ਚੰਡੀਗੜ੍ਹ ਦੇ ਨਿੱਜੀ ਸਕੂਲਾਂ ਵਿਚ ਮੁਢਲੀਆਂ ਜਮਾਤਾਂ ਦੇ ਦਾਖ਼ਲੇ 9 ਤੋਂ
ਚੰਡੀਗੜ੍ਹ, 26 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਰਾਜਧਾਨੀ ਦੇ ਪ੍ਰਾਈਵੇਟ (ਨਿੱਜੀ) ਸਕੂਲਾਂ (ਗੈਰ-ਸਹਾਇਤਾ ਪ੍ਰਾਪਤ) ਵਿਚ ਵਿਦਿਅਕ ਵਰ੍ਹੇ (2027-28) ਲਈ ਮੁੱਢਲੀਆਂ ਜਮਾਤਾਂ (ਐਂਟਰੀ-ਲੈਵਲ ਕਲਾਸਾਂ) ਵਿਚ ਦਾਖਲਾ ਪ੍ਰਕ੍ਰਿਆ ਅਗਲੇ ਮਹੀਨੇ 9 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ, ਜੋ 12 ਫਰਵਰੀ 2027 ਤੱਕ ਚੱਲੇਗੀ ਤੇ ਦਾਖਲਾ ਫਾਰਮ ਮੁਫ਼ਤ ਉਪਲਬਧ ਕਰਵਾਏ ਜਾਣਗੇ, ਪਰ ਇਸ ਪ੍ਰਕ੍ਰਿਆ ਵਿਚ ਆਰਥਿਕ ਤੌਰ ’ਤੇ ਕਮਜ਼ੋਰ ਸ਼੍ਰੇਣੀ (ਈ. ਡਬਲਿਊ.
ਨ
ਨਿੱਜੀ ਸਕੂਲ ਦੀ ਤਸਵੀਰ
27-11-2026
ਚੰਡੀਗੜ੍ਹ, 26 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਰਾਜਧਾਨੀ ਦੇ ਪ੍ਰਾਈਵੇਟ (ਨਿੱਜੀ) ਸਕੂਲਾਂ (ਗੈਰ-ਸਹਾਇਤਾ ਪ੍ਰਾਪਤ) ਵਿਚ ਵਿਦਿਅਕ ਵਰ੍ਹੇ (2027-28) ਲਈ ਮੁੱਢਲੀਆਂ ਜਮਾਤਾਂ (ਐਂਟਰੀ-ਲੈਵਲ ਕਲਾਸਾਂ) ਵਿਚ ਦਾਖਲਾ ਪ੍ਰਕ੍ਰਿਆ ਅਗਲੇ ਮਹੀਨੇ 9 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ, ਜੋ 12 ਫਰਵਰੀ 2027 ਤੱਕ ਚੱਲੇਗੀ ਤੇ ਦਾਖਲਾ ਫਾਰਮ ਮੁਫ਼ਤ ਉਪਲਬਧ ਕਰਵਾਏ ਜਾਣਗੇ, ਪਰ ਇਸ ਪ੍ਰਕ੍ਰਿਆ ਵਿਚ ਆਰਥਿਕ ਤੌਰ ’ਤੇ ਕਮਜ਼ੋਰ ਸ਼੍ਰੇਣੀ (ਈ. ਡਬਲਿਊ. ਐਸ) ਤੇ ਡੀ. ਜੀ. ਸ਼੍ਰੇਣੀ ਨੂੰ ਸ਼ਾਮਿਲ ਨਹੀਂ ਕੀਤਾ। ਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਪ੍ਰਾਈਵੇਟਾਂ ਸਕੂਲਾਂ ’ਚ ਦਾਖ਼ਲਿਆਂ ਲਈ ਸਮਾਂ ਸਾਰਣੀ (ਸ਼ਡਿਊਲ) ਜਾਰੀ ਕੀਤੀ ਗਈ ਹੈ, ਜਿਸ ਅਨੁਸਾਰ ਦਾਖਲਾ ਫਾਰਮ ਜਮ੍ਹਾਂ ਕਰਨ ਤੋਂ ਪਹਿਲਾਂ ਸ਼ਹਿਰ ਦੇ ਸਾਰੇ 85 ਨਿੱਜੀ (ਪ੍ਰਾਈਵੇਟ) ਸਕੂਲਾਂ ਨੂੰ 7 