04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਚੰਡੀਗੜ੍ਹ ਯੂਨੀਵਰਸਿਟੀ ਕਿਊ. ਐਸ. ਏਸ਼ੀਆ ਰੈਂਕਿੰਗਜ਼ 2027 ’ਚ ਲਗਾਤਾਰ ਚੌਥੇ ਸਾਲ ਭਾਰਤ ਦੀ ਨੰਬਰ-1 ਨਿੱਜੀ ਯੂਨੀਵਰਸਿਟੀ ਬਣੀ

ਐੱਸ. ਏ.

ਖਵਾਜਾ ਖਾਨ ਬੂਟਾ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਚੌਧਰੀ ਸ਼ਿਆਮ ਲਾਲ ਗੂੜ੍ਹਾ ਤੇ ਹੋਰ ਆਗੂ। ਤਸਵੀਰ : ਕੁਲਵੰਤ ਸਿੰਘ ਧੀਮਾਨ 04-11-2026
ਐੱਸ. ਏ. ਐੱਸ. ਨਗਰ, 3 ਨਵੰਬਰ (ਪ੍ਰੋ. ਅਵਤਾਰ ਸਿੰਘ)-ਆਪਣੀ ਸਿਖਰਲੀ ਸਥਿਤੀ ਨੂੰ ਬਰਕਰਾਰ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ ਵਕਾਰੀ ‘ਕਿਊ. ਐੱਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2027’ ਦੇ ਤਾਜ਼ਾ ਸੰਸਕਰਣ ‘ਚ ਲਗਾਤਾਰ ਚੌਥੇ ਸਾਲ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਵਜੋਂ ਆਪਣਾ ਸਥਾਨ ਬਣਾਇਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊ. ਐੱਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ ਦੇ 2024, 2025 ਤੇ 2026 ਦੇ ਸੰਸਕਰਨਾਂ ‘ਚ ਵੀ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ। ਲੰਡਨ-ਆਧਾਰਿਤ ਯੂਨੀਵਰਸਿਟੀ ਰੈਂਕਿੰਗ ਸੰਸਥਾ ‘ਕਿਊ. ਐੱਸ.’ ਦੁਆਰਾ ਜਾਰੀ ‘ਕਿਊ. ਐੱਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼-2027’ ‘ਚ ਚੰਡੀਗੜ੍ਹ ਯੂਨੀਵਰਸਿਟੀ 4 ਸਥਾਨਾਂ ਦੀ ਛਾਲ ਮਾਰ ਕੇ 104ਵੇਂ ਨੰਬਰ ‘ਤੇ ਪਹੁੰਚ ਗਈ ਹੈ। ਇਸ ਦੌਰਾਨ ਯੂਨੀਵਰਸਿਟੀ ਨੇ ਆਪਣਾ ਸਮੁੱਚਾ ਸਕੋਰ ਵੀ ਸੁਧਾਰਿਆ ਹੈ। ‘ਕਿਊ. ਐੱਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼’ ਦੌਰਾਨ ਸਾਲ 2022 ‘ਚ ਚੰਡੀਗੜ੍ਹ ਯੂਨੀਵਰਸਿਟੀ 27 1 ਵੇਂ ਸਥਾਨ ‘ਤੇ ਸੀ, ਜੋ ਕਿ 2027 ‘ਚ 104ਵੇਂ ਸਥਾਨ ‘ਤੇ ਆ ਗਈ ਹੈ। ਇਹ ਪ੍ਰਗਤੀ ਪਿਛਲੇ 6 ਸਾਲਾਂ ਦੌਰਾਨ 61 ਫ਼ੀਸਦੀ ਦੇ ਪ੍ਰਭਾਵਸ਼ਾਲੀ ਸੁਧਾਰ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਵੱਡੀ ਛਾਲ ਮਾਰਦੇ ਹੋਏ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਸਮੇਤ ਏਸ਼ੀਆ ਦੇ ਪ੍ਰਮੁੱਖ ਦੇਸ਼ਾਂ ਦੀਆਂ ਕਈ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਮੁਕਾਬਲੇ ਬਿਹਤਰ ਦਰਜਾਬੰਦੀ ਹਾਸਿਲ ਕੀਤੀ ਹੈ। ‘ਇੰਟਰਨੈਸ਼ਨਲ ਰਿਸਰਚ ਨੈੱਟਵਰਕ’ ‘ਚ ਚੰਡੀਗੜ੍ਹ ਯੂਨੀਵਰਸਿਟੀ 59 ਸਥਾਨਾਂ ਦੀ ਛਾਲ ਮਾਰ ਕੇ ਏਸ਼ੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ‘ਚ 35ਵੇਂ ਸਥਾਨ ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ‘ਕਿਊ. ਐੱਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼-2027’ ‘ਚ ‘ਇੰਪਲਾਇਰ ਰੈਪੂਟੇਸ਼ਨ’ ਦੇ ਮਾਪਦੰਡ ‘ਤੇ ਚੰਡੀਗੜ੍ਹ ਯੂਨੀਵਰਸਿਟੀ ਚਾਰ ਸਥਾਨਾਂ ਦੇ ਸੁਧਾਰ ਨਾਲ 48ਵੇਂ ਨੰਬਰ ‘ਤੇ ਆ ਗਈ ਹੈ, ਜਿਸ ਨਾਲ ਏਸ਼ੀਆ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ‘ਚ ਇਸ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ। ਇਸੇ ਤਰ੍ਹਾਂ ‘ਰੁਜ਼ਗਾਰਦਾਤਾਵਾਂ ‘ਚ ਸਾਖ’ ਦੇ ਮੁੱਖ ਸੂਚਕ ਦੇ ਆਧਾਰ ‘ ਤੇ ਚੰਡੀਗੜ੍ਹ ਯੂਨੀਵਰਸਿਟੀ ਏਸ਼ੀਆ ਦੀਆਂ ਚੋਟੀ ਦੀਆਂ 50 ਯੂਨੀਵਰਸਿਟੀਆਂ ‘ਚ ਸ਼ੁਮਾਰ ਹੋ ਗਈ ਹੈ। ਇਹੀ ਕਾਰਨ ਹੈ ਕਿ ਹਰ ਸਾਲ 1300 ਤੋਂ ਵੱਧ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀਆਂ ਨਵੀਂ ਪ੍ਰਤਿਭਾ ਨੂੰ ਭਰਤੀ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ‘ਚ ਆਉਂਦੀਆਂ ਹਨ ਅਤੇ ‘ਕੈਂਪਸ ਪਲੇਸਮੈਂਟ’ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ 10,000 ਤੋਂ ਵੱਧ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ। ‘ਕਿਊ. ਐੱਸ. ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2027’ ‘ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਵਾਗਤ ਕਰਦਿਆਂ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਨੇ ਵਿਸ਼ਵ ਪੱਧਰ ‘ਤੇ ਅਤੇ ਏਸ਼ੀਆ ਦੇ ਅੰਦਰ ਸ਼ਾਨਦਾਰ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ 31 ਨਵੀਆਂ ਸੰਸਥਾਵਾਂ ਸਮੇਤ ਕੁੱਲ 325 ਸੰਸਥਾਵਾਂ ਦਾ ‘ਕਿਊ. ਐੱਸ. ਏਸ਼ੀਆ ਰੈਂਕਿੰਗਜ਼ 2027’ ‘ਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 ਨੇ ਭਾਰਤ ਦੇ ਸਿੱਖਿਆ ਖੇਤਰ ‘ਚ ਗੁਣਾਂਤਮਕ ਤਬਦੀਲੀਆਂ ਲਿਆਂਦੀਆਂ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਐੱਸ. ਐੱਸ. ਸਹਿਗਲ ਨੇ ਕਿਹਾ ਕਿ ਇਹ ਸੱਚਮੁੱਚ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਚੌਥੇ ਸਾਲ ਪਹਿਲੇ ਨੰਬਰ ‘ਤੇ ਆਉਣ ਵਾਲੀ ਪਹਿਲੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ।
ਪਿਛਲੀ ਖ਼ਬਰ ਪਰਵੇਸ਼ ਸੋਨੀ ਬਣੇ ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ 3080 ਦਾ ਅਸਿਸਟੈਂਟ ਗਵਰਨਰ ’ਚ ਅਗਲੀ ਖ਼ਬਰ , ਐਸ . ਐਸ . ਪੀ . ਵਰੁਣ ਸ਼ਰਮਾ ਤੇ ਨਿਗਮ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਨੇ ਪ੍ਰਬੰਧਾਂ ਨੂੰ ਦਿੱਤਾ ਅੰਤਿਮ ਰੂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।