01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਮੁਹਾਲੀ ਦੀ ਆਈ . ਟੀ . ਕੰਪਨੀ ਦਾ ਸੋਰਸ ਕੋਡ ਚੋਰੀ ਕਰਕੇ ਦਿੱਲੀ ਦੀ ਫਰਮ ਨੂੰ ਦੇਣ ਦੇ ਦੋਸ਼ ਹੇਠ 5 ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਐੱਸ. ਏ.

ਅਜੀਤ ਡੈਸਕ 01-11-2026
ਐੱਸ. ਏ. ਐੱਸ. ਨਗਰ, 31 ਅਕਤੂਬਰ (ਕਪਿਲ ਵਧਵਾ)-ਮੁਹਾਲੀ ਦੇ ਆਈ. ਟੀ. ਸਿਟੀ ਸੈਕਟਰ-83 ਸਥਿਤ ਇਕ ਆਈ. ਟੀ. ਕੰਪਨੀ ਦਾ ਸੋਰਸ ਕੋਡ ਅਤੇ ਗ੍ਰਾਹਕਾਂ ਦਾ ਡਾਟਾ ਚੋਰੀ ਕਰਕੇ ਦਿੱਲੀ ਦੀ ਇਕ ਵਿੱਤੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਨਾਲ ਸਾਂਝਾ ਕਰਨ ਦੇ ਦੋਸ਼ ਹੇਠ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ 5 ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ‘ਤੇ ਕੰਪਨੀ ਦੀ ਕ੍ਰੈਡ ਐਪ ਦਾ ਡਾਟਾ ਨਿੱਜੀ ਈ-ਮੇਲ ਅਤੇ ਸਿਸਟਮ ਵਿਚ ਕਾਪੀ ਕਰਨ ਦੇ ਨਾਲ-ਨਾਲ ਉਧਾਰ ਬਾਕਸ ਨਾਂਅ ਦੀ ਐਪ ਤਿਆਰ ਕਰਨ ਅਤੇ ਉਸ ਦੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਵਿਚ ਮਦਦ ਕਰਨ ਦੇ ਦੋਸ਼ ਅੱਗੇ ਹਨ। ਕੋਡਬੂ ਇਨੋਵੇਸ਼ਨ ਪ੍ਰਾ. ਲਿ. ਦੇ ਹੈੱਡ ਆਫ ਅਕਾਊਂਟਸ ਮਨੋਜ ਵਾਸੀ ਸੈਕਟਰ-52 ਚੰਡੀਗੜ੍ਹ ਦੀ ਸ਼ਿਕਾਇਤ ਅਨੁਸਾਰ ਕੰਪਨੀ ਛੋਟੇ ਕਰਜ਼ੇ ਮੁਹੱਈਆ ਕਰਵਾਉਣ ਲਈ ਕ੍ਰੈਡ ਐਪ ਤਿਆਰ ਕਰ ਰਹੀ ਸੀ। ਇਸ ਪ੍ਰਾਜੈਕਟ ਵਿਚ ਕੰਮ ਕਰ ਰਹੇ ਅਨੂਪ ਸ਼ਰਮਾ, ਅਨਸ਼ੁਲ ਚੌਧਰੀ, ਨੇਤਾਜੀ ਮੋਹਰਾਣਾ, ਜੀ. ਰਾਜ ਕੁਮਾਰ ਅਤੇ ਪ੍ਰਭਾਤ ਕੁਮਾਰ ‘ਤੇ ਕੰਪਨੀ ਦਾ ਡਾਟਾ ਅਤੇ ਸੋਰਸ ਕੋਡ ਦਿੱਲੀ ਦੀ ਮਨੀਪਲਸ ਫਾਈਨਾਂਸ਼ੀਅਲ ਸਰਵਿਸਿਜ਼ ਲਿ. ਕੰਪਨੀ ਨਾਲ ਸਾਂਝਾ ਕਰਨ ਦੇ ਦੋਸ਼ ਲਗਾਏ ਗਏ ਹਨ। ਸ਼ਿਕਾਇਤ ਮੁਤਾਬਿਕ ਅਨੂਪ ਸ਼ਰਮਾ ਨੇ ਕੰਪਨੀ ਦੀ ਅਧਿਕਾਰਤ ਈ-ਮੇਲ ਦੀ ਥਾਂ ਆਪਣੀ ਨਿੱਜੀ ਈ-ਮੇਲ ਆਈ. ਡੀ. ਦੀ ਵਰਤੋਂ ਕਰਦਿਆਂ ਐਪ ਦਾ ਡਾਟਾ ਆਪਣੇ ਸਿਸਟਮ ਵਿਚ ਕਾਪੀ ਕੀਤਾ। ਇਸੇ ਤਰ੍ਹਾਂ ਅਨਸ਼ੁਲ ਚੌਧਰੀ ‘ਤੇ ਗ੍ਰਾਹਕਾਂ ਦੀਆਂ ਲੋਨ ਸੰਬੰਧੀ ਲੀਡਾਂ ਦੂਜੀ ਕੰਪਨੀ ਨੂੰ ਦੇਣ ਦਾ ਦੋਸ਼ ਹੈ, ਜਦਕਿ ਨੇਤਾਜੀ ਮੋਹਰਾਣਾ ਤੇ ਜੀ. ਰਾਜ ਕੁਮਾਰ ‘ਤੇ ਉਧਾਰ ਬਾਕਸ ਐਪ ਲਾਈਵ ਹੋਣ ਤੋਂ ਬਾਅਦ ਉਸ ਦੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਵਿਚ ਮਦਦ ਕਰਨ ਦੇ ਦੋਸ਼ ਲੱਗੇ ਹਨ ਅਤੇ ਪ੍ਰਭਾਤ ਕੁਮਾਰ ‘ਤੇ 9 ਅਕਤੂਬਰ ਨੂੰ ਕੰਪਨੀ ਦਾ ਪੂਰਾ ਸੋਰਸ ਕੋਡ ਡਿਲੀਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਅਨੂਪ ਸ਼ਰਮਾ, ਅਨਸ਼ੁਲ ਚੌਧਰੀ, ਨੇਤਾਜੀ ਮੋਹਰਾਣਾ, ਜੀ. ਰਾਜ ਕੁਮਾਰ ਅਤੇ ਪ੍ਰਭਾਤ ਕੁਮਾਰ ਖ਼ਿਲਾਫ਼ ਆਈ. ਟੀ. ਐਕਟ ਦੀਆਂ ਧਾਰਾਵਾਂ 66, 72 ਅਤੇ 72ਏ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਗੁਰਸਿਮਰਨਬੀਰ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਦਿੱਲੀ ਦੀ ਕੰਪਨੀ ਦੀ ਇਸ ਕਥਿਤ ਡਾਟਾ ਚੋਰੀ ਅਤੇ ਸੋਰਸ ਕੋਡ ਸਾਂਝਾ ਕਰਨ ਵਿਚ ਕੀ ਭੂਮਿਕਾ ਰਹੀ ਹੈ।
ਪਿਛਲੀ ਖ਼ਬਰ ਜੇ . ਈ . ਕੁਲਵੰਤ ਸਿੰਘ ਮਾਵੀ ਨੂੰ ਸੇਵਾ - ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ ਅਗਲੀ ਖ਼ਬਰ ਖਾਨਾਪੂਰਤੀ ਨਕਲੀ ਮਠਿਆਈਆਂ, ਮਿਲਾਵਟੀ ਪਨੀਰ ਅਤੇ ਮਿਆਦ ਪੁੱਗੀਆਂ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ’ਤੇ ਸਥਾਈ ਰੋਕ ਲਗਾਉਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।