25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੰਜਾਬ ਹਾਕੀ ਲੀਗ ਸੀਜ਼ਨ-3 ਦੀ ਅੰਕ ਸੂਚੀ ’ਚ ਸਿਖਰ ’ਤੇ ਪਹੁੰਚੀ ਰਾਊਂਡ ਗਲਾਸ ਹਾਕੀ ਅਕੈਡਮੀ

ਐੱਸ. ਏ.

ਪੰਜਾਬ ਹਾਕੀ ਲੀਗ ਸੀਜ਼ਨ-3 ਦੇ ਪੰਜਵੇਂ ਦਿਨ ਗੌਰਮਿੰਟ ਹਾਕੀ ਅਕੈਡਮੀ ਸੋਨੀਪਤ ਤੇ ਸੁਰਜੀਤ ਹਾਕੀ ਅਕੈਡਮੀ ਵਿਚਕਾਰ ਖੇਡੇ ਗਏ ਮੈਚ ਦਾ ਦ੍ਰਿਸ਼। ਅਜੀਤ ਤਸਵੀਰ 25-11-2026
ਐੱਸ. ਏ. ਐੱਸ. ਨਗਰ, 24 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਫੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਖੇਡੇ ਜਾ ਰਹੇ ਪੰਜਾਬ ਹਾਕੀ ਲੀਗ ਸੀਜ਼ਨ-3 ਦੌਰਾਨ ਰਾਊਂਡ ਗਲਾਸ ਹਾਕੀ ਅਕੈਡਮੀ ਨੇ ਨਾਮਧਾਰੀ ਇਲੈਵਨ ਨੂੰ 3-1 ਗੋਲਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਅਤੇ ਗੋਲ ਅੰਤਰ ਦੇ ਆਧਾਰ ‘ਤੇ ਅੰਕ ਸੂਚੀ ਵਿਚ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ। ਦਿਨ ਦੇ ਪਹਿਲੇ ਮੈਚ ਵਿਚ ਗੌਰਮਿੰਟ ਹਾਕੀ ਅਕੈਡਮੀ ਸੋਨੀਪਤ ਨੇ ਨਿਰਧਾਰਤ ਸਮੇਂ ਤੱਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਰਾਹੀਂ ਸੁਰਜੀਤ ਹਾਕੀ ਅਕੈਡਮੀ ਨੂੰ 6-5 ਗੋਲਾਂ ਦੇ ਅੰਤਰ ਨਾਲ ਹਰਾ ਕੇ ਬੋਨਸ ਅੰਕ ਹਾਸਿਲ ਕੀਤਾ, ਜਦਕਿ ਦਿਨ ਦੇ ਦੂਜੇ ਮੈਚ ਵਿਚ ਘੁਮਨਹੇੜਾ ਰਾਈਜਰਜ਼ ਅਕੈਡਮੀ ਦਿੱਲੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਰਿਪਬਲਿਕਨ ਸਪੋਰਟਸ ਕਲੱਬ ਮੁੰਬਈ ਨੂੰ 4-0 ਗੋਲਾਂ ਨਾਲ ਹਰਾਇਆ। ਇਸ ਲੀਗ ਵਿਚ ਦਿੱਲੀ ਦੀ ਟੀਮ ਦੀ ਇਹ ਤੀਜੀ ਜਿੱਤ ਸੀ। 5ਵੇਂ ਦਿਨ ਦੀ ਖੇਡ ਸਮਾਪਤ ਹੋਣ ਤੋਂ ਬਾਅਦ ਰਾਊਂਡ ਗਲਾਸ ਹਾਕੀ ਅਕੈਡਮੀ ਤਿੰਨ ਮੈਚਾਂ ਵਿਚ 9 ਅੰਕਾਂ ਨਾਲ ਅੰਕ ਸੂਚੀ ਵਿਚ ਪਹਿਲੇ ਸਥਾਨ ‘ਤੇ ਆ ਗਈ ਹੈ। ਇਸੇ ਤਰ੍ਹਾਂ ਨਵੀਂ ਦਿੱਲੀ ਦੀ ਘੁਮਨਹੇੜਾ ਰਾਈਜਰਜ਼ ਅਕੈਡਮੀ ਅਤੇ ਜਮਸ਼ੇਦਪੁਰ ਦੀ ਨੇਵਲ ਟਾਟਾ ਹਾਕੀ ਅਕੈਡਮੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਇਨ੍ਹਾਂ ਦੋਵਾਂ ਟੀਮਾਂ ਦੇ ਵੀ 9-9 ਅੰਕ ਹਨ। ਇਸ ਤੋਂ ਇਲਾਵਾ ਓੜੀਸਾ ਨੇਵਲ ਟਾਟਾ ਐਚ. ਪੀ. ਸੀ. ਦੋ ਮੈਚਾਂ ਵਿਚ 6 ਅੰਕ ਹਾਸਿਲ ਕਰਕੇ ਚੌਥੇ ਸਥਾਨ ‘ਤੇ ਚੱਲ ਰਹੀ ਹੈ। ਅੱਜ 24 ਨਵੰਬਰ ਨੂੰ ਪਹਿਲਾ ਮੈਚ ਸਵੇਰੇ 9 ਵਜੇ ਸਪੋਰਟਸ ਡਿਵੈਲਪਮੈਂਟ ਅਥਾਰਟੀ ਆਫ਼ ਤਾਮਿਲਨਾਡੂ ਤੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਵਿਚਕਾਰ ਖੇਡਿਆ ਜਾਵੇਗਾ, ਜਦਕਿ ਦੂਜਾ ਮੁਕਾਬਲਾ ਸਵੇਰੇ 11 ਵਜੇ ਨਾਮਧਾਰੀ ਇਲੈਵਨ ਤੇ ਗੌਰਮਿੰਟ ਹਾਕੀ ਅਕੈਡਮੀ ਸੋਨੀਪਤ ਵਿਚਕਾਰ, ਤੀਜਾ ਮੁਕਾਬਲਾ ਦੁਪਹਿਰ 1 ਵਜੇ ਮੇਜਰ ਧਿਆਨ ਚੰਦ ਸਪੋਰਟਸ ਕਾਲਜ ਸੈਫਈ ਤੇ ਰਾਊਂਡ ਗਲਾਸ ਹਾਕੀ ਅਕੈਡਮੀ ਵਿਚਕਾਰ ਅਤੇ ਚੌਥਾ ਮੁਕਾਬਲਾ ਦੁਪਹਿਰ 3 ਵਜੇ ਓੜੀਸਾ ਨੇਵਲ ਟਾਟਾ ਹਾਕੀ ਐਚ. ਪੀ. ਸੀ. ਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦੇ ਵਿਚਕਾਰ ਖੇਡਿਆ ਜਾਵੇਗਾ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਰਾਜ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ ਪੰਜਾਬ ਭਰ ਦੇ ਖਿਡਾ... ਅਗਲੀ ਖ਼ਬਰ 92 ਸਾਲਾ ਪ੍ਰੇਮ ਸਿੰਘ ਮਰਨ ਉਪਰੰਤ ਵੀ ਰੌਸ਼ਨ ਕਰ ਗਏ ਦੋ ਲੋਕਾਂ ਦੀ ਜ਼ਿੰਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।