16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਮਹਾਰਾਣਾ ਪ੍ਰਤਾਪ ਭਵਨ ਲਾਲੜੂ ਦੇ ਪ੍ਰਧਾਨ ਸੰਜੀਵ ਰਾਣਾ ਨਹੀਂ ਰਹੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਲਾਲੜੂ, 15 ਅਕਤੂਬਰ (ਰਾਜਬੀਰ ਸਿੰਘ)-ਮਹਾਰਾਣਾ ਪ੍ਰਤਾਪ ਭਵਨ ਰਜਿਸਟਰਡ ਸੁਸਾਇਟੀ ਲਾਲੜੂ ਦੇ ਪ੍ਰਧਾਨ ਸੰਜੀਵ ਰਾਣਾ (ਸੰਜੂ ਰਾਣਾ) ਦਾ ਅਚਾਨਕ ਦੇਹਾਂਤ ਹੋ ਗਿਆ ਹੈ । ਕਰੀਬ 48 ਸਾਲਾਂ ਸੰਜੀਵ ਰਾਣਾ ਆਪਣੇ ਪਿੱਛੇ ਪਤਨੀ ਤੇ ਇਕ ਪੁੱਤਰ ਛੱਡ ਗਏ ਹਨ ।

ਅਜੀਤ ਡੈਸਕ 16-10-2026
ਲਾਲੜੂ, 15 ਅਕਤੂਬਰ (ਰਾਜਬੀਰ ਸਿੰਘ)-ਮਹਾਰਾਣਾ ਪ੍ਰਤਾਪ ਭਵਨ ਰਜਿਸਟਰਡ ਸੁਸਾਇਟੀ ਲਾਲੜੂ ਦੇ ਪ੍ਰਧਾਨ ਸੰਜੀਵ ਰਾਣਾ (ਸੰਜੂ ਰਾਣਾ) ਦਾ ਅਚਾਨਕ ਦੇਹਾਂਤ ਹੋ ਗਿਆ ਹੈ । ਕਰੀਬ 48 ਸਾਲਾਂ ਸੰਜੀਵ ਰਾਣਾ ਆਪਣੇ ਪਿੱਛੇ ਪਤਨੀ ਤੇ ਇਕ ਪੁੱਤਰ ਛੱਡ ਗਏ ਹਨ । ਜ਼ਿਕਰਯੋਗ ਹੈ ਕਿ ਸੰਜੀਵ ਰਾਣਾ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ ਤੇ ਉਨ੍ਹਾਂ ਦੇ ਦੋ ਭਰਾਵਾਂ ਤੇ ਪਿਤਾ ਜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਇਸ ਤਰ੍ਹਾਂ ਇਸ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ । ਸੰਜੀਵ ਰਾਣਾ ਪਿਛਲੇ ਲੰਮੇ ਸਮੇਂ ਤੋਂ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ । ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਲਾਲੜੂ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ ਤੇ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਮਨੂੰ ਰਾਣਾ ਨੇ ਵਿਖਾਈ। ਸੰਜੀਵ ਰਾਣਾ ਦੇ ਦਿਹਾਂਤ ਉਤੇ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ, ਭਾਜਪਾ ਆਗੂ ਮਨਪ੍ਰੀਤ ਬੰਨੀ ਸੰਧੂ ,ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਨਿਰਮੈਲ ਸਿੰਘ ਜੌਲਾ ਕਲਾਂ, ਸੀ. ਪੀ. ਆਈ. (ਐਮ) ਮੁਹਾਲੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚੰਦਰਪਾਲ ਲਾਲੜੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੁੱਲੂ ਰਾਣਾ ਅਤੇ ਸਤੀਸ਼ ਰਾਣਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੁਕੇਸ਼ ਰਾਣਾ, ਕਾਂਗਰਸੀ ਆਗੂ ਮਾਸਟਰ ਮੋਹਨ ਸਿੰਘ, ਸੁਸ਼ੀਲ ਰਾਣਾ ਮਗਰਾ, ਭੂਮ ਸਿੰਘ ਨਗਲਾ ਤੇ ਭੁਪਿੰਦਰ ਸਿੰਘ ਰਾਣੀ ਮਾਜਰਾ ਆਦਿ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ।
ਪਿਛਲੀ ਖ਼ਬਰ ਥਾਰ ਦੀ ਲਪੇਟ ’ਚ ਆਉਣ ਕਾਰਨ ਦੋ ਸਾਲਾ ਮਾਸੂਮ ਦੀ ਮੌਤ, ਚਾਲਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪਿੰਡਾਂ ਦੇ ਸਰਕਾਰੀ ਸਕੂਲਾਂ ’ ਚ ਅਧਿਆਪਕਾਂ ਦੀ ਘਾਟ , ਸ਼ਹਿਰੀ ਸਕੂਲਾਂ ’ ਚ ਤਾਇਨਾਤੀਆਂ ’ ਤੇ ਉੱਠੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।