ਐੱਸ. ਏ. ਐੱਸ. ਨਗਰ, 23 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਫੇਜ਼-9 ਸਥਿਤ 66 ਕੇ. ਵੀ. ਗਰਿੱਡ ਦੀ ਜ਼ਰੂਰੀ ਮੁਰੰਮਤ ਦੇ ਚਲਦਿਆਂ ਅੱਜ 24 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਜ. ਗੁਰਸੇਵਕ ਸਿੰਘ ਸੰਧੂ (ਏ. ਈ. ਈ. ਟੈੱਕ-2 ਪੀ. ਐੱਸ. ਪੀ. ਸੀ. ਐੱਲ. ਮੁਹਾਲੀ) ਨੇ ਦੱਸਿਆ ਕਿ ਇਸ ਕਾਰਨ ਮੁਹਾਲੀ ਦੇ ਉਦਯੋਗਿਕ ਖੇਤਰ ਫੇਜ਼-9, ਸੈਕਟਰ-82 ਜੇ. ਐੱਲ. ਪੀ. ਐੱਲ, ਸੈਕਟਰ-66, ਸੈਕਟਰ-65 ਤੇ ਸੈਕਟਰ-48 ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।