ਰਾਨ ‘ਤੇਰਾ-ਤੇਰਾ ਸੰਸਥਾ’ ਵਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ‘ਚ ਗੁਰਦੇਵ ਸਿੰਘ ਚੌਹਾਨ, ਗੁਰਮੀਤ ਸਿੰਘ, ਰਾਜਾ ਕੰਵਰਜੋਤ ਸਿੰਘ ਮੁਹਾਲੀ, ਸਿਮਰ ਸਿੰਘ, ਅਜੈਬ ਸਿੰਘ ਬਾਕਰਪੁਰ, ਡਾ. ਤੇਹਲ ਸਿੰਘ (ਜਗਤਪੁਰਾ), ਹਰਵਿੰਦਰ ਸਿੰਘ ਨੰਬਰਦਾਰ ਕੰਡਾਲਾ, ਸੁਰਿੰਦਰ ਸਿੰਘ ਨੰਬਰਦਾਰ ਜਗਤਪੁਰਾ, ਇੰਦਰਜੀਤ ਸਿੰਘ ਨਡਿਆਲੀ, ਰੌਸ਼ਨ ਅਲੀ ਨਡਿਆਲੀ, ਕਰਮਜੀਤ ਸਿੰਘ ਅਲੀਪੁਰ, ਰਣਜੀਤ ਸਿੰਘ ਪੰਚਾਇਤ ਮੈਂਬਰ ਰੁੜਕਾ, ਦੇਵ ਸਿੰਘ ਕੰਬਾਲੀ ਅਤੇ ਨਾਇਬ ਸਿੰਘ ਪਾਪੜੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਲਾਂਪੁਰ ਵਿਖੇ ਐੱਸ . ਆਈ . ਆਰ . ਅਤੇ ਵੋਟ ਚੋਰੀ ਦੇ ਮੁੱਦੇ ਨੂੰ ਲੈ ਕੇ ਮਹਿਲਾ ਕਾਂਗਰਸ ਵਲੋਂ ਰੋਸ ਮੁਜ਼ਾਹਰਾ ਅਗਲੀ ਖ਼ਬਰ ਸੁਖਬੀਰ ਵਲੋਂ ਵਿਲੀ ਨੂੰ ਚੰਡੀਗੜ੍ਹ ਪਾਰਟੀ ਇਕਾਈ ਦੇ ਪ੍ਰਧਾਨ ਤੇ ਬੀਬੀ ਜੌਹਲ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਕੀਤਾ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।