11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰਿਆਤ - ਬਾਹਰਾ ਯੂਨੀਵਰਸਿਟੀ ਦੇ ‘ ਐੱਚ . ਆਰ . ਕਾਨਕਲੇਵ ’ ’ ਚ ਕੈਂਪਸ ਤੇ ਕਾਰਪੋਰੇਟ ਜਗਤ ਵਿਚਲਾ ਪਾੜਾ ਘਟਾਉਣ ’ ਤੇ ਦਿੱਤਾ ਜ਼ੋਰ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਤਿਆਰ ਕਰਨ ’ਤੇ ਕੀਤੀ ਚਰਚਾ

ਐੱਸ. ਏ.

ਰਿਆਤ-ਬਾਹਰਾ ਯੂਨੀਵਰਸਿਟੀ ਵਲੋਂ ਕਰਵਾਏ ਗਏ ‘ਐੱਚ. ਆਰ. ਕਾਨਕਲੇਵ-2026’ ‘ਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਤਸਵੀਰ ਸਾਂਝੀ ਕਰਵਾਉਂਦੀਆਂ ਹੋਈਆਂ। ਅਜੀਤ ਤਸਵੀਰ 11-10-2026
ਐੱਸ. ਏ. ਐੱਸ. ਨਗਰ, 10 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਰਿਆਤ-ਬਾਹਰਾ ਯੂਨੀਵਰਸਿਟੀ ਵਲੋਂ ‘ਐੱਚ. ਆਰ. ਕਾਨਕਲੇਵ-2026’ ਕਰਵਾਇਆ ਗਿਆ, ਜਿਸ ‘ਚ ਪ੍ਰਮੁੱਖ ਮਨੁੱਖੀ ਸ੍ਰੋਤ ਮਾਹਿਰਾਂ, ਕਾਰਪੋਰੇਟ ਅਧਿਕਾਰੀਆਂ, ਉਦਯੋਗ ਮਾਹਿਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਸ਼ਿਰਕਤ ਕੀਤੀ। ਕਾਨਕਲੇਵ ਦੌਰਾਨ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਵਧਾਉਣ, ਕਾਰਜ ਸਥਾਨ ਦੀਆਂ ਬਦਲਦੀਆਂ ਲੋੜਾਂ ਅਤੇ ਅਕਾਦਮਿਕ ਸਿੱਖਿਆ ਤੇ ਉਦਯੋਗ ਵਿਚਕਾਰਲੇ ਪਾੜੇ ਨੂੰ ਪੂਰਾ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਕਾਨਕਲੇਵ ਦਾ ਵਿਸ਼ਾ ‘ਐਜੂਕੇਸ਼ਨ. ਐਕਸਈ ਤੋਂ ਕਾਰਪੋਰੇਟ. ਐਕਸਈ ਤੱਕ-ਉਹ ਹਕੀਕਤ ਜਿਸ ਬਾਰੇ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ’ ਸੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਾਰਪੋਰੇਟ ਜਗਤ ਦੀਆਂ ਤੇਜ਼ੀ ਨਾਲ ਬਦਲ ਰਹੀਆਂ ਲੋੜਾਂ ਅਤੇ ਚੁਣੌਤੀਆਂ ਲਈ ਤਿਆਰ ਕਰਨਾ ਸੀ। ਕਾਨਕਲੇਵ ‘ਚ ਉਨਮੇਸ਼ ਪਵਾਰ ਸਲਾਹਕਾਰ ਅਤੇ ਏਂਜਲ ਨਿਵੇਸ਼ਕ ਨੀਵ ਵੈਂਚਰਜ਼, ਗੁੰਜਨ ਰਾਮਚੰਦਾਨੀ ਡਾਇਰੈਕਟਰ ਲੀਡਰਸ਼ਿਪ ਟਰਾਂਸਫਾਰਮੇਸ਼ਨ ਕੇ. ਪੀ. ਐਮ. ਜੀ., ਕਪਿਲ ਗੌਤਮ ਕੈੱਲਾ ਐਨ. ਸੀ. ਐੱਸ. ਗਰੁੱਪ, ਸਮਿਤਾ ਨਾਰਕਰ ਇਨਫਿਨਿਟ ਅਪਟਾਈਮ, ਡਾ. ਧਰੁਵ ਚੋਪੜਾ ਏ. ਵੀ. ਪੀ.-ਐੱਚ. ਆਰ. ਈ. ਐਕਸ. ਐੱਲ. ਸਰਵਿਸਿਜ਼, ਅਮਿਤਾ ਕਰਾਡਖੇਡਕਰ ਮਾਸਟਰ ਕਾਰਡ, ਪ੍ਰਵੇਜ਼ ਸਿਰਾਜ ਲੂਪਿਨ, ਮੇਖੋਲਾ ਗਾਂਗੁਲੀ ਵੈਲਸਪਨ, ਸਾਹਿਲ ਨਈਅਰ ਕੇ. ਪੀ. ਐਮ. ਜੀ. ਅਤੇ ਸੁਸ਼ਾਂਤ ਸ਼ਰਮਾ ਈ. ਵਾਈ. ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਰਿਆਤ-ਬਾਹਰਾ ਗਰੁੱਪ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਬਾਹਰਾ, ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਗਰੁੱਪ ਵਾਈਸ ਪ੍ਰੈਜ਼ੀਡੈਂਟ ਪਲੇਸਮੈਂਟ ਵਿਕਰਮ ਸਿੰਘ ਵੀ ਹਾਜ਼ਰ ਰਹੇ। ਇਸ ਮੌਕੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਭਾਈਵਾਲੀ ਮਜ਼ਬੂਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਨੂੰ ਪੇਸ਼ੇਵਰ ਖੇਤਰ ਦੀਆਂ ਉੱਭਰ ਰਹੀਆਂ ਲੋੜਾਂ ਦੇ ਅਨੁਕੂਲ ਬਣਾਉਣਾ ਸਮੇਂ ਦੀ ਅਹਿਮ ਲੋੜ ਹੈ। ਇਸੇ ਦੌਰਾਨ ਉਨਮੇਸ਼ ਪਵਾਰ ਨੇ ‘ਦਿ ਐਮ. ਬੀ. ਏ. ਟ੍ਰੈਪਬੁੱਕ : ਪੰਜ ਗ਼ਲਤੀਆਂ, ਪੰਜ ਹੱਲ ਅਤੇ ਅੱਗੇ ਵਧਣ ਦੇ ਪੰਜ ਤਰੀਕੇ’ ਵਿਸ਼ੇ ‘ਤੇ ਮੁੱਖ ਭਾਸ਼ਣ ਦਿੱਤਾ। ਇਸ ਮੌਕੇ ਯੂਨੀਵਰਸਿਟੀ ਦੇ ਆਗੂਆਂ, ਡੀਨ, ਡਾਇਰੈਕਟਰ ਅਤੇ ਉਦਯੋਗ ਦੇ ਨੁਮਾਇੰਦਿਆਂ ਨੇ ਅਕਾਦਮਿਕ ਪ੍ਰੋਗਰਾਮਾਂ ‘ਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਉੱਭਰ ਰਹੀਆਂ ਤਕਨੀਕਾਂ ਨੂੰ ਸ਼ਾਮਿਲ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਚਰਚਾ ਕੀਤੀ। ਪ੍ਰੋਗਰਾਮ ਦੀ ਸਮਾਪਤੀ ਮੌਕੇ ਚਾਂਸਲਰ ਬਾਹਰਾ ਨੇ ਨਵੀਨਤਾ, ਤਜ਼ਰਬੇ-ਆਧਾਰਿਤ ਸਿੱਖਿਆ ਅਤੇ ਪ੍ਰਮੁੱਖ ਕਾਰਪੋਰੇਟ ਸੰਸਥਾਵਾਂ ਨਾਲ ਮਜ਼ਬੂਤ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਕਾਨਕਲੇਵ ਦੀ ਸਮਾਪਤੀ ਅਕਾਦਮਿਕ ਅਤੇ ਉਦਯੋਗਿਕ ਖੇਤਰਾਂ ਵਿਚਕਾਰ ਨਿਰੰਤਰ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਪੇਸ਼ੇਵਰ ਚੁਣੌਤੀਆਂ ਲਈ ਤਿਆਰ ਕਰਨ ਦੇ ਸੰਦੇਸ਼ ਨਾਲ ਹੋਈ।
ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਲੋਂ ‘ ਕੈਂਪਸ ਟੈਂਕ ’ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਭਾਰਤ ਦੀ ਨੌਜਵਾਨ ਪੀੜ੍ਹੀ ਵਲੋਂ ਮੌਜੂਦਾ ਮੌਕ... ਅਗਲੀ ਖ਼ਬਰ -ਮਾਮਲਾ ਨੇਚਰ ਪਾਰਕ ’ਚ ਮਿਲੀ ਲਾਸ਼ ਦਾ- ਪੁਲਿਸ ਨੇ 24 ਘੰਟੇ ਦੇ ਅੰਦਰ ਸੁਲਝਾਈ ਕਤਲ ਦੀ ਗੁੱਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।