10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਫੋਰਟਿਸ ਮੁਹਾਲੀ ਵਿਚ 72 ਸਾਲਾ ਮਰੀਜ਼ ਦੀ ਰੋਬੋਟ ਦੀ ਮਦਦ ਨਾਲ ਦਿਲ ਦੀ ਬਾਈਪਾਸ ਸਰਜਰੀ

ਐੱਸ. ਏ.

ਅਜੀਤ ਡੈਸਕ 10-11-2026
ਐੱਸ. ਏ. ਐੱਸ. ਨਗਰ, 9 ਨਵੰਬਰ (ਅ. ਬ.)-ਕਾਰਡੀਅਕ ਸਾਇੰਸਜ਼ ਦੇ ਖੇਤਰ ਵਿਚ ਤਰੱਕੀ ਦੀ ਮਿਸਾਲ ਪੇਸ਼ ਕਰਦਿਆਂ ਫੋਰਟਿਸ ਹਸਪਤਾਲ ਮੁਹਾਲੀ ਦੇ ਡਾਕਟਰਾਂ ਨੇ ਕੋਰੋਨਰੀ ਆਰਟਰੀ ਡਿਜ਼ੀਜ਼ ਤੇ ਦਿਲ ਦੀ ਖੂਨ ਪੰਪ ਕਰਨ ਦੀ ਸਮਰੱਥਾ ਘੱਟ ਹੋਣ ਦੀ ਸਮੱਸਿਆ ਨਾਲ ਜੂਝ ਰਹੇ 72 ਸਾਲਾ ਮਰੀਜ਼ ਦੀ ਰੋਬੋਟ ਦੀ ਮਦਦ ਨਾਲ ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (ਸੀ. ਏ. ਬੀ. ਜੀ.) ਸਰਜਰੀ ਕੀਤੀ ਹੈ। ਕੋਰੋਨਰੀ ਆਰਟਰੀ ਡਿਜ਼ੀਜ਼ ਉਦੋਂ ਵਿਕਸਿਤ ਹੁੰਦੀ ਹੈ, ਜਦੋਂ ਦਿਲ ਤੱਕ ਆਕਸੀਜਨ ਵਾਲਾ ਖੂਨ ਪਹੁੰਚਾਉਣ ਵਾਲੀਆਂ ਧਮਨੀਆਂ ਪਲਾਕ (ਚਰਬੀ ਅਤੇ ਹੋਰ ਪਦਾਰਥਾਂ ਦੇ ਜਮ੍ਹਾਂ ਹੋਣ) ਕਾਰਨ ਤੰਗ ਜਾਂ ਬਲਾਕ ਹੋ ਜਾਂਦੀਆਂ ਹਨ। ਇਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਤੱਕ ਖੂਨ ਦਾ ਵਹਾਅ ਸੀਮਤ ਹੋ ਜਾਂਦਾ ਹੈ। ਹਾਰਟ ਅਟੈਕ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਹੋਰ ਨੁਕਸਾਨ ਪਹੁੰਚ ਸਕਦਾ ਹੈ, ਜਿਸ ਨਾਲ ਖੂਨ ਪੰਪ ਕਰਨ ਦੀ ਇਸ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਧਮਨੀਆਂ ਵਿਚ ਬਲਾਕੇਜ ਦੀ ਗੰਭੀਰਤਾ, ਦਿਲ ਦੀ ਕਾਰਜਕੁਸ਼ਲਤਾ ‘ਤੇ ਪਏ ਅਸਰ ਅਤੇ ਮਰੀਜ਼ ਦੀ ਸਮੁੱਚੀ ਕਲੀਨਿਕਲ ਸਥਿਤੀ ਦੇ ਆਧਾਰ ‘ਤੇ ਇਲਾਜ ਵਿਚ ਦਵਾਈਆਂ, ਐਂਜੀਓਪਲਾਸਟੀ ਜਾਂ ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ (ਸੀ. ਏ. ਬੀ. ਜੀ.) ਸ਼ਾਮਲ ਹੋ ਸਕਦੀ ਹੈ। ਮਰੀਜ਼ ਲਈ ਸਭ ਤੋਂ ਢੁੱਕਵੇਂ ਇਲਾਜ ਦਾ ਫੈਸਲਾ ਡਾਕਟਰਾਂ ਦੀ ਟੀਮ ਹਰੇਕ ਮਰੀਜ਼ ਦੀ ਸਥਿਤੀ ਦਾ ਵਿਅਕਤੀਗਤ ਮੁਲਾਂਕਣ ਕਰਨ ਤੋਂ ਬਾਅਦ ਕਰਦੀ ਹੈ। ਮਰੀਜ਼ ਨੂੰ ਪਹਿਲਾਂ ਮਾਇਓਕਾਰਡੀਅਲ ਇਨਫਾਰਕਸ਼ਨ (ਅਜਿਹੀ ਸਥਿਤੀ, ਜਿਸ ਵਿਚ ਦਿਲ ਦੀਆਂ ਮਾਸਪੇਸ਼ੀਆਂ ਦੇ ਕਿਸੇ ਹਿੱਸੇ ਵਿਚ ਖੂਨ ਦਾ ਵਹਾਅ ਪ੍ਰਭਾਵਿਤ ਹੋ ਜਾਂਦਾ ਹੈ ਜਾਂ ਪੂਰੀ ਤਰ੍ਹਾਂ ਰੁਕ ਜਾਂਦਾ ਹੈ) ਹੋਇਆ ਸੀ। ਫੋਰਟਿਸ ਹਸਪਤਾਲ ਮੁਹਾਲੀ ਵਿਚ ਉਸ ਦਾ ਇਲਾਜ ਡਾ. ਟੀ. ਐਸ. ਮਹੰਤ, ਐਗਜ਼ੀਕਿਊਟਿਵ ਡਾਇਰੈਕਟਰ, ਸੀ. ਟੀ. ਵੀ. ਐਸ. (ਕਾਰਡੀਓਥੋਰੇਸਿਕ ਐਂਡ ਵੈਸਕੁਲਰ ਸਰਜਰੀ), ਡਾ. ਅੰਬੁਜ ਚੌਧਰੀ, ਐਡੀਸ਼ਨਲ ਡਾਇਰੈਕਟਰ, ਸੀ. ਟੀ. ਵੀ. ਐਸ., ਡਾ. ਆਲੋਕ ਸੂਰਯਵੰਸ਼ੀ, ਸੀਨੀਅਰ ਕੰਸਲਟੈਂਟ ਅਤੇ ਡਾ. ਮਨੀਸ਼ ਮਹੰਤ, ਕੰਸਲਟੈਂਟ, ਕਾਰਡੀਓਵੈਸਕੁਲਰ ਐਂਡ ਥੋਰੇਸਿਕ ਸਰਜਰੀ ਦੀ ਟੀਮ ਨੇ ਕੀਤਾ।
ਪਿਛਲੀ ਖ਼ਬਰ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਆਈਆਂ 494 ਕਾਲਾਂ ਪਟਾਕਿਆਂ ਨਾਲ ਸੰਬੰਧਿਤ 203 ਅ... ਅਗਲੀ ਖ਼ਬਰ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀ ’ ਚ ਆਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।