ਦਸੰਬਰ 2026 ਤੱਕ ਆਪਣੇ ਨੋਟਿਸ ਬੋਰਡਾਂ ਤੇ ਵੈੱਬਸਾਈਟਾਂ ’ਤੇ ਦਾਖ਼ਲਿਆਂ ਸੰਬੰਧੀ ਪੂਰੀ ਸੂਚਨਾ ਜਨਤਕ ਕਰਨ ਲਈ ਕਿਹਾ ਗਿਆ ਹੈ। ਇਸ ਸੂਚਨਾ ’ਚ ਸਕੂਲਾਂ ਵਿਚ ਕੁੱਲ ਦਾਖਲਾ ਸੀਟਾਂ ਦੀ ਗਿਣਤੀ, ਵਿਦਿਆਰਥੀ ਦੀ ਉਮਰ ਸੀਮਾ, ਜਮਾਤ ਦੀ ਫ਼ੀਸ, ਦਾਖਲਾ ਮਾਪਦੰਡ, ਲੋੜੀਂਦੇ ਦਸਤਾਵੇਜ਼ ਤੇ ਲਾਟਰੀ ਦੀ ਮਿਤੀ ਦੀ ਜਾਣਕਾਰੀ ਦੇਣਾ ਜ਼ਰੂਰੀ ਹੈ। ਇਸ ਨਾਲ ਮਾਪਿਆਂ ਨੂੰ ਦਾਖਲਾ ਅਰਜ਼ੀ ਦੇਣ ਤੋਂ ਪਹਿਲਾਂ ਸਕੂਲ ਦੀ ਦਾਖਲਾ ਪ੍ਰਕਿਰਿਆ ਤੇ ਜ਼ਰੂਰਤਾਂ ਬਾਰੇ ਜਾਣਕਾਰੀ ਮਿਲੇਗੀ। ਦਾਖ਼ਲੇ ਲਈ ਅਰਜ਼ੀ ਫਾਰਮ ਸਕੂਲ ਦੀਆਂ ਵੈੱਬਸਾਈਟਾਂ ’ਤੇ ਮੁਫ਼ਤ ਉਪਲਬਧ ਕਰਵਾਏ ਜਾਣਗੇ। ਵਿਦਿਆਰਥੀਆਂ ਦੇ ਮਾਪੇ 9 ਦਸੰਬਰ ਤੋਂ 22 ਦਸੰਬਰ ਤੱਕ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਆਪਣੇ ਦਾਖਲਾ ਫਾਰਮ ਸੰਬੰਧਿਤ ਸਕੂਲਾਂ ਵਿਚ ਜਮ੍ਹਾਂ ਕਰਾ ਸਕਣਗੇ। ਇਸ ਤੋਂ ਬਾਅਦ ਦਾਖ਼ਲੇ ਲਈ ਯੋਗ ਬਿਨੈਕਾਰਾਂ ਦੀ ਸੂਚੀ 18 ਜਨਵਰੀ 2027 ਤੱਕ ਜਾਰੀ ਕੀਤੀ ਜਾਵੇਗੀ। ਉਪਰੰਤ ਦਾਖ਼ਲੇ ਲਈ ਯੋਗ ਪਾਏ ਗਏ ਵਿਦਿਆਰਥੀਆਂ ਤੇ ਉਡੀਕ ਸੂਚੀ ਵਿਚ ਸ਼ਾਮਲ ਵਿਦਿਆਰਥੀਆਂ ਦੀ ਜਾਣਕਾਰੀ 2 ਫਰਵਰੀ 2027 ਤੱਕ ਸਕੂਲ ਨੋਟਿਸ ਬੋਰਡਾਂ ਤੇ ਵੈੱਬਸਾਈਟਾਂ ’ਤੇ ਪ੍ਰਦਰਸ਼ਿਤ ਕੀਤੀ ਜਾਵੇਗੀ। ਦਾਖ਼ਲੇ ਲਈ ਚੁਣੇ ਗਏ ਵਿਦਿਆਰਥੀਆਂ ਦੇ ਮਾਪਿਆਂ ਨੂੰ 12 ਫਰਵਰੀ ਤੱਕ ਸੰਬੰਧਿਤ ਸਕੂਲਾਂ ਫ਼ੀਸ ਜਮ੍ਹਾਂ ਕਰਾਉਣੀ ਪਵੇਗੀ। ਸਿੱਖਿਆ ਵਿਭਾਗ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਰਜ਼ੀਆਂ ਜਾਂ ਦਸਤਾਵੇਜ਼ ਜਮ੍ਹਾਂ ਕਰਨ ਵਿਚ ਕਿਸੇ ਵੀ ਮੁਸ਼ਕਿਲ ਤੋਂ ਬਚਣ ਲਈ ਦਾਖ਼ਲੇ ਨਾਲ ਸੰਬੰਧਤ ਜਾਣਕਾਰੀ, ਦਿਸ਼ਾ-ਨਿਰਦੇਸ਼ਾਂ ਅਤੇ ਸਮਾਂ-ਸੀਮਾ ਜਾਣਨ ਲਈ ਸੰਬੰਧਤ ਸਕੂਲ ਦੀਆਂ ਵੈੱਬਸਾਈਟਾਂ ਦੀ ਜਾਂਚ ਕਰਨ।