22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅਲਟਰਾਟੈਕ ਕੰਪਨੀ ਦੇ ਨਾਂਅ ’ਤੇ ਨਕਲੀ ਸੀਮਿੰਟ ਵੇਚਣ ਦੇ ਦੋਸ਼ ਹੇਠ ਦੁਕਾਨ ਮਾਲਕ ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ, 21 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਅਲਟਰਾਟੈਕ ਸੀਮਿੰਟ ਕੰਪਨੀ ਦੇ ਨਾਂਅ ’ਤੇ ਕਥਿਤ ਤੌਰ ’ਤੇ ਨਕਲੀ ਸੀਮਿੰਟ ਵੇਚਣ ਦੇ ਦੋਸ਼ ਹੇਠ ਖੁਸ਼ੀ ਟਰੇਡਿੰਗ ਕੰਪਨੀ ਦੇ ਮਾਲਕ ਦੀਪਕ ਸਿੰਗਲਾ ਤੇ ਉਸ ਦੇ ਹੋਰ ਸਾਥੀਆਂ ਖ਼ਿਲਾਫ਼ ਬੀ. ਐਨ.

ਅਜੀਤ ਡੈਸਕ 22-11-2026
ਜ਼ੀਰਕਪੁਰ, 21 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਅਲਟਰਾਟੈਕ ਸੀਮਿੰਟ ਕੰਪਨੀ ਦੇ ਨਾਂਅ ’ਤੇ ਕਥਿਤ ਤੌਰ ’ਤੇ ਨਕਲੀ ਸੀਮਿੰਟ ਵੇਚਣ ਦੇ ਦੋਸ਼ ਹੇਠ ਖੁਸ਼ੀ ਟਰੇਡਿੰਗ ਕੰਪਨੀ ਦੇ ਮਾਲਕ ਦੀਪਕ ਸਿੰਗਲਾ ਤੇ ਉਸ ਦੇ ਹੋਰ ਸਾਥੀਆਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕੰਪਨੀ ਦੇ ਮੈਨੇਜਰ ਸੰਜੇ ਸ਼ਰਮਾ ਵਾਸੀ ਗਾਜ਼ੀਆਬਾਦ ਨੇ ਦੱਸਿਆ ਕਿ ਉਹ ਬਲੂ ਆਈ ਇੰਟੈਲੀਜੈਂਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਵਿਚ ਸੀਨੀਅਰ ਮੈਨੇਜਰ ਹੈ ਅਤੇ ਅਲਟਰਾਟੈਕ ਕੰਪਨੀ ਵਲੋਂ ਨਕਲੀ ਸੀਮਿੰਟ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੀਪਕ ਸਿੰਗਲਾ ਖੁਸ਼ੀ ਟਰੇਡਿੰਗ ਕੰਪਨੀ ਰਾਹੀਂ ਕੰਪਨੀ ਦੇ ਨਾਂਅ ’ਤੇ ਨਕਲੀ ਸੀਮਿੰਟ ਵੇਚ ਰਿਹਾ ਹੈ। ਇਸ ’ਤੇ ਪੁਲਿਸ ਨਾਲ ਬਾਕਰਪੁਰਾ ਲਿੰਕ ਰੋਡ ’ਤੇ ਦਿਆਲਪੁਰਾ ਨੇੜੇ ਐਸੋਵਿਸਟਾ ਸੁਸਾਇਟੀ ਸਥਿਤ ਗੁਦਾਮ ਦੀ ਜਾਂਚ ਕੀਤੀ ਗਈ। ਉੱਥੋਂ ਤਿੰਨ ਵਾਹਨਾਂ ਵਿਚੋਂ 500 ਬੋਰੀਆਂ ਸੀਮਿੰਟ ਬਰਾਮਦ ਹੋਈਆਂ। ਇਨ੍ਹਾਂ ਵਿਚ ਮੁਹਾਲੀ ਨੰਬਰ ਦੇ ਕੈਂਟਰ ਵਿਚੋਂ 100, ਡੇਰਾਬੱਸੀ ਨੰਬਰ ਦੀ ਟਰੈਕਟਰ-ਟਰਾਲੀ ਵਿਚੋਂ 250 ਅਤੇ ਬਿਨਾਂ ਨੰਬਰ ਵਾਲੀ ਟਰਾਲੀ ਵਿਚੋਂ 150 ਬੋਰੀਆਂ ਮਿਲੀਆਂ। ਜਾਂਚ ਅਧਿਕਾਰੀ ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ‘ ਪੁਟਾ’ ਨੇ ਡੀ. ਯੂ. ਆਈ. ਦੀ ਥਾਂ ਰਜਿਸਟਰਾਰ ਨੂੰ ਕਮੇਟੀ ਦਾ ਚੇਅਰਪਰਸਨ ਬਣਾਉਣ ’ਤੇ ਉਠਾਏ ਸਵਾਲ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਗਿਲਕੋ ਗਰੁੱਪ ਦੇ 25ਵੇਂ ਫਾਊਂਡਰਜ਼ ਡੇ ਮੌਕੇ ਮੁਫ਼ਤ ਅੱਖਾਂ ਤੇ ਮੈਡੀਕਲ ਜਾਂਚ ਕੈਂਪ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।