ਚੰਡੀਗੜ੍ਹ ਦੀ ਸ਼ਰਾਬ ਲਿਆ ਰਹੇ ਟਰੱਕ ’ ਚੋਂ 240 ਪੇਟੀਆਂ ਸ਼ਰਾਬ ਬਰਾਮਦ
ਜ਼ੀਰਕਪੁਰ, 21 ਨਵੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰ ਕੇ ਮੈਕਡੀ ਚੌਕ ਨੇੜਿਓਂ ਚੰਡੀਗੜ੍ਹ ਵਿਚ ਵਿਕਣ ਵਾਲੀ ਸ਼ਰਾਬ ਨਾਲ ਭਰਿਆ ਇਕ ਟਰੱਕ ਕਾਬੂ ਕੀਤਾ ਹੈ। ਪੁਲਿਸ ਨੇ ਟਰੱਕ ਵਿਚੋਂ 240 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਚਾਲਕ ਪੰਕਜ ਕੁਮਾਰ ਵਾਸੀ ਪਿੰਡ ਹੀਰਣ ਛੱਪਰ ਜ਼ਿਲ੍ਹਾ ਯਮੁਨਾਨਗਰ ਖ਼ਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ 61 ਅਤੇ 78 (2) ਤਹਿਤ ਮਾਮਲਾ ਦਰਜ ਕੀਤਾ ਹੈ।
ਇਕਬਾਲ ਸਿੰਘ ਤੇ ਮੋਨਿਕਾ ਵਾਸੀ ਮੁਹਾਲੀ ਨੇ ਵਿਆਹ ਦੀ ਵਰ੍ਹੇਗੰਢ ਮਨਾਈ।
22-11-2026