11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਵਲੋਂ ਦਰਸਾਏ ਗਏ ਮਾਰਗ ’ ਤੇ ਚੱਲਣਾ ਚਾਹੀਦਾ ਹੈ - ਗਿੱਲ

ਖਰੜ, 10 ਅਕਤੂਬਰ (ਜੰਡਪੁਰੀ)-ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ੍ਰੀ ਰਾਮ ਲੀਲ੍ਹਾ ਕਲੱਬ ਦੁਸਹਿਰਾ ਗਰਾਊਂਡ ਦੀ ਪ੍ਰਬੰਧਕ ਕਮੇਟੀ ਵਲੋਂ ਰਾਮ ਲੀਲ੍ਹਾ ਦੇ ਮੰਚਨ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਰਾਮ ਲੀਲ੍ਹਾ ਦੀ ਪਹਿਲੀ ਰਾਤ ਦਾ ਉਦਘਾਟਨ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਵਲੋਂ ਕੀਤਾ ਗਿਆ।

ਅਜੀਤ ਡੈਸਕ 11-10-2026
ਖਰੜ, 10 ਅਕਤੂਬਰ (ਜੰਡਪੁਰੀ)-ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸ੍ਰੀ ਰਾਮ ਲੀਲ੍ਹਾ ਕਲੱਬ ਦੁਸਹਿਰਾ ਗਰਾਊਂਡ ਦੀ ਪ੍ਰਬੰਧਕ ਕਮੇਟੀ ਵਲੋਂ ਰਾਮ ਲੀਲ੍ਹਾ ਦੇ ਮੰਚਨ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਰਾਮ ਲੀਲ੍ਹਾ ਦੀ ਪਹਿਲੀ ਰਾਤ ਦਾ ਉਦਘਾਟਨ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਵਲੋਂ ਕੀਤਾ ਗਿਆ। ਇਸ ਮੌਕੇ ਗਿੱਲ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਵਲੋਂ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਰਾਮ ਲੀਲ੍ਹਾ ਦੌਰਾਨ ਦਰਸਾਇਆ ਜਾਂਦਾ ਹੈ ਕਿ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਕਿਵੇਂ ਕਰਨਾ ਹੈ ਅਤੇ ਭੈਣ-ਭਰਾਵਾਂ ਦਾ ਆਪਸ ‘ਚ ਕਿੰਨਾ ਪਿਆਰ ਹੁੰਦਾ ਹੈ ਅਤੇ ਮੋਹ ਮਾਇਆ ਦਾ ਤਿਆਗ ਕਿਵੇਂ ਕਰਨਾ ਚਾਹੀਦਾ ਹੈ। ਇਸੇ ਦੌਰਾਨ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਗਿੱਲ ਨੇ ਕਿਹਾ ਕਿ ਸ੍ਰੀ ਰਾਮ ਲੀਲ੍ਹਾ ਕਲੱਬ ਵਲੋਂ ਹਰ ਸਾਲ ਨਵੀਂਆਂ ਤਕਨੀਕਾਂ ਦਾ ਸਹਾਰਾ ਲੈਂਦਿਆਂ ਦਰਸ਼ਕਾਂ ਨੂੰ ਵੱਖ-ਵੱਖ ਸੀਨ ਦਿਖਾਏ ਜਾਂਦੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਕਾਲਾ, ਪਰਮਿੰਦਰ ਸਿੰਘ ਲੌਂਗੀਆ, ਕਲੱਬ ਪ੍ਰਧਾਨ ਹਿੰਮਤ ਸ਼ਰਮਾ, ਜਤਿੰਦਰ ਗੁਪਤਾ, ਜੁਝਾਰ ਸਿੰਘ ਲੌਂਗੀਆ, ਪ੍ਰੇਮ ਪ੍ਰਕਾਸ਼, ਮਨਜੀਤ ਸਿੰਘ ਬੈਦਵਾਣ, ਸੁਭਾਸ਼ ਅਗਰਵਾਲ ਤੇ ਕਾਲਾ ਸਿੰਘ ਸੈਣੀ ਸਮੇਤ ਵੱਡੀ ਗਿਣਤੀ ‘ਚ ਦਰਸ਼ਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਾਲ 2026 ਦੇ ਸਟੈਨਫੋਰਡ - ਐਲਸੇਵੀਅਰ ਸੂਚੀ ’ ਚ ਵਿਸ਼ਵ ਦੇ 2 ਅਗਲੀ ਖ਼ਬਰ ਮੁੱਲਾਂਪੁਰ ਵਿਖੇ ਐੱਸ . ਆਈ . ਆਰ . ਅਤੇ ਵੋਟ ਚੋਰੀ ਦੇ ਮੁੱਦੇ ਨੂੰ ਲੈ ਕੇ ਮਹਿਲਾ ਕਾਂਗਰਸ ਵਲੋਂ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